
ਛੇਹਰਟਾ, 18 ਫਰਵਰੀ (ਕੁਲਦੀਪ ਸਿੰਘ ਨੋਬਲ) – ਛੇਹਰਟਾ ਸੰਘਰਸ਼ ਕਮੇਟੀ ਦੀ ਇੱਕ ਮੀਟਿੰਗ ਪ੍ਰਧਾਨ ਸੁੱਖਜਿੰਦਰਪਾਲ ਸਿੰਘ ਸੁੱਖ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੋਰਾਨ ਦੇਸ਼ ਵਿੱਚ ਵੱਧ ਰਹੀ ਸਵਾਇਨ ਫਲੂ ਵਰਗੀ ਜਾਨ ਲੇਵਾ ਬਿਮਾਰੀ ਦੇ ਫੈਲਣ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਾਮਰੇਡ ਕੰਵਲਜੀਤ ਸਿੰਘ ਅਤੇ ਪ੍ਰਧਾਨ ਸੁਖਜਿੰਦਰਪਾਲ ਸਿੰਘ ਸੁੱਖ ਨੇ ਕਿਹਾ ਕਿ ਇਸ ਬਿਮਾਰੀ ਨਾਲ ਮੋਤਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਕਈ ਹੋਰ ਲੋਕ ਇਸ ਖਤਰਨਾਕ ਜਾਨਲੇਵਾ ਬਿਮਾਰੀ ਦੀ ਲਪੇਟ ਵਿੱਚ ਆ ਰਹੇ ਹਨ।ਉਨਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਸਵਾਇਨ ਫਲੂ ਵਰਗੀ ਬਿਮਾਰੀ ਨੂੰ ਰੋਕਣ ਲਈ ਦਵਾਈਆਂ ਦੀ ਕਮੀ ਹੈ ਅਤੇ ਕਿਸੇ ਮੈਡੀਕਲ ਸਟੋਰਾਂ ਤੇ ਇਸ ਨਾਲ ਸਬੰਧਤ ਦਵਾਈਆਂ ਮੋਜੂਦ ਨਹੀ ਹਨ। ਡਾਕਟਰ ਕੇਵਲ ਪਰਚੀ ਲਿਖ ਕੇ ਇਸ ਦਾ ਇਲਾਜ ਨਹੀ ਕਰ ਸਕਦੇ, ਜੇਕਰ ਸਟੋਰਾਂ ਵਿੱਚ ਇਸ ਰੋਗ ਨਾਲ ਸਬੰਧਤ ਦਵਾਈਆਂ ਮੋਜੂਦ ਹੋਣਗੀਆ ਤਾਂ ਹੀ ਸਵਾਇਨ ਫਲੂ ਵਰਗੀ ਖਤਰਨਾਕ ਬਿਮਾਰੀ ਤੇ ਕਾਬੂ ਪਾਇਆ ਜਾ ਸਕਦਾ ਹੈ।ਉਨਾਂ ਕਿਹਾ ਕਿ ਇਸ ਖਤਰਨਾਕ ਬਿਮਾਰੀ ਨੂੰ ਰੋਕਣ ਲਈ ਸਰਕਾਰ ਨੂੰ ਠੋਸ ਉਪਰਾਲੇ ਕਰਨੇ ਚਾਹੀਦੇ ਹਨ।
ਉਨਾਂ ਕਿਹਾ ਕਿ ਇਕ ਪਾਸੇ ਤਾਂ ਮੋਦੀ ਵਲੋ ਦਿੱਤਾ ਗਿਆ ਨਾਅਰਾ ਸਵੱਛ ਭਾਰਤ ਦੇਸ਼ ਹਮਾਰਾ ਨੂੰ ਤਾਂ ਹਰ ਲੀਡਰ ਹਰ ਨੇਤਾ ਹਰ ਚੋਧਰੀ ਤੇ ਕੌਸਲਰ ਨੇ ਕੇਵਲ ਅਖਬਾਰਾਂ ਅਤੇ ਟੀ ਵੀ ਚੈਨਲਾਂ ਤੱਕ ਹੀ ਸੀਮਤ ਕਰ ਰੱਖਿਆ ਹੈ, ਜਦ ਕਿ ਆਮ ਦੇਖਣ ਵਿੱਚ ਆਇਆ ਹੈ ਕਿ ਅੱਜ ਵੀ ਜਗ੍ਹਾ ਜਗ੍ਹਾ ਗੰਦਗੀ ਦੇ ਢੇਰ ਲੱਗੇ ਨਜਰ ਆ ਰਹੇ ਹਨ, ਜਿਸ ਨਾਲ ਅਜਿਹੀਆਂ ਕਈ ਖਤਰਨਾਕ ਬਿਮਾਰੀਆਂ ਫੈਲ ਰਹੀਆਂ ਹਨ ਤੇ ਪ੍ਰਸ਼ਾਸਨ ਤੇ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ।ਸੰਘਰਸ਼ ਕਮੇਟੀ ਦੇ ਮੈਬਰਾਂ ਨੇ ਸਰਕਾਰ ਤੋ ਮੰਗ ਕੀਤੀ ਹੈ ਕਿ ਸਰਕਾਰੀ ਹਸਪਤਾਲਾਂ ਦੇ ਨਾਲ ਨਾਲ ਬਾਹਰ ਮੈਡੀਕਲ ਸਟੋਰਾਂ ਤੇ ਦਵਾਈਆਂ ਮੁਹੱਈਆਂ ਕਰਵਾਉਣ ਦੇ ਨਾਲ ਨਾਲ ਜਾਗਰੂਕਤਾ ਕੈਂਪਾਂ ਦਾ ਆਯੋਜਨ ਕੀਤਾ ਜਾਵੇ।ਇਸ ਮੋਕੇ ਜੱਸਾ ਸਿੰਘ, ਦਿਲਬਾਗ ਸਿੰਘ ਵਡਾਲੀ, ਰਕੇਸ਼ ਰਿੰਕੂ, ਗੁਰਿੰਦਰ ਸਿੰਘ, ਬਾਬਾ ਹਲਵਾਈ, ਜਸਬੀਰ ਨਿੱਕੀ, ਹਰਪਾਲ ਸਿੰਘ ਕਾਲਾ, ਬਿੰਦਰ, ਰਾਣਾ ਡਲੇਕੇ, ਜਸਟਿਨ ਬਮਰਾਹ, ਦੋਲਤ ਰਾਮ, ਅਮਨਪ੍ਰੀਤ ਸਿੰਘ, ਹਰਮਨ ਪ੍ਰੀਤ ਸਿੰਘ , ਅਰਸ਼ਦੀਪ ਸਿੰਘ ਵਿਰਦੀ, ਗੁਲਸ਼ਨ ਕੁਮਾਰ, ਕੰਵਲਜੀਤ ਸਿੰਘ ਬੱਲੂ, ਰੋਕੀ, ਗੁਰਪ੍ਰੀਤ ਸਿੰਘ ਗੋਪੀ, ਬਲਵਿੰਦਰ ਸਿੰਘ ਠੇਕੇਦਾਰ, ਸੁੰਰਿਦਰ ਵਿਰਦੀ, ਦਲਜੀਤ ਸਿੰਘ ਸੋਢੀ ਆਦਿ ਮੌਜੂਦ ਸਨ।
Punjab Post Daily Online Newspaper & Print Media