ਅੰਮ੍ਰਿਤਸਰ, ੨੮ ਜਨਵਰੀ (ਜਗਦੀਪ ਸਿੰਘ) – ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਵਿਖੇ ਅੱਜ ਪ੍ਰੀੁਪ੍ਰਾਇਮਰੀ ਵਿੰਗ ਵੱਲੋਂ ਨੰਨ੍ਹੁੇਮੁਨ੍ਹੇ ਵਿਦਿਆਰਥੀਆਂ ਦਾ ਖੇਡ ਦਿਵਸ ਮਨਾਇਆ ਗਿਆ।ਇਸ ਵਿੱਚ ਬਾਸਕਟ ਐਂਡ ਬਾਲ, ਸ਼ੂੁਰੇਸ, ਫਰੂਟ ਰੇਸ ਅਤੇ ਰਿੰਗ ਰੇਸ ਆਦਿ ਮੁਕਾਬਲੇ ਕਰਵਾਏ ਗਏ।ਇੰਨ੍ਹਾਂ ਖੇਡਾਂ ਵਿੱਚ ਪ੍ਰੀੁਪ੍ਰਾਇਮਰੀ ਸੈਕਸ਼ਨ ਦੇ ਵਿਦਿਆਰਥੀਆਂ ਵੱਲੋਂ ਬੜੇ ਉਤਸ਼ਾਹ ਨਾਲ ਭਾਗ ਲਿਆ ਗਿਆ।ਵਿਦਿਆਰਥੀਆਂ ਦੇ ਉਤਸ਼ਾਹ ਨੂੰ ਵਧਾਉਣ ਲਈ ਅਧਿਆਪਕਾਂ ਲਈ ਵੀ ਕੁਝ ਮੁਕਾਬਲੇ ਕਰਵਾਏ ਗਏ ਜਿਹਨਾਂ ਦਾ ਸਭਨੇ ਭਰਪੂਰ ਅਨੰਦ ਮਾਣਿਆ।ਅਧਿਆਪਕਾਂ ਵੱਲੋਂ ਐਥਲੀਟ ਮਿਲਖਾ ਸਿੰਘ ਤੇ ਇੱਕ ਕੋਰੀਓਗ੍ਰਾਫੀ ਪੇਸ਼ ਕੀਤੀ ਗਈ।ਸਕੂਲ ਦੇ ਛੋਟੁੇਛੋਟੇ ਵਿਦਿਆਰਥੀਆਂ ਦੁਆਰਾ ਪੇਸ਼ ਗਿੱਧੇ ਨੇ ਵੀ ਚੰਗਾ ਰੰਗ ਬੰਨ੍ਹਿਆ ਇਸ ਪ੍ਰੋਗਰਾਮ ਵਿੱਚ ਸਕੂਲ ਦੇ ਮੈਂਬਰ ਇੰਚਾਰਜ ਸz. ਹਰਮਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਹਾਜਰੀ ਭਰੀ ।ਉਨ੍ਹਾਂ ਨੇ ਬੱਚਿਆਂ ਦੀ ਵਧੀਆ ਕਾਰਗੁਜਾਰੀ ਦੀ ਸ਼ਲਾਘਾ ਕਰਦੇ ਹੋਏ ਅਧਿਆਪਕਾਂ ਨੂੰ ਅੱਗੇ ਤੋਂ ਹੋਰ ਮਿਹਨਤ ਨਾਲ ਇਹੋ ਜਿਹੀਆਂ ਗਤੀਵਿਧੀਆ ਕਰਾਉਣ ਲਈ ਪ੍ਰੇਰਿਤ ਕੀਤਾ।ਸਕੂਲ ਦੇ ਪ੍ਰਿੰਸੀਪਲ/ ਡਾਇਰੈਕਟਰ ਡਾ: ਧਰਮਵੀਰ ਸਿੰਘ ਨੇ ਵਿਦਿਆਰਥੀਆਂ ਦੀ ਸ਼ਖਸੀਅਤ ਦੇ ਸਰਵਪੱਖੀ ਵਿਕਾਸ ਲਈ ਖੇਡਾਂ ਨੂੰ ਜ਼ਰੂਰੀ ਦੱਸਦੇ ਹੋਏ ਹਰੇਕ ਵਿਦਿਆਰਥੀ ਨੂੰ ਕਿਸੇ ਨਾ ਕਿਸੇ ਖੇਡ ਵਿੱਚ ਹਿ’ਸਾ ਲੈਣ ਲਈ ਆਖਿਆ।ਅੱਜ ਦੇ ਖੇਡ ਦਿਵਸ ਵਿੱਚ ਸਪੋਰਟਸ ਡਾਇਰੈਕਟਰ ਸz. ਲਖਬੀਰ ਸਿੰਘ ਖਿਆਲਾ, ਸੁਪਰਵਾਈਜ਼ਰ ਸ਼੍ਰੀਮਤੀ ਕਿਰਨਜੋਤ ਕੌਰ, ਸ਼੍ਰੀਮਤੀ ਮੰਜੂ ਸਪਰਾ, ਸਪੋਰਟਸ ਇੰਚਾਰਜ ਸ਼੍ਰੀਮਤੀ ਅੰਮ੍ਰਿਤਪਾਲ ਕੌਰ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …