Friday, July 4, 2025
Breaking News

 4 ਕਰੋੜ 31 ਲੱਖ ਦਾ ਵਿਕਿਆ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਸੂਟ

PPN2501201505
ਅੰਮ੍ਰਿਤਸਰ, 20 ਫਰਵਰੀ (ਪੰਜਾਬ ਪੋਸਟ ਬਿਊਰੋ) -ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵਲੋਂ ਅਮਰੀਕੀ ਰਸ਼ਟਰਪਤੀ ਬਰਾਕ ਓਬਾਮਾ ਨੂੰ ਮਿਲਣ ਸਮੇਂ ਪਾਏ ਗਏ ਸੂਟ ਦੀ ਨਿਲਾਮੀ ਦੇ ਅੱਜ ਆਖਰੀ ਦਿਨ ਹੁਣ ਤੱਕ ਇਸ ਦੀ ਬੋਲੀ 4 ਕਰੋੜ 31 ਲੱਖ ਤੱਕ ਪੁੱਜ ਗਈ ਹੈ।ਨਿਲਾਮੀ ਦ ਿਰਿਹ ਰਕਮ ਗੰਗਾ ਦੀ ਸਫਾਈ ਮੁਹਿੰਮ ਵਿੱਚ ਖਰਚ ਕੀਤੇ ਜਾਣਗੇ।ਗੁਜਰਾਤ ਦੇ ਸ਼ਹਿਰ ਸੂਰਤ ਵਿਖੇ ਨਿਲਾਮੀ ਲਈ ਰੱਖੇ ਗਏ ਇਸ ਸੂਟ ਦੀ ਬੋਲੀ ਚਾਰਟਰਡ ਪਲੇਨ ਵਿੱਚ ਆਏ ਧਰਮਾਨੰਦ ਡਾਇਮੰਡਜ਼ ਦੇ ਮਾਲਕ ਲਾਲ ਜੀ ਪਟੇਲ ਅਤੇ ਉਨਾਂ ਦੇ ਪੁੱਤਰ ਹਿਤੇਸ਼ ਪਟੇਲ ਨੇ ਸਮਾਂ ਖਤਾਮ ਹੋਣ ਤੋਂ ਕੁੱਝ ਮਿੰਟ ਪਹਿਲਾਂ ਦਿੱਤੀ।ਇਥੇ ਗੱਲਬਾਤ ਕਰਦਿਆਂ ਲਾਲ ਜੀ ਪਟੇਲ ਨੇ ਕਿਹਾ ਕਿ ਉਹ ਨਾਂ ਨੇ ਨਿਲਾਮੀ ਦੀ ਵੱਡੀ ਬੋਲੀ ਇਸ ਲਈ ਦਿੱਤੀ ਹੈ ਕਿਉਂਕਿ ਉਹ ਦੇਸ਼ ਲਈ ਕੁੱਝ ਕਰਨਾ ਚਾਹੁੰਦੇ ਹਨ।ਲਾਲ ਜੌ ਪਟੇਲ ਤੋਂ ਬਾਅਦ ਇਸ ਸੂਟ ਦੀ ਨਿਲਾਮੀ 5 ਕਰੋੜ ਵੀ ਲਾਈ ਗਈ ਪ੍ਰੰਤੂ ਤਦ ਤੱਕ ਨਿਲਾਮੀ ਦਾ ਆਖਰੀ 5-00 ਵਜੇ ਦਾ ਸਮਾਂ ਖਤਮ ਹੋ ਚੁੱਕਾ ਸੀ।ਇਸ ਸੂਟ ਤੋਂ ਇਲਾਵਾ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੂੰ ਮਿਲੇ ਕਈ ਹੋਰ ਤੋਹਫੇ ਵੀ ਨਿਲਾਮੀ ਲਈ ਰੱਖੇ ਗਏ ਹਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply