ਹੁਸ਼ਿਆਰਪੁਰ, 21 ਫਰਵਰੀ (ਸਤਵਿੰਦਰ ਸਿੰਘ) – ਪਿਛਲੇ ਸੱਤ ਸਾਲਾ ਵਿੱਚ ਅਕਾਲੀ ਭਾਂਜਪਾ ਗਠਬੰਧਨ ਨੇ ਹੁਸ਼ਿਆਰਪੁਰ ਵਿੱਚ ਵਿਕਾਸ ਦੀ ਝੰੜੀ ਲਗਾ ਦਿੱਤੀ ਜਿਨ੍ਹਾਂ ਵਿੱਚ ਨਵਾ ਬੱਸ ਸਟੈਡ,ਨਗਰ ਨਿਗਮ ਦੀ ਨਵੀ ਇਮਾਰਤ,ਭੱਗੀ ਚੌ ਤੇ ਪੁਲ ਦਾ ਨਿਰਮਾਣ, ਸ਼ਹਿਰ ਦੇ ਪੁਲਾਂ ਨੂੰ ਚੌੜਾ ਕਰਨਾ, ਬਸੀ ਜਾਨਾ ਵਿੱਚ ਵਣ ਚੇਤਨਾ ਪਾਰਕ ਦਾ ਨਿਰਮਾਣ, ਗੋਤਮ ਨਗਰ ਵਿੱਚ ਕਮਿਊਨਟੀ ਸੈਟਰ ਦੀ ਵਿਸ਼ਾਲ ਇਮਾਰਤ ਦਾ ਨਿਰਮਾਣ ਤੇ ਹੋਰ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਸੁਵਿਧਾ ਸੈਟਰ ਵਰਗੀਆਂ ਹੋਰ ਇਮਾਰਤਾ ਦੇ ਨਿਰਮਾਣ ਤੇ ਕਰੋੜਾ ਰੁਪਏ ਖਰਚ ਕੀਤੇ ਗਏ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮੁਖ ਮੰਤਰੀ ਦੇ ਰਾਜਨੀਤਿਕ ਸਲਾਹਕਾਰ ਸ੍ਰੀ ਤੀਕਸ਼ਣ ਸੂਦ ਤੇ ਜਿਲ੍ਹਾ ਭਾਜਪਾ ਪ੍ਰਧਾਨ ਸ੍ਰੀ ਸ਼ਿਵ ਸੂਦ ਨੇ ਕਰਦਿਆ ਕਿਹਾ ਕਿ 102 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਵਿੱਚ ਸੀਵਰੇਜ ਪਾਉਣ ਦਾ ਕੰਮ ਪੂਰਾ ਹੋਣ ਦੇ ਨੇੜੇ ਹੈ ਤੇ ਸੀਵਰੇਜ ਟਰੀਟ ਪ੍ਰਜੈਕਟ ਪੂਰਾ ਹੋ ਚੁੱਕਾ ਹੈ, 36 ਨਵੇ ਟਿਊਬੈਲ ਲਗਾਏ ਗਏ ਹਨ, 12 ਕਰੋੜ ਦੀ ਲਾਗਤ ਨਾਲ ਪੀਣ ਵਾਲੇ ਪਾਣੀ ਦਾ ਕੰਮ ਪੂਰਾ ਕੀਤਾ ਜਾ ਚੁੱਕਾ ਹੈ।ਸ਼ਹਿਰ ਦੇ ਸਾਰੇ ਮੁੱਖ 14 ਚੋਕਾਂ ਵਿੱਚ ਹਾਈ ਮਾਸਕ ਲਾਇਟਾ ਲਗਾਈ ਗਈਆ ਹਨ।ਉਨ੍ਹਾਂ ਦੱਸਿਆ ਕਿ ਇਸ ਤੋ ਇਲਾਵਾ ਇਕ ਪਾਰਕਿੰਗ ਘੰਟਾ ਘਰ ਚੌਕ ਤੇ ਇਕ ਪਾਰਕੀਗ ਫਾਇਰ ਬ੍ਰਿਗੇਡ ਦਫਤਰ ਕੋਲ ਬਣਾਈ ਜਾ ਰਹੀ ਹੈ।ਇਸ ਤੋ ਇਲਾਵਾ ਹੋਰ ਬਹੁਤ ਸਾਰੇ ਕੰਮ ਅਕਾਲੀ ਭਾਂਜਪਾ ਗਠਬੰਧਨ ਵੱਲੋ ਕਰਵਾਏ ਜਾ ਰਹੇ ਹਨ। ਜਦੋ ਕਿ ਜੋ ਕਾਂਗਰਸ ਪਾਰਟੀ ਕੰਮ ਨਾ ਹੋਣ ਦੀ ਦੋਹਾਈ ਦੇ ਰਹੀ ਹੈ ਉਹ ਦੱਸਣ ਕਿ ਉਨ੍ਹਾਂ ਨੇ ਨਗਰ ਕੌਸਲ ਵਿੱਚ ਆਪਣੇ ਸਮੇ ਦੌਰਾਨ ਕਿਹੜਾ ਸ਼ਹਿਰ ਦਾ ਕੰਮ ਕਰਵਾਇਆ ਸੀ।ਸ੍ਰੀ ਸੂਦ ਨੇ ਕਿਹਾ ਕਿ ਇਸ ਵਾਰ ਵੀ ਅਕਾਲੀ ਭਾਜਪਾ ਗਠਜੋੜ ਸਾਰੀਆ ਸੀਟਾ ਤੇ ਜਿੱਤ ਪ੍ਰਾਪਤ ਕਰਕੇ ਮੇਅਰ ਬਣਾਏਗਾ ਤੇ ਸ਼ਹਿਰ ਦੇ ਵਿਕਾਸ ਦੇ ਕੰਮਾ ਨੂੰ ਗਤੀ ਦੇਵੇਗਾ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …