Friday, November 22, 2024

6ਵੇਂ ਸਾਲਾਨਾ ਓਪਨ ਪੰਜਾਬ ਚੈਂਪਿਅਨਸ਼ਿਪ ਮੁਕਾਬਲੇ 30 ਮਾਰਚ ਨੂੰ

PPN250311

ਜੰਡਿਆਲਾ ਗੁਰੂ, 25 ਮਾਰਚ (ਹਰਿੰਦਰਪਾਲ ਸਿੰਘ/ਕੁਲਵੰਤ ਸਿੰਘ)-  ਸਰਸਵਤੀ ਹੈਲਥ ਕਲੱਬ ਵਲੋਂ 6ਵੇਂ ਸਾਲਾਨਾ ਓਪਨ ਪੰਜਾਬ ਚੈਂਪਿਅਨਸ਼ਿਪ ਮੁਕਾਬਲੇ 30 ਮਾਰਚ ਦਿਨ ਐਤਵਾਰ ਨੂੰ ਸੰਗਮ ਪੈਲਸ ਵੈਰੋਵਾਲ ਰੋਡ ਜੰਡਿਆਲਾ ਗੁਰੂ ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਬਾਰੇ ਜਾਣਕਾਰੀ ਸਰਸਵਤੀ ਹੈਲਥ ਕਲੱਬ ਦੇ ਸਰਪ੍ਰਸਤ ਵਰਿੰਦਰ ਕੁਮਾਰ (ਸੇਮੇਂ) ਨੇ ਦਿੱਤੀ।ਉਨਾ ਕਿਹਾ ਕਿ ਨੋਜਵਾਨਾਂ ਨੂੰ ਨਸ਼ੇ ਦੇ ਕੋਹੜ ਤੋਂ ਬਚਾਉਣ ਲਈ ਅਸੀ ਕਈ ਉਪਰਾਲੇ ਕਰਦੇ ਹਾਂ ਅਤੇ ਨੋਜਵਾਨ ਪੀੜੀ ਨੂੰ ਨਸ਼ੇ ਦੀ ਦਲਦਲ ਚੋ ਕੱਢਣ ਲਈ ਇਹ ਸਾਲਾਨਾਂ ਚੈਂਪੀਅਨਸ਼ਿਪ ਮੁਕਾਬਲੇ ਕਰਵਾ ਕੇ ਨੋਜਵਾਨਾ ਨੂੰ ਚੰਗੀ ਸਿਹਤ ਪ੍ਰਤੀ ਜਾਗਰੂਕ ਕਰਦੇ ਹਾਂ। ਇਸ ਚੈਂਪੀਅਨਸ਼ਿਪ ਮੁਕਾਬਲੇ ਦੇ ਮੁੱਖ ਮਹਿਮਾਨ ਐਡਵੋਕੇਟ ਰਾਜਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੋਂਸਲ, ਕੇ. ਐਸ. ਪਾਰਸ ਜੋਤਿਸ਼, ਨਵਜੋਤ ਸਿੰਘ ਮੱਲੀ ਟਰਾਸਪੋਟਰ, ਸੁਰਜੀਤ ਸਿੰਘ ਕੰਗ ਪ੍ਰਧਾਨ ਆੜਤੀ ਯੁਨੀਅਨ ਹੋਣਗੇ।ਇਸ ਚੈਂਪਿਅਨਸ਼ਿਪ ਵਿਚ ਵੱਖ-ਵੱਖ ਜਿਲਿਆ ਤੋਂ ਪਹਿਲਵਾਨ ਆ ਰਹੇ ਹਨ ਤੇ ਇਸ ਵਿਚ ਬੋਡੀ ਬਿਲਡਿੰਗ, ਸਟਰੈਥ ਬਿਲਡਿੰਗ, ਬੇਸਟ ਬਾਇਸੇਫ਼ ਮੁਕਾਬਲੇ ਕਰਵਾਏ ਜਾਣਗੇ ਅਤੇ ਜੇਤੂ ਪਹਿਲਵਾਨਾਂ ਨੂੰ ਇਨਾਮ ਦਿੱਤੇ ਜਾਣਗੇ।ਇਸ ਮੋਕੇ ਉਨਾ ਨਾਲ ਵਰਿੰਦਰ ਸੂਰੀ, ਸਾਹਿਬ ਸੂਰੀ, ਕੁਲਦੀਪ ਪਸਾਹਨ, ਗੁਰਿੰਦਰ ਸਿੰਘ, ਸੋਨੂੰ ਮਿਗਲਾਨੀ, ਸੁਨੀਲ ਗੁਰੂ, ਨਰਿੰਦਰ ਸੂਰੀ ਆਦਿ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply