ਅੰਮ੍ਰਿਤਸਰ, 23 ਮਾਰਚ ( ਪੰਜਾਬ ਪੋਸਟ ਬਿਊਰੋ)- ਵਾਰਡ ਨੰ. 24 ਵਿਚ ਸ਼ਹੀਦ ਭਗਤ ਸ਼ਿੰਘ ਜੀ ਦੇ ਸ਼ਹੀਦੀ ਦਿਵਸ ਦੇ ਮੌਕੇ ਤੇ ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਦੇ ਚੇਅਰਮੈਨ ਗੁਰਿੰਦਰ ਰਿਸ਼ੀ ਨੇ ਆਪਣੇ ਸਾਥੀਆਂ ਸਮੇਤ ਸ਼ਰਧਾ ਦੇ ਫੂੱਲ ਭੇਂਟ ਕੀਤੇ।ਇਸ ਦੌਰਾਨ ਗੁਰਿੰਦਰ ਰਿਸ਼ੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਰਾਂਤੀਕਾਰੀ ਭਗਤ ਸਿੰਘ ਨੇ ਸਾਡੇ ਦੇਸ਼ ਨੂੰ ਅਜਾਦ ਕਰਾਉਣ ਵਾਸਤੇ ਸ਼ਹੀਦ ਹੋਏ ਹਨ, ਉਨਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਉਨਾਂ ਕਿਹਾ ਕਿ ਹਰੇਕ ਨੋਜਵਾਨ ਨੂੰ ਸ਼ਹੀਦ ਭਗਤ ਸਿੰਘ ਦੀ ਸੋਚ ‘ਤੇ ਪਹਿਰਾ ਦੇਣਾ ਚਾਹੀਦਾ ਹੈ।ਉਹਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਵੇਲਫੈਅਰ ਕਲੱਬ ਵਲੋਂ ਲੋੜਵੰਦਾਂ ਨੂੰ ਸਾਰੀਆਂ ਦਵਾਈਆਂ ਸੱਸਤੀਆਂ ਦਿੱਤੀਆਂ ਜਾਣਗੀਆਂ ਹਨ।ਉਹਨ੍ਹਾਂ ਕਿਹਾ ਕਿ ਸੰਸਥਾ ਵਲੋਂ ਗਰੀਬ ਅਤੇ ਲੋੜਵੰਦ ਧੀਆਂ ਦੇ ਵਿਆਹ ਲਈ 1100 ਤੋਂ ਲੈ ਕੇ 5100੦ ਲੜਕੀਆਂ ਸ਼ਗਨ ਵਜੋਂ ਦਿੱਤੇ ਜਾਂਦੇ ਹਨ।ਇਸ ਮੌਕੇ ਵਾਈਸ ਚੇਅਰਮੈਨ ਹਰਜਾਪ ਸਿੰਘ ਰਿੰਕੂ, ਅਜੇ ਮਹੇਸ਼ਵਰੀ, ਨਵੀਨ ਧੀਰ, ਬੰਸਾ, ਰਿੰਕੂ, ਬਿਲੂ, ਭੋਲਾ, ਸੁਧੀਰ ਅਰੋੜਾ, ਵਿਸ਼ਾਲ, ਰਾਹੁਲ ਕੁਮਾਰ ਆਦਿ ਹਾਜਰ ਸਨ।
Check Also
ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ
ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …