Saturday, June 14, 2025

ਆਮ ਪਬਲਿਕ ਨੂੰ ਟਰੈਫਿਕ ਨਿਯਮਾਂ ਪ੍ਰਤੀ ਕੀਤਾ ਜਾਗਰੂਕ

ਅੰਮ੍ਰਿਤਸਰ, 30 ਅਪ੍ਰੈਲ (ਸੁਖਬੀਰ ਸਿੰਘ) – ਏ.ਐਸ.ਰਾਏ ਏ.ਡੀ.ਜੀ.ਪੀ ਟ੍ਰੈਫਿਕ ਅਤੇ ਗੁਰਪ੍ਰੀਤ ਸਿੰਘ ਭੁੱਲਰ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਹੇਠ ਏ.ਡੀ.ਸੀ.ਪੀ ਟਰੈਫਿਕ ਮੈਡਮ ਅਮਨਦੀਪ ਕੌਰ ਦੀ ਰਹਿਨੁਮਾਈ ਹੇਠ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ਼ ਐਸ.ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਵਲੋਂ ਰਿਆਨ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਨਾਲ ਗੋਲਡਨ ਗੇਟ ਵਿਖੇ ਆਮ ਪਬਲਿਕ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ।ਬੱਚਿਆਂ ਵੱਲੋਂ ਟਰੈਫਿਕ ਸਲੋਗਨ ਲਿਖੀਆਂ ਤਖਤੀਆਂ ਹੱਥਾਂ ਵਿੱਚ ਫੜ ਕੇ ਆਮ ਪਬਲਿਕ ਨੂੰ ਟਰੈਫਿਕ ਨਿਯਮਾਂ ਬਾਰੇ ਦੱਸਿਆ ਗਿਆ।ਵਾਹਣ ਚਾਲਕਾਂ ਨੂੰ ਰੋਕ ਕੇ ਉਨ੍ਹਾਂ ਨੂੰ ਹੈਲਮਟ ਅਤੇ ਸੀਟ ਬੈਲਟ ਬਾਰੇ ਜਾਗਰੂਕ ਕੀਤਾ ਗਿਆ।ਐਸ.ਆਈ ਦਲਜੀਤ ਸਿੰਘ ਵਲੋਂ ਬੱਚਿਆਂ ਕੋਲੋਂ ਵਾਹਣ ਚਾਲਕਾਂ ਨਾਲ ਟਰੈਫਿਕ ਸਬੰਧੀ ਸਵਾਲ ਵੀ ਕਰਵਾਏ ਗਏ।ਐਸ.ਆਈ ਦਲਜੀਤ ਸਿੰਘ ਵਲੋਂ ਵਿਦਿਆਰਥੀਆਂ ਨੂੰ ਰੋਡ ਸਾਇਨ, ਸੀਟ ਬੈਲਟ ਦੀ ਵਰਤੋਂ ਕਰਨ ਬਾਰੇ ਦੱਸਿਆ ਗਿਆ।ਵਿਦਿਆਰਥੀਆ ਨੂੰ ਹੋ ਰਹੇ ਹਾਦਸਿਆਂ ਤੋਂ ਬਚਣ ਲਈ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਨ ਅਤੇ ਹੈਲਮੇਟ ਸਬੰਧੀ ਜਾਗਰੂਕ ਕੀਤਾ ਗਿਆ।ਬੱਚਿਆਂ ਨਾਲ ਟਰੈਫਿਕ ਨਿਯਮਾਂ ਨੂੰ ਦਰਸਾਉਂਦਾ ਰੋਡ ਸ਼ੋਅ ਕੀਤਾ ਗਿਆ।ਇਸ ਮੌਕੇ ਰਿਆਨ ਸਕੂਲ ਦੇ ਪ੍ਰਿੰਸੀਪਲ ਮੈਡਮ ਕੰਚਨ ਮਲਹੋਤਰਾ ਅਤੇ ਹੋਰ ਸਕੂਲ ਸਟਾਫ ਮੈਂਬਰ ਵੀ ਮੌਕੇ ‘ਤੇ ਹਾਜ਼ਰ ਸਨ।

Check Also

ਛੇਵੇਂ ਪਾਤਸ਼ਾਹ ਵੱਲੋਂ ਪਹਿਲੀ ਜੰਗ ਫ਼ਤਹਿ ਕਰਨ ਦੀ ਯਾਦ ’ਚ ਸਜਾਇਆ ਨਗਰ ਕੀਰਤਨ

ਅੰਮ੍ਰਿਤਸਰ, 13 ਜੂਨ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਮੁਗਲ …