ਬਠਿੰਡਾ, 21 ਜਨਵਰੀ (ਅਵਤਾਰ ਸਿੰਘ ਕੈਂਥ)- ਅੱਜ ਕਲ੍ਹ ਦੇ ਦੌਰ ਵਿੱਚ ਬਹੁਤ ਲੋਕ ਭਰਾਵਾਂ ਦੇ ਵੈਰੀ ਬਣੇ ਬੈਠੇ ਹਨ ਤੇ ਹਰ ਰੋਜ਼ ਮੀਡੀਆ ਵਿੱਚ ਆਮ ਪੜ੍ਹਦੇ /ਸੁਣਦੇ ਹਾਂ ਕਿ ਭਰਾ ਨੇ ਭਰਾ ਦਾ ਕਤਲ ਕਰ ਦਿੱਤਾ, ਬੇਟੇ ਨੇ ਪਿਉ ਦਾ ਕਤਲ ਕਰ ਦਿੱਤਾ ਅਤੇ ਹੋਰ ਵੀਂ ਘਟਨਾਵਾਂ ਵਾਪਰੀਆਂ ਰਹਿੰਦੀਆਂ ਹਨ ਅਤੇ ਭਰਾ ਨੇ ਲਾਠੀਆਂ ਮਾਰ ਕੇ ਭਰਾ ਨੂੰ ਜ਼ਖਮੀ ਕਰ ਦਿੱਤਾ, ਫਿਰ ਵੀ ਅੱਜ ਦੇ ਸਮੇਂ ਵਿੱਚ ਕੁੱਝ ਵੀ ਇਨਸਾਨ ਅਜਿਹੇ ਵੀ ਹਨ ਜੋ ਕਿ ਸਮਾਜ ਲਈ ਇੱਕ ਪ੍ਰੇਰਨਾ ਦਾ ਸ੍ਰੋਤ ਬਣਦੇ ਹਨ।ਅਜਿਹੀ ਹੀ ਮਿਸਾਲ ਪੈਂਦਾ ਕਰਦਿਆਂ ਪਿੰਡ ਕੋਟ ਸ਼ਮੀਰ ਦੇ ਨੰਬਰਦਾਰ ਬਲਵਿੰਦਰ ਸਿੰਘ ਨੇ ਜਿਸ ਨੇ ਬਠਿੰਡੇ ਵਿੱਚ ਆਪਣੇ ਨਵੇਂ ਘਰ ਦੀ ਖੁਸ਼ੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੇ ਭੋਗ ਪਵਾਉਣ ਉਪਰੰਤ ਇਲਾਕੇ ਦੇ ਪਤਵੰਤੇ ਸੱਜਣਾਂ ਅਤੇ ਸੀਨੀਅਰ ਅਕਾਲੀ ਲੀਡਰਾਂ ਦੀ ਹਾਜ਼ਰੀ ਵਿੱਚ ਆਪਣੇ ਵੱਡੇ ਭਰਾ ਸੁਖਮੰਦਰ ਸਿੰਘ ਨੂੰ ਇੱਕ ਨੌਹਰਾ ਜੋ ਕੇ ਉਸਦਾ ਘਰ ਦੇ ਸਾਹਮਣੇ ਹੈ।ਗਿਫਟ ਕਰਦਿਆਂ ਭਰਾ ਭਰਾ ਦੇ ਪਿਆਰ ਦਾ ਸਬੂਤ ਦੇ ਕੇ ਇੱਕ ਮਿਸਾਲ ਪੈਦਾ ਕੀਤੀ।ਇਸ ਮੌਕੇੇ ਨੰਬਰਦਾਰ ਨੇ ਦੱਸਿਆ ਕਿ ਉਨ੍ਹਾਂ ਨੇ ਅਜਿਹੇ ਸਮਾਜ ਨੂੰ ਇੱਕ ਸੁਨੇਹਾ ਦੇਣ ਲਈ ਕੀਤਾ ਹੈ ਤਾਂ ਕਿ ਜੋ ਇੱਕ ਮਾਂ ਦੇ ਜਾਏ ਆਪਸ ਵਿੱਚ ਲੜ ਕੇ ਰਿਸ਼ਤਿਆਂ ਦਾ ਘਾਣ ਕਰ ਰਹੇ ਹਨ ਤਾਂ ਕਿ ਉਹ ਕੋਈ ਸ਼ਬਕ ਸਿਖ ਸਕਣ।ਵਰਨਣਯੋਗ ਹੈ ਕਿ ਬਲਵਿੰਦਰ ਸਿੰਘ ਨੰਬਰਦਾਰ ਨੂੰ ਪਿਛੇ ਜਿਹੇ ਜ਼ਿਲਾ ਪ੍ਰਸਾਸ਼ਨ ਵਲੋਂ ਸਮਾਜ ਭਲਾਈ ਕੰਮਾਂ ਲਈ ਬਦਲੇ ਸਨਮਾਨਿਤ ਵੀਂ ਕੀਤਾ ਜਾ ਚੁੱਕਾ ਹੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …