ਫਾਜਿਲਕਾ, 27 ਮਾਰਚ (ਵਿਨੀਤ ਅਰੋੜਾ): ਅਕਾਲੀ ਦਲ ਬਾਦਲ ਜਿਲਾ ਫਾਜਿਲਕਾ ਦੇ ਸ਼ਹਿਰੀ ਪ੍ਰਧਾਨ ਅਸ਼ੋਕ ਅਨੇਜਾ ਮੰਡੀ ਲਾਧੂਕਾ ਦੇ ਸਰਪੰਚ ਜਗਜੀਤ ਸਿੰਘ ਰੋਮੀ ਦੇ ਨਿਵਾਸ ਸਥਾਨ ਤੇ ਪਹੁੰਚਣ ਤੇ ਅਕਾਲੀ-ਭਾਜਪਾ ਦੇ ਵਰਕਰਾਂ ਵਲੋਂ ਭਰਵਾਂ ਸੁਆਗਤ ਕੀਤਾ ਗਿਆ।ਇਸ ਮੌਕੇ ਪ੍ਰੈਸ ਦੇ ਰੂਬਰੂ ਹੁੰਦੇ ਹੋਏ ਅਨੇਜਾ ਨੇ ਕਿਹਾ ਕਿ ਮੇਰਾ ਕੰਮ ਪਾਰਟੀ ਨੂੰ ਮਜਬੂਤ ਕਰਨ ਦਾ ਹੈ ਅਤੇ ਮੈ ਪਿੰਡ ਪਿੰਡ ਜਾ ਕੇ ਪਾਰਟੀ ਦੀਆ ਨੀਤੀ ਬਾਰੇ ਲੋਕਾਂ ਨੂੰ ਜਾਣੂ ਕਰਵਾਵਾਂਗਾ ਤੇ ਮੇਰਾ ਜਿਆਦਾਤਰ ਧਿਆਨ ਸ਼ਹਿਰਾਂ ਵੱਲ ਰਹੇਗਾ। ਉਨਾਂ ਕਿਹਾ ਕਿ ਜੋ ਮਾਨ ਸਨਮਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਆਪਣੇ ਨੇਤਾਵਾ ਅਤੇ ਵਰਕਰਾਂ ਨੂੰ ਦਿੰਦੇ ਹਨ, ਉਨਾ ਮਾਨ ਕੋਈ ਵੀ ਪਾਰਟੀ ਨਹੀ ਦਿੰਦੀ। ਇਸ ਲਈ ਪੰਜਾਬ ਵਿੱਚ ਕਈ ਦੂਜੀਆ ਪਾਰਟੀਆ ਦੇ ਵੱਡੇ ਨੇਤਾ ਅਤੇ ਵਰਕਰ ਆਪਣੀਆ ਪਾਰਟੀਆ ਛੱਡਕੇ ਅਕਾਲੀ-ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ ।ਇਸ ਮੌਕੇ ‘ਤੇ ਸ਼ਵੀ ਕਾਠਪਾਲ ਯੂਥ ਅਕਾਲੀ ਆਗੂ, ਰੋਸ਼ਨ ਲਾਲ ਅਸੀਜਾ, ਦਰਸਨ ਲਾਲ ਅਨੇਜਾ, ਹਰਦਿਆਲ ਸਿੰਘ, ਜਗਜੀਤ ਰੋਮੀ ਕਾਠਪਾਲ ਸਰਪੰਚ, ਗੁਰਮੀਤ ਸਿੰਘ ਕਾਠਪਾਲ ਪੰਚ, ਹਰਮੀਤ ਸਿੰਘ, ਭਜਨ ਸਿੰਘ, ਭਾਜਪਾ ਨੇਤਾ ਬਰਮਾਂਨੰਦ ਚਾਵਲਾ, ਤਰਸੇਮ ਜੁਲਾਹਾ, ਭਜਨ ਸਿੰਘ ਪਰੂਥੀ, ਤਲਵਾਰ ਸਿੰਘ, ਸੰਪੂਰਨ ਸਿੰਘ, ਰਾਕੇਸ਼ ਕੁਮਾਰ ਛਾਬੜਾ ਆਦਿ ਮੌਜ਼ੂਦ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …