ਸੰਗੂਰਰ, 27 ਅਪ੍ਰੈਲ (ਜਗਸੀਰ ਲੌਂਗੋਵਾਲ) – ਅਕਾਲ ਕਾਲਜ ਆਫ ਐਜੂਕੇਸ਼ਨ ਫਾਰ ਵੁਮੈਨ ਫਤਿਹਗੜ੍ਹ ਛੰਨਾਂ ਸੰਗਰੂਰ ਵਿਖੇ ਫਰੈਸ਼ਰ ਕਮ ਫੇਅਰਵੇਲ ਕਮ ਇਨਾਮ
ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਮੁੱਖ ਮਹਿਮਾਨ ਚੇਅਰਮੈਨ ਕਰਨਵੀਰ ਸਿੰਘ ਸਿਬੀਆ ਨੇ ਸ਼ਮੂਲੀਅਤ ਕੀਤੀ।ਕਾਲਜ ਦੇ ਐਡਮਿਨ ਡਾ. ਅਰਵਿੰਦ ਮੋਹਨ, ਪ੍ਰਿੰਸੀਪਲ ਮਿਸ. ਦੀਕਸ਼ਾ, ਪ੍ਰਿੰਸੀਪਲ ਡਾ. ਸੁਖਮੀਨ ਕੌਰ ਸਿੱਧੂ, ਪ੍ਰਿੰਸੀਪਲ ਰਸ਼ਪਿੰਦਰ ਕੌਰ ਉਚੇਚੇ ਤੌਰ ‘ਤੇ ਸ਼ਾਮਲ ਸਨ।ਵਿਦਿਆਰਥਣਾਂ ਵਲੋਂ ਵੱਖੋ ਵੱਖਰੀਆਂ ਗਤੀਵਿਧੀਆਂ ਕੀਤੀਆਂ ਗਈਆਂ ਜਿਸ ਦੀ ਹਾਜ਼ਰੀਨ ਨੇ ਭਰਪੂਰ ਸ਼ਲਾਘਾ ਕੀਤੀ।ਸਟੇਜ ਦੀ ਜਿੰਮੇਵਾਰੀ ਵਿਦਿਆਰਥਣਾਂ ਅਤੇ ਪ੍ਰੋਫੈਸਰ ਅਰਸ਼ਜੋਤ ਕੌਰ ਵਲੋ ਨਿਭਾਈ ਗਈ। ਵਿਦਿਆਰਥਣਾਂ ਨੇ ਗੀਤ, ਸੋਲੋ ਡਾਂਸ, ਗਰੁੱਪ ਡਾਂਸ ਅਤੇ ਹੋਰ ਬਹੁਤ ਸਾਰੀਆਂ ਗਤੀਵਿਧੀਆਂ ਪੇਸ਼ ਕੀਤੀਆਂ।ਜੱਜਾਂ ਵਲੋਂ ਸਾਰੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਉਨਾਂ ਵਿੱਚੋਂ ਮਿਸ. ਫਰੈਸ਼ਰ ਕਮਲਪ੍ਰੀਤ ਕੌਰ, ਮਿਸ. ਫੇਅਰਵੇਲ ਸਿਮਰਨ ਗਾਂਧੀ ਅਤੇ ਸਟੂਡੈਟ ਆਫ ਦਾ ਬੈਚ 2023-25 ਸਿਮਰਨਦੀਪ ਕੌਰ ਨੂੰ ਚੁਣਿਆ ਗਿਆ।ਇਸ ਮੌਕੇ ਸਮੂਹ ਮਨੈਜਮੈਂਟ, ਪ੍ਰਿੰਸੀਪਲ ਮਿਸ. ਦੀਕਸ਼ਾ ਅਤੇ ਸਟਾਫ ਵਲੋਂ ਵਿਦਿਆਰਥਣਾਂ ਨੂੰ ਵਧਾਈ ਦੇਣ ਦੇ ਨਾਲ-ਨਾਲ ਸਨਮਾਨਿਤ ਕੀਤਾ ਗਿਆ।ਚੇਅਰਮੈਨ ਕਰਨਬੀਰ ਸਿੰਘ ਸਿਬੀਆ ਨੇ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ‘ਤੇ ਮੁਬਾਰਕਬਾਦ ਦਿੱਤੀ।
ਇਸ ਮੌਕੇ ਪ੍ਰੋਫੈਸਰ ਜੈਸਮੀਨ ਕੌਰ, ਅਰਸ਼ਜੀਤ ਕੌਰ, ਸੰਦੀਪ ਕੌਰ ਤੇ ਰਜਨੀ ਬਾਲਾ ਸਣੇ ਵੱਡੀ ਗਿਣਤੀ ‘ਚ ਵਿਦਿਆਰਥਣਾਂ ਮੌਜ਼ੂਦ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media