Thursday, July 31, 2025
Breaking News

ਬੀਬੀਕੇ ਡੀਏਵੀ ਕਾਲਜ ਦੀਆਂ ਵਿਦਿਆਰਥਣਾਂ ਦੀ ਡੇਲੋਇਟ ਵਿੱਚ ਚੋਣ

ਅੰਮ੍ਰਿਤਸਰ, 12 ਜੁਲਾਈ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਫਾਰ ਵੁਮੈਨ ਦੀਆਂ 4 ਵਿਦਿਆਰਥਣਾਂ ਨੇ ਇੱਕ ਪ੍ਰਮੁੱਖ ਗਲੋਬਲ ਪ੍ਰੋਫੈਸ਼ਨਲ ਸਰਵਿਸਿਜ਼ ਫਰਮ ਡੇਲੋਇਟ ਯੂ.ਐਸ.ਆਈ ਵਿੱਚ ਪਲੇਸਮੈਂਟ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ।ਚੋਣ ਪ੍ਰਕਿਰਿਆ ਵਿੱਚ ਇੱਕ ਆਨਲਾਈਨ ਮੁਲਾਂਕਣ ਟੈਸਟ ਅਤੇ ਇੱਕ ਇੰਟਰਵਿਊ ਦਾ ਦੌਰ ਸ਼ਾਮਲ ਸੀ।ਬੀਸੀਏ (ਸਮੈਸਟਰ-5) ਤੋਂ ਸੀਆ ਗੁਪਤਾ, ਕਾਸ਼ਵੀ ਅਰੋੜਾ, ਅੰਸ਼ਿਕਾ ਪਾਹਵਾ ਅਤੇ ਸਖੀ ਮਹਿਦੀਰੱਤਾ ਨੇ ਸਾਰੇ ਦੌਰ ਸਫਲਤਾਪੂਰਵਕ ਪਾਸ ਕੀਤੇ ਅਤੇ 3.25 ਐਲ.ਪੀ.ਏ ਦੇ ਪੈਕੇਜ਼ `ਤੇ ਉਨ੍ਹਾਂ ਨੂੰ ਐਨਾਲਿਸਟ ਐਸੋਸੀਏਟ ਦੇ ਅਹੁੱਦੇ ਦੀ ਪੇਸ਼ਕਸ਼ ਕੀਤੀ ਗਈ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਚੁਣੀਆਂ ਗਈਆਂ ਸਾਰੀਆਂ ਵਿਦਿਆਰਥਣਾਂ ਨੂੰ ਦਿਲੋਂ ਵਧਾਈ ਦਿੱਤੀ।ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਲਗਨ ਦੀ ਪ੍ਰਸੰਸਾ ਕੀਤੀ, ਜਿਸ ਨੇ ਇਸ ਮਹੱਤਵਪੂਰਨ ਪ੍ਰਾਪਤੀ ਲਈ ਰਾਹ ਪੱਧਰਾ ਕੀਤਾ।ਮਾਣਯੋਗ ਜੱਜ ਸ. ਅਮਰਦੀਪ ਸਿੰਘ ਸੀ.ਜੇ.ਐਮ ਜਿਲ੍ਹਾ ਅਦਾਲਤਾਂ ਅੰਮ੍ਰਿਤਸਰ ਨੇ ਵਿਦਿਆਰਥਣਾਂ ਦੀ ਇਸ ਸ਼ਾਨਦਾਰ ਪ੍ਰਾਪਤੀ ‘ਤੇ ਉਨ੍ਹਾਂ ਦੀ ਸ਼ਲਾਘਾ ਕੀਤੀ।
ਮਨੋਜ ਪੁਰੀ ਡੀਨ ਪਲੇਸਮੈਂਟਸ ਨੇ ਵਿਦਿਆਰਥਣਾਂ ਦੀ ਪ੍ਰਸੰਸਾ ਕੀਤੀ ਅਤੇ ਇਸ ਸਫਲਤਾ ਦਾ ਸਿਹਰਾ ਵਿਦਿਆਰਥਣਾਂ, ਫੈਕਲਟੀ ਅਤੇ ਪਲੇਸਮੈਂਟ ਸੈਲ ਦੇ ਸਹਿਯੋਗੀ ਯਤਨਾਂ ਨੂੰ ਦਿੱਤਾ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …