ਅੰਮ੍ਰਿਤਸਰ, 24 ਜਨਵਰੀ (ਪੰਜਾਬ ਪੋਸਟ ਬਿਊਰੋ) – ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਕਿਹਾ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਪੇਂਡੂ ਵਿਦਿਆਰਥੀਆਂ ਦੇ ਲਈ ਸਿੱਖਿਆ ਦਾ ਪੱੱਧਰ ਉੱਚਾ ਚੁੱਕਣ ਅਤੇ ਰੁਜਗਾਰ ਪੈਦਾ ਕਰਨ ਦੀ ਕੋਸ਼ਿਸ਼ ਨਾ ਕੀਤੀ ਤਾਂ ਕਾਂਗਰਸ ਵਿਦਿਆਰਥੀਆਂ ਜਾਗਰੂਕ ਕਰਨ ਦੇ ਲਈ ਮੁਹਿੰਮ ਆਰੰਭੇਗੀ। ਉਹ ਅੱਜ 25 ਜਨਵਰੀ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਨਸ਼ਿਆ ਵਿਰੁੱਧ ਆਰੰਭੀ ਭੁੱਖ ਹੜਤਾਲ ਵਿਚ ਹਿੱਸਾ ਲੈਣ ਦੇ ਲਈ ਜ਼ਿਲੇ ਦੇ ਅਹੁਦੇਦਾਰਾਂ ਅਤੇ ਬਲਾਕ ਪ੍ਰਧਾਨਾਂ ਦੀ ਇਕ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗਲਬਾਤ ਕਰ ਰਹੀ ਸੀ। ਉਹਨਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਦਿਹਾਤੀ ਇਲਾਕਿਆਂ ‘ਚ ਨੌਜਵਾਨਾਂ ਦੇ ਭਵਿੱਖ ਦੇ ਨਾਲ ਖਿਲਵਾੜ ਹੋ ਰਿਹਾ ਹੈ। ਸਰਹੱਦੀ ਇਲਾਕਿਆਂ ਵਿਚ ਸਿਖਿਆ ਦਾ ਮਿਆਰ ਬਹੁਤ ਹੀ ਹੇਠਾਂ ਡਿੱਗ ਚੁੱਕਾ ਹੈ। ਸਰਕਾਰੀ ਸਕੂਲਾਂ ਦੇ ਵਿਚ ਸਿੱਖਿਆ ਨਾਂ ਦੀ ਕੋਈ ਵੀ ਚੀਜ਼ ਨਹੀਂ ਹੈ, ਬਾਹਰਵੀਂ ਜਮਾਤ ਪਾਸ ਕਰਕੇ ਵੀ ਨੌਜਵਾਨ ਨੂੰ ਆਪਣਾ ਭਵਿੱਖ ਧੁੰਧਲਾ ਹੀ ਵਿਖਾਈ ਦਿੰਦਾ ਹੈ। ਸਕੂਲੀ ਸਿੱਖਿਆ ਦੇ ਡਿੱਗੇ ਦੇ ਮਿਆਰ ਦੇ ਕਾਰਨ ਵਿਦਿਆਰਥੀ ਪਿੰਡਾਂ ਤੋਂ ਬਾਹਰ ਹੀ ਨਹੀਂ ਨਿਕਲ ਪਾ ਰਹੇ ਅਤੇ ਉਹਨਾਂ ਨੂੰ ਰੁਜਗਾਰ ਦੇ ਲਈ ਕੋਈ ਵੀ ਨਵੇਂ ਸਾਧਨ ਨਹੀਂ ਮਿਲ ਅਤੇ ਨਾ ਹੀ ਕਰਕੇ ਉਹ ਪ੍ਰੰਪਰਕ ਕੰਮ ਉਹਨਾਂ ਦੇ ਅਨਪੂਲ ਬੈਠ ਰਹੇ ਹਨ। ਉਹਨਾਂ ਨੇ ਕਿਹਾ ਕਿ ਅੱਜ ਸਿੱਖਿਆ ਹੀ ਕਿਸੇ ਪ੍ਰੀਵਾਰ ਅਤੇ ਸਮਾਜ ਨੂੰ ਵਿਕਾਸ ਵੱਲ ਲੈ ਕੇ ਜਾ ਸਕਦੀ ਹੈ। ਪਰ ਪੰਜਾਬ ਸਰਕਾਰ ਇਹਨਾਂ ਵਿਦਿਆਰਥੀਆਂ ਦੇ ਲਈ ਉੱਚੇਚੇ ਧਿਆਨ ਦੇਣ ਦੀ ਥਾਂ ਅਜਿਹੇ ਹਾਲਾਤ ਪੈਦਾ ਕਰ ਰਹੀ ਹੈ ਜਿਸ ਦੇ ਨਲ ਹੀ ਨਸ਼ਿਆਂ ਵੱਲ ਧੱਕਿਆ ਜਾ ਰਿਹਾ ਹੈ। ਆਟਾ ਦਾਲ ਸਕੀਮ ਨਾਲੋਂ ਪੜ੍ਹਾਈ ਸਬੰਧੀ ਸਕੀਮਾਂ ਲਿਆਉਣ ‘ਤੇ ਜ਼ੋਰ ਦਿੰਦਿਆਂ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਕਿਤਾਬਾਂ ਮਹਿੰਗੀਆਂ ਕਰਨ ਦੀ ਥਾਂ ‘ਤੇ ਸਸਤੀਆਂ ਦੇਣੀਆਂ ਹਨ। ਵੱਖ ਵੱਖ ਕਿੱਤਿਆਂ ਦੇ ਮਾਹਿਰ ਬਣਾਉਣ ਦੇ ਲਈ ਸਕੂਲੀ ਸਿੱਖਿਆ ਦੇ ਨਾਲ ਹੀ ਉੱਚੇਚੇ ਪ੍ਰਬੰਧ ਕਰਨੇ ਚਾਹੀਦੇ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਪਿੰਡਾਂ ਦੇ ਵਿਚ ਲਾਇਸੰਸੀ ਠੇਕਿਆਂ ਤੋਂ ਇਲਾਵਾ ਵੱਡੇ ਪੱਧਰ ‘ਤੇ ਖੁੱਲ ਰਹੀਆਂ ਬ੍ਰਾਂਚਾਂ ‘ਤੇ ਪਾਬੰਦੀ ਲੱਗਣੀ ਚਾਹੀਦੀ ਹੈ। ਸਕੂਲਾਂ ਦੇ ਨੇੜੇ ਬਿਲਕੁਲ ਹੀ ਠੇਕੇ ਨਹੀਂ ਹੋਣੇ ਚਹੀਦਾ। ਉਹਨਾਂ ਨੇ ਕਿਹਾ ਕਿ ਜੇ ਪਿੰਡਾਂ ਦੀ ਹੋਈ ਬਦਤਰ ਸਿੱਖਿਆ ਪ੍ਰਣਾਲੀ ਨੂੰ ਸੁਧਾਰਨ ਦੇ ਲਈ ਸਰਕਾਰ ਨੇ ਕੋਈ ਉਪਰਾਲਾ ਨਾ ਕੀਤਾ ਤਾਂ ਉਹ ਦਿਹਾਤ ਵਿਚੋਂ ਉਠਣ ਵਾਲੀ ਵਿਦਿਆਰਥੀਆਂ ਦੀ ਹੱਕੀ ਅਵਾਜ਼ ਦਾ ਮੁਕਾਬਲਾ ਕਰਨ ਦੇ ਲਈ ਤਿਆਰ ਰਹੇ।
Check Also
ਦੀਵਾਲੀ ਮੌਕੇ ਵੱਡੀ ਗਿਣਤੀ ‘ਚ ਲੱਗੇ ਡੈਕੋਰੇਸ਼ਨ ਤੇ ਆਤਿਸ਼ਬਾਜ਼ੀ ਦੇ ਸਟਾਲ
ਅੰਮ੍ਰਿਤਸਰ, 2 ਨਵੰਬਰ (ਜਗਦੀਪ ਸਿੰਘ) – ਅੰਮ੍ਰਿਤਸਰ ਵਿੱਚ ਦੀਵਾਲੀ ਮੌਕੇ ਜਿਥੇ ਮਾਪਿਆਂ ਨੇ ਘਰ ਦੀ …