Wednesday, December 31, 2025

ਵਾਈਸ ਚਾਂਸਲਰ ਵਲੋਂ ਯੂਨੀਵਰਸਿਟੀ ਕਮਿਊਨਿਟੀ ਰੇਡੀਓ ਸਟੇਸ਼ਨ ਤੇ ਟੀ.ਵੀ ਸਟੂਡੀਓ ਦਾ ਉਦਘਾਟਨ

ਅੰਮ੍ਰਿਤਸਰ, 28 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਮਾਸ ਕਮਿਊਨੀਕੇਸ਼ਨ ਵਿਭਾਗ ਵਿਖੇ ਪੂਰੀ ਤਰ੍ਹਾਂ ਕਾਰਜਸ਼ੀਲ ਕਮਿਊਨਿਟੀ ਰੇਡੀਓ ਸਟੇਸ਼ਨ ਜੀ.ਐਨ.ਡੀ.ਯ ਰਾਬਤਾ 89.6 ਐਫ.ਐਮ ਦਾ ਉਦਘਾਟਨ ਕੀਤਾ।
ਸਮਾਰੋਹ ਵਿੱਚ ਡੀਨ ਅਕਾਦਮਿਕ ਅਫ਼ੇਅਰਜ਼ ਪ੍ਰੋ. (ਡਾ.) ਪਲਵਿੰਦਰ ਸਿੰਘ, ਵਿਭਾਗ ਮੁਖੀ ਪ੍ਰੋ. ਵਸੁਧਾ ਸੰਬਿਆਲ, ਫੈਕਲਟੀ ਮੈਂਬਰ ਤੇ ਵਿਦਿਆਰਥੀ ਵੀ ਇਸ ਮੌਕੇ ਹਾਜ਼ਰ ਸਨ। ਕਮਿਊਨਿਟੀ ਰਡੀਓ ਸਟੇਸ਼ਨ ਨਾਲ ਹੀ ਵਿਭਾਗ ਨੇ ਟੀ.ਵੀ ਸਟੂਡੀਓ ਵੀ ਸਥਾਪਤ ਕੀਤਾ ਹੈ, ਜੋ ਪੂਰੀ ਰਿਕਾਰਡਿੰਗ ਤੇ ਪ੍ਰੋਡਕਸ਼ਨ ਸਮਰੱਥਾ ਵੱਲ ਤੇਜ਼ੀ ਨਾਲ ਵਧ ਰਿਹਾ ਹੈ।ਇਹ ਸਹੂਲਤਾਂ ਵਿਦਿਆਰਥੀਆਂ ਨੂੰ ਮੀਡੀਆ ਤੇ ਕਮਿਊਨੀਕੇਸ਼ਨ ਅਧਿਐਨ ਵਿੱਚ ਵਿਹਾਰਕ ਸਿਖਲਾਈ, ਅਨੁਭਵੀ ਸਿੱਖਿਆ ਤੇ ਪੇਸ਼ੇਵਰ ਤਿਆਰੀ ਵਿੱਚ ਕਾਫ਼ੀ ਵਾਧਾ ਕਰਨਗੀਆਂ।
ਸਮਾਰੋਹ ਨੂੰ ਸੰਬੋਧਨ ਕਰਦਿਆਂ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਕਿਹਾ, “ਕਮਿਊਨਿਟੀ ਰੇਡੀਓ ਤੇ ਟੈਲੀਵਿਜ਼ਨ ਸਟੂਡੀਓ ਸਾਡੇ ਵਿਦਿਆਰਥੀਆਂ ਲਈ ਲੈਬਾਰਟਰੀਆਂ ਵਜੋਂ ਕੰਮ ਕਰਦੇ ਹਨ।ਇਹ ਨਾ ਸਿਰਫ਼ ਪੇਸ਼ੇਵਰ ਹੁਨਰ ਨੂੰ ਮਜ਼ਬੂਤ ਕਰਦੇ ਹਨ ਸਗੋਂ ਯੂਨੀਵਰਸਿਟੀ ਨੂੰ ਸਮਾਜ ਨਾਲ ਜੋੜਦੇ ਹਨ ਤੇ ਸਥਾਨਕ ਮੁੱਦਿਆਂ, ਸਭਿਆਚਾਰ ਤੇ ਸੰਭਾਵਨਾਵਾਂ ਨੂੰ ਅਵਾਜ਼ ਦਿੰਦੇ ਹਨ। ਅਜਿਹੇ ਪਲੇਟਫਾਰਮ ਵਿਦਿਆਰਥੀਆਂ ਨੂੰ ਸਮਾਜਿਕ ਜਿੰਮੇਵਾਰੀ ਵਾਲੇ ਤੇ ਉਦਯੋਗ ਲਈ ਤਿਆਰ ਮੀਡੀਆ ਪੇਸ਼ੇਵਰ ਬਣਾਉਂਦੇ ਹਨ।”

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …