ਅੰਮ੍ਰਿਤਸਰ, 9 ਦਸੰਬਰ (ਸੁਖਬੀਰ ਸਿੰਘ ਖੂਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੀ
ਰਹਿਨੁਮਾਈ ਹੇਠ “ਗੁਰੂ ਨਾਨਕ ਅਧਿਅਨ ਵਿਭਾਗ” ਵਲੋਂ ‘ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਿਆਈ ਦਿਵਸ ਨੂੰ ਸਮਰਪਿਤ’ ਇੱਕ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ।ਇਸ ਵਿਸ਼ੇਸ਼ ਲੈਕਚਰ ਉਪਰ ਡਾ. ਦਲਵੀਰ ਸਿੰਘ ਪੰਨੂ (ਸਿੱਖ ਸਕਾਲਰ ਯੂ.ਐਸ.ਏ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਡਾ. ਪੰਨੂ ਨੇ ਸਿੱਖ ਵਿਰਾਸਤ ਵਿਸ਼ੇ ਉਪਰ ਇੱਕ ਵਿਸ਼ੇਸ਼ ਲੈਕਚਰ ਦਿੱਤਾ।ਇਹ ਡਾ. ਦਲਵੀਰ ਸਿੰਘ ਪੰਨੂ ਦੀ ਅੰਗਰੇਜ਼ੀ ਭਾਸ਼ਾ ਵਿੱਚ ਛਪੀ ਇੱਕ ਪੁਸਤਕ ਹੈ, ਜੋ ਉਹਨਾਂ ਨੇ ਬਹੁਤ ਸਾਲਾਂ ਦੀ ਮਿਹਨਤ ਤੋਂ ਬਾਅਦ ਪਾਕਿਸਤਾਨ ਦੇ ਖੇਤਰ ਵਿੱਚ ਸਿੱਖ ਧਾਰਮਿਕ ਸਥਾਨਾਂ ਦਾ ਸਰਵੇਖਣ ਕਰਕੇ ਤਿਆਰ ਕੀਤੀ ਸੀ।ਡਾ. ਦਲਵੀਰ ਸਿੰਘ ਪੰਨੂ ਨੇ ਵਿਿਦਆਰਥੀਆਂ ਦੇ ਨਾਲ ਪਾਕਿਸਤਾਨ ਵਿਚਲੇ ਸਿੱਖ ਧਾਰਮਿਕ ਅਸਥਾਨਾਂ ਦੇ ਬਾਰੇ ਜਾਣਕਾਰੀ ਸਾਂਝਿਆਂ ਕਰਦਿਆਂ ਆਪਣੇ ਵਿਚਾਰ ਪੇਸ਼ ਕੀਤੇ।ਇਸ ਦੇ ਨਾਲ ਪਾਕਿਸਤਾਨ ਦੇ ਸਰਹੱਦੀ ਖੇਤਰਾਂ, ਸਿੱਖ ਕੌਮ ਦੀ ਵਿਰਾਸਤ ਅਤੇ ਇਤਿਹਾਸਕ ਸਰੋਤਾਂ ਬਾਬਤ ਜਾਣਕਾਰੀ ਦਿੱਤੀ। ਡਾ. ਪੰਨੂ ਨੇ ਗੁਰੂ ਸਾਹਿਬਾਨ ਅਤੇ ਸਿੱਖਾਂ ਨਾਲ ਸੰਬੰਧਿਤ ਪਾਕਿਸਤਾਨ ਵਿੱਚ ਸਥਾਪਿਤ ਗੁਰਦੁਆਰਿਆਂ ਦੇ ਬਾਰੇ ਵਿੱਚ ਵਿਸਥਾਰ ਰੂਪ ਵਿੱਚ ਜਾਣਕਾਰੀ ਮੁਹੱਈਆ ਕਰਵਾਈ ਸੀ।ਇਸ ਵਿਸ਼ੇਸ਼ ਲੈਕਚਰ ਦੀ ਪ੍ਰਧਾਨਗੀ ਡਾ. ਬਲਵੰਤ ਸਿੰਘ ਢਿੱਲੋਂ (ਰਿਟਾ. ਪ੍ਰੋ. ਅਤੇ ਡਾਇਰੈਕਟਰ ‘ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ’) ਨੇ ਕੀਤੀ।
ਇਸ ਮੌਕੇ ਡਾ. ਸੋਹਲ (ਰਿਟਾਇਰਡ ਪ੍ਰੋ. ਹਿਸਟਰੀ ਵਿਭਾਗ) ਪ੍ਰੋ. ਅਮਰਜੀਤ ਸਿੰਘ (ਸਿੱਖ ਸਟੱਡੀਜ਼ ਚੇਅਰ) ਡਾ. ਭਾਰਤਵੀਰ ਕੌਰ ਸੰਧੂ (ਮੁਖੀ ਗੁਰੂ ਨਾਨਕ ਅਧਿਐਨ ਵਿਭਾਗ) ਡਾ. ਮੁਹੱਬਤ ਸਿੰਘ, ਡਾ. ਸੁਖਦੇਵ ਸਿੰਘ, ਖੋਜ਼ ਅਤੇ ਹੋਰ ਵਿਿਦਆਰਥੀਆਂ ਨੇ ਹਾਜ਼ਰੀ ਭਰੀ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media