Wednesday, December 31, 2025

ਡੀ.ਏ.ਵੀ ਪਬਲਿਕ ਸਕੂਲ ਵਿਖੇ ਜਮਾਤ ਦੂਜੀ ਅਤੇ ਤੀਜੀ ਦਾ ਸਲਾਨਾ ਸਮਾਗਮ ਆਯੋਜਿਤ

ਅੰਮ੍ਰਿਤਸਰ, 4 ਦਸੰਬਰ (ਜਗਦੀਪ ਸਿੰਘ) – ਆਰੀਆ ਰਤਨ ਪਦਮ ਸ਼੍ਰੀ ਡਾ. ਪੂਨਮ ਸੂਰੀ ਪ੍ਰਧਾਨ ਡੀ.ਏ.ਵੀ.ਸੀ.ਐਮ.ਸੀ ਨਵੀ੍ਵ ਦਿੱਲੀ ਦੇ ਅਸ਼ੀਰਵਾਦ ਨਾਲ, ਵੀ.ਕੇ. ਚੋਪੜਾ ਨਿਰਦੇਸ਼ਕ ਪਬਲਿਕ ਸਕੂਲ ਡੀ.ਏ.ਵੀ.ਸੀ.ਐਮ.ਸੀ ਨਵੀ੍ਵ ਦਿੱਲੀ ਅਤੇ ਸਕੂਲ ਦੇ ਪ੍ਰਬੰਧਕ ਡਾ. ਪੁਸ਼ਪਿੰਦਰ ਵਾਲੀਆ ਪਿੰ੍ਰਸੀਪਲ ਬੀ.ਬੀ.ਕੇ.ਡੀ.ਏ.ਵੀ ਕਾਲਜ ਫਾਰ ਵੂਮੈਨ ਅੰਮ੍ਰਿਤਸਰ ਦੀ ਯੋਗ ਅਗਵਾਈ ਹੇਠ ਦੂਜੀ ਅਤੇ ਤੀਜੀ ਜਮਾਤ ਦੇ ਵਿਿਦਆਰਥੀਆਂ ਨੇ ਊਰਵੀ ਆਡੀਟੋਰੀਅਮ ਵਿੱਚ ਆਪਣਾ ਸਲਾਨਾ ਸਮਾਗਮ ‘ੳੀਕ ਬਰਮਕਗ ਰ ਿਛੀਕ’ ਬਹੁਤ ਉਤਸ਼ਾਹ ਅਤੇ ਜੀਵੰਤਤਾ ਨਾਲ ਪੇਸ਼ ਕੀਤਾ ।
ਇਹ ਪ੍ਰੋਗਰਾਮ ਸਵੇਰ ਅਤੇ ਸ਼ਾਮ ਦੇ ਦੋ ਸ਼ੋਅ ਵਿੱਚ ਪੇਸ਼ ਕੀਤਾ ਗਿਆ।ਸਵੇਰ ਦੇ ਸ਼ੋਅ ਵਿੱਚ ਪਬਲਿਕ ਪਾਲਿਸੀ ਅਤੇ ਗਵਰਨੈ੍ਵਸ ਮਾਹਿਰ ਸਾਬਕਾ ਵਿਿਦਆਰਥਣ ਸ਼੍ਰੀਮਤੀ ਰਿਦਮ ਬਹਿਲ ਅਤੇ ਸ਼ਾਮ ਦੇ ਸ਼ੋਅ ਵਿੱਚ ਸਾਬਕਾ ਵਿਿਦਆਰਥੀ ਹੇਮੰਤ ਸ਼ਰਮਾ ਸੁਪਰਡੈਂਟ, ਸੈ੍ਵਟਰਲ ਜੇਲ੍ਹ ਬਠਿੰਡਾ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕੀਤੀ ।ਪ੍ਰਮੁੱਖ ਮਹਿਮਾਨਾਂ ਵਿੱਚ ਸ਼੍ਰੀਮਤੀ ਨਿਰਮਲਜੀਤ ਚੱਬਾ ਅਤੇ ਕੁਮਾਰੀ ਸ਼ਮਾ ਸ਼ਰਮਾ (ਸਾਬਕਾ ਅਧਿਆਪਕ ਅਤੇ ਐਕਟੀਵਿਟੀ ਕੋØਆਰਡੀਨੇਟਰ) ਸ਼ਾਮਲ ਸਨ ।
ਸਵੇਰ ਦੇ ਸ਼ੋਅ ਦੇ ਵਿਸ਼ੇਸ਼ ਨਿਮੰਤਰਤ ਸ਼੍ਰੀਮਤੀ ਰਿਦਮ ਬਹਿਲ ਨੇ ਸਕੂਲ ਪ੍ਰਤੀ ਆਪਣੇ ਦਿਲੋ੍ਵ ਪ੍ਰਸ਼ੰਸਾ ਪ੍ਰਗਟ ਕੀਤੀ।ਉਨ੍ਹਾਂ ਨੇ ਸਪੱਸ਼ਟਤਾ ਨਾਲ ਦੱਸਿਆ ਕਿ ਸਕੂਲ ਵਿੱਚ ਸਿਖਾਇਆ ਗਿਆ ਗਿਆਨ, ਹੁਨਰ ਅਤੇ ਕਦਰਾਂØਕੀਮਤਾਂ ਕਿਵੇਂ ਉਨ੍ਹਾਂ ਦੇ ਸ਼ੁਰੂਆਤੀ ਸਾਲਾਂ ਦੌਰਾਨ ਬਹੁਤ ਪ੍ਰਭਾਵਸ਼ਾਲੀ ਰਹੇ ਹਨ ਅਤੇ ਅੱਜ ਵੀ ਵੱੱਖ-ਵੱਖ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਅਗਵਾਈ ਕਰਦੇ ਹਨ।ਉਨ੍ਹਾਂ ਨੇ ਆਪਣੀ ਬਿਹਤਰ ਜ਼ਿੰਦਗੀ ਲਈ ਪਿੰ੍ਰਸੀਪਲ, ਸੁਪਰਵਾਈਜ਼ਰਾਂ, ਅਧਿਆਪਕਾਂ ਅਤੇ ਆਪਣੇ ਮਾਤਾ-ਪਿਤਾ ਦਾ ਦਿਲੋਂ ਧੰਨਵਾਦ ਕੀਤਾ ।
ਸ਼ਾਮ ਦੇ ਸ਼ੋਅ ਦੇ ਵਿਸ਼ੇਸ਼ ਮਹਿਮਾਨ ਹੇਮੰਤ ਸ਼ਰਮਾ ਨੇ ਆਪਣੇ ਪ੍ਰਭਾਵਸ਼ਾਲੀ ਵਿਚਾਰਾਂ ਨਾਲ ਦਰਸ਼ਕਾਂ ਨੂੰ ਪ੍ਰਕਾਸ਼ਿਤ ਕੀਤਾ।ਸਾਬਕਾ ਵਿਿਦਆਰਥੀ ਦਾ ਭਾਸ਼ਣ ਸਕੂਲ ਵਿੱਚ ਉਨ੍ਹਾਂ ਦੁਆਰਾ ਬਿਤਾਏ ਗਏ ਸਮੇਂ ਸਕੂਲ ਦੁਆਰਾ ਦਿੱਤੀ ਗਈ ਸਿੱਖਿਆ ਅਤੇ ਤਜ਼ਰਬਿਆਂ ‘ਤੇ ਡੰੂਘਾ ਮਾਣ ਪ੍ਰਗਟ ਕੀਤਾ।
ਸਕੂਲ ਪ੍ਰਬੰਧਕ ਡਾ. ਪੁਸ਼ਪਿੰਦਰ ਵਾਲੀਆ ਪਿੰ੍ਰਸੀਪਲ ਬੀ.ਬੀ.ਕੇ.ਡੀ.ਏ.ਵੀ ਕਾਲਜ ਫਾਰ ਵੂਮੈਨ ਅੰਮ੍ਰਿਤਸਰ ਨੇ ਬੱਚਿਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਵਿਿਦਆਰਥੀਆਂ ਅਤੇ ਅਧਿਆਪਕਾਂ ਨੂੰ ਇੱਕ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਵਧਾਈ ਦਿੱਤੀ।ਉਨ੍ਹਾਂ ਨੇ ਆਪਣੇ ਬਚਪਨ ਦੀਆਂ ਯਾਦਾਂ ਨੂੰ ਇੱਕ ਸੰੁਦਰ ਹਵਾਲੇ ਨਾਲ ਯਾਦ ਕੀਤਾ, ‘ਵਕਤ ਕਭੀ ਰੁਕਤਾ ਨਹੀ੍ਵ, ਹਮ ਨਹੀ੍ਵ ਤੋ ਕੋਈ ਔਰ ਹਮਸਾ ਹੋਗਾ’।ਉਨ੍ਹਾਂ ਨੇ ਸਤਿਕਾਰਯੋਗ ਮਾਈ ਭਾਗੋ ਗੁਰੂਦੁਆਰੇ ਦੇ ਦੌਰੇ ਦੌਰਾਨ ਆਪਣੇ ਦਿਲ ਨੂੰ ਛੂਹ ਲੈਣ ਵਾਲੇ ਅਨੁਭਵ ਨੂੰ ਯਾਦ ਕੀਤਾ ਜਿੱਥੇ ਉਹ ਮਾਈ ਭਾਗੋ ਜੀ ਦੀ ਹਿੰਮਤ, ਦ੍ਰਿੜਤਾ ਤੇ ਅਟੱਲ ਬਹਾਦਰੀ ਤੋ੍ਵ ਬਹੁਤ ਪ੍ਰਭਾਵਿਤ ਹੋਏ ।
ਸਕੂਲ ਪਿੰ੍ਰਸੀਪਲ ਡਾ. ਪੱਲਵੀ ਸੇਠੀ ਨੇ ਆਏ ਹੋਏ ਪਤਵੰਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਅਤੇ ਵਿਿਦਆਰਥੀਆਂ ਅਤੇ ਅਧਿਆਪਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਉਨ੍ਹਾਂ ਨੇ ਕੈਂਟ ਬ੍ਰਾਂਚ ਦੇ ਇੰਚਾਰਜ਼ ਮਿਸ ਅਨੁਰਾਧਾ ਗਰੋਵਰ ਦੇ ਨਾਲ-ਨਾਲ ਉਨ੍ਹਾਂ ਦੇ ਅਧਿਆਪਕਾਂ ਅਤੇ ਸਹਾਇਕ ਕਰਮਚਾਰੀਆਂ ਦੀ ਟੀਮ ਦਾ ਵੀ ਉਹਨਾਂ ਦੇ ਅਣਥੱਕ ਯਤਨਾਂ ਲਈ ਧੰਨਵਾਦ ਕੀਤਾ ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …