ਉਂਮੀਦਵਾਰੀ ਛੱਡਣ ਦੇ ਬਦਲੇ ਮਿਲ ਸਕਦਾ ਹੈ ਵਿਰੋਧੀ ਅਹੁੱਦਾ ਸੋਢੀ ਨੂੰ, ਚਰਚਾ ਜੋਰਾਂ ਉੱਤੇ
ਫਾਜਿਲਕਾ, 27 ਮਾਰਚ (ਵਿਨੀਤ ਅਰੋੜਾ)- ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਵਲੋਂ ਚਾਹੇ ਚੌਧਰੀ ਸੁਨੀਲ ਜਾਖੜ ਨੂੰ ਉਮੀਦਵਾਰ ਘੋਸ਼ਿਤ ਕਰਕੇ ਚੋਣ ਮੈਦਾਨ ਵਿੱਚ ਜੰਗ ਲਈ ਉਤਾਰ ਦਿੱਤਾ ਹੈ, ਪਰ ਇਸ ਜੰਗੀ ਮੈਦਾਨ ਵਿੱਚ ਉੱਤਰਨ ‘ਤੇ ਫਿਰੋਜਪੁਰ ਲੋਕ ਸਭਾ ਖੇਤਰ ਦੇ ਇੱਕਾ ਦੁੱਕਾ ਵਿਧਾਨਸਭਾ ਖੇਤਰ ਦੇ ਵਰਕਰਾਂ ਨੂੰ ਛੱਡ ਹੋਰ ਖੇਤਰਾਂ ਵਿੱਚ ਮਾਹੌਲ ਧੁੰਧਲਾ ਜਿਹਾ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ, ਜਿਨਾਂ ਦੇ ਚੱਲਦੇ ਫਾਜਿਲਕਾ ਵਿਧਾਨ ਸਭਾ ਖੇਤਰ ਵਿੱਚ ਪ੍ਰਭਾਵਸ਼ਾਲੀ ਰਿਣਵਾ ਗਰੁੱਪ, ਜਲਾਲਾਬਾਦ ਵਿਧਾਨ ਸਭਾ ਖੇਤਰ ਵਿੱਚ ਜੋਸਨ ਗਰੁੱਪ, ਗੁਰੁ ਹਰਸਹਾਏ ਵਿੱਚ ਰਾਣਾ ਸੋਢੀ ਗਰੁੱਪ ਹਾਈਕਮਾਨ ਦੇ ਇਸ ਫੈਸਲੇ ਤੋਂ ਖਾਸਾ ਨਰਾਜ ਦੱਸਿਆ ਜਾ ਰਿਹਾ ਹੈ।ਇਸ ਦੇ ਨਾਲ ਸਿਰਫ ਅਬੋਹਰ ਵਿਧਾਨ ਸਭਾ ਖੇਤਰ ਨੂੰ ਛੱਡ ਮੁਕਤਸਰ, ਮਲੋਟ, ਫਿਰੋਜਪੁਰ ਅਤੇ ਬੱਲੂਆਣਾ ਵਿੱਚ ਵੀ ਵਰਕਰਾਂ ਦੀ ਵੀ ਚੁੱਪੀ ਬਣੀ ਹੋਈ ਹੈ।ਜਾਣਕਾਰਾਂ ਦਾ ਮੰਨਣਾ ਹੈ ਕਿ ਵਰਕਰਾਂ ਦੀ ਇਹ ਚੁੱਪੀ ਅਜਿਹਾ ਨਾ ਂ ਹੋਵੇ ਕਿ ਆਉਣ ਵਾਲੇ ਸਮੇਂ ਵਿੱਚ ਵੱਡਾ ਲਾਵਾ ਬਣ ਜਾਵੇ ।ਜਿਸਦਾ ਖਾਮਿਆਜ਼ਾ ਪਾਰਟੀ ਦੇ ਫਿਰੋਜਪੁਰ ਉਮੀਦਵਾਰ ਸੁਨੀਲ ਜਾਖੜ ਨੂੰ ਭੁਗਤਣਾ ਪੈ ਸਕਦਾ ਹੈ।ਜਾਣਕਾਰਾਂ ਦਾ ਇਹ ਵੀ ਮੰਨਣਾ ਹੈ ਕਿ ਇਸ ਚੁਨਾਵੀ ਜੰਗ ਵਿੱਚ ਪਹਿਲਾਂ ਗੁਰੁਹਰਸਹਾਏ ਦੇ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਪ੍ਰਮੁੱਖ ਦਾਵੇਦਾਰ ਮੰਨਿਆ ਜਾ ਰਿਹਾ ਸੀ ਅਤੇ ਸੋਢੀ ਗਰੁਪ ਵਲੋਂ ਕਈ ਮਹੀਨਾ ਪਹਿਲਾਂ ਹੀ ਕਾਂਗਰਸ ਹਾਈ ਕਮਾਨ ਨੂੰ ਵਿਸ਼ਵਾਸ ਵਿੱਚ ਲੈ ਕੇ ਚੋਣ ਲੜਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ।ਸੋਢੀ ਸਮੱਰਥਕ ਵਰਕਰਾਂ ਦਾ ਕਹਿਣਾ ਹੈ ਕਿ ਅੰਤਮ ਸਮੇਂ ਵਿੱਚ ਕਾਂਗਰਸ ਪਾਰਟੀ ਵਲੋਂ ਰਾਣਾ ਗੁਰਮੀਤ ਸਿੰਘ ਸੋਢੀ ਨਾਲ ਧੋਖਾ ਕੀਤਾ ਗਿਆ ਹੈ।ਜਿਸ ਨੂੰ ਲੈ ਕੇ ਉਨਾਂ ਦੇ ਬੇਟੇ ਹੀਰਾ ਸੋਢੀ ਖਾਸੇ ਨਰਾਜ਼ ਦੱਸੇ ਜਾ ਰਹੇ ਹਨ ।ਟਿਕਟ ਘੋਸ਼ਣਾ ਹੋਣ ਦੇ ਬਾਅਦ ਹੀਰਾ ਸੋਢੀ ਦੇ ਸਮੱਰਥਕਾਂ ਨੇ ਸਮਾਚਾਰ ਪੱਤਰਾਂ ਵਿੱਚ ਹਾਈਕਮਾਨ ਨੂੰ ਸਪੱਸ਼ਟ ਚਿਤਾਵਨੀ ਦਿੱਤੀ ਸੀ, ਕਿ ਜੇਕਰ ਪਾਰਟੀ ਨੇ ਟਿਕਟ ਬਦਲਣ ਦਾ ਫੈਸਲਾ ਨਾ ਕੀਤਾ ਤਾਂ ਆਜ਼ਾਦ ਉਮੀਦਵਾਰ ਦੀ ਘੋਸ਼ਣਾ ਕਰ ਸਕਦੇ ਹਨ।ਚਾਹੇ ਰਾਣਾ ਸੋਢੀ ਇਨਾਂ ਸਭ ਬਿਆਨਾਂ ਤੋਂ ਮਨਾਹੀ ਵੀ ਕਰ ਰਹੇ ਹਨ।ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਕਾਂਗਰਸ ਵਲੋਂ ਅੰਦਰ ਹੀ ਅੰਦਰ ਮੱਚ ਰਹੀ ਚਿੰਗਾਰੀ ਨੂੰ ਧਿਆਨ ਵਿੱਚ ਰੱਖ ਕੇ ਮੌਕਾ ਸੰਭਾਲਦੇ ਹੋਏ ਰਾਣਾ ਸੋਢੀ ਨਾਲ ਸਮੱਝੌਤਾ ਵੀ ਕੀਤਾ ਜਾ ਰਿਹਾ ਹੈ ਕਿ ਸੁਨੀਲ ਜਾਖੜ ਨੂੰ ਸੰਸਦ ਮੈਂਬਰ ਬਣਾ ਦੇਵੋ ਤੇ ਬਦਲੇ ਵਿੱਚ ਖਾਲੀ ਹੋਣ ਵਾਲਾ ਵਿਰੋਧੀ ਨੇਤਾ ਦਾ ਅਹੁੱਦਾ ਉਨਾਂ ਨੂੰ ਸੌਂਪ ਦਿੱਤਾ ਜਾਵੇਗਾ, ਜਿਸਦੀ ਚਰਚਾ ਜੋਰਾਂ ਨਾਲ ਚੱਲ ਰਹੀ ਹੈ। ਪਰ ਰਾਣਾ ਸੋਢੀ ਇਸ ਆਫਰ ਲਈ ਅਜੇ ਤੱਕ ਤਿਆਰ ਨਹੀਂ ਹੋ ਪਾ ਰਹੇ।ਜਾਣਕਾਰਾਂ ਦਾ ਮੰਨਣਾ ਹੈ ਕਿ ਜੇਕਰ ਰਾਣਾ ਸੋਢੀ ਨੇ ਇਹ ਅਹੁੱਦਾ ਠੁਕਰਾ ਦਿੱਤਾ ਤਾਂ ਚੋਣ ਮੈਦਾਨ ਵਿੱਚ ਤਾਲ ਜਰੂਰ ਠੋਕਣਗੇ ।ਦੂਜੇ ਪਾਸੇ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਅਕਾਲੀ ਦਲ ਬਾਦਲ ਵਲੋਂ ਕਾਂਗਰਸ ਦੀ ਇਸ ਲੜਾਈ ਨੂੰ ਕੈਸ਼ ਕਰਣ ਲਈ ਅੰਤਮ ਸਮੇਂ ਵਿੱਚ ਰਾਣਾ ਗੁਰਮੀਤ ਸਿੰਘ ਸੋਢੀ ਨਾਲ ਸਮੱਝੌਤਾ ਕਰਕੇ ਸ਼ੇਰ ਸਿੰਘ ਘੁਬਾਇਆ ਦੀ ਉਂਮੀਦਵਾਰੀ ਰੱਦ ਕਰਕੇ ਰਾਣਾ ਸੋਢੀ ਨੂੰ ਜਾਖੜ ਦੇ ਮੁਕਾਬਲੇ ਅਕਾਲੀ ਦਲ ਦੀ ਟਿਕਟ ਦਿੱਤੀ ਜਾ ਸਕਦੀ ਹੈ ਕਿਉਂਕਿ ਅਕਾਲੀ ਸੂਤਰਾਂ ਦਾ ਮੰਨਣਾ ਹੈ ਕਿ ਮੌਜੂਦਾ ਸਮੇਂ ਵਿੱਚ ਸ਼ੇਰ ਸਿੰਘ ਘੁਬਾਇਆ ਕਮਜੋਰ ਉਮੀਦਵਾਰ ਸਾਬਤ ਹੋ ਰਹੇ ਹਨ।ਅਜਿਹੇ ਹਾਲਾਤਾਂ ਵਿੱਚ ਸਭ ਦੀ ਨਜ਼ਰ ਰਾਣਾ ਗੁਰਮੀਤ ਸਿੰਘ ਸੋਢੀ ਦੇ ਅਗਲੇ ਕਦਮ ‘ਤੇ ਲੱਗੀ ਹੋਈ ਹੈ ਕਿ ਉਹ ਕੀ ਫੈਸਲਾ ਲੈਂਦੇ ਹਨ ।