ਛੇਹਰਟਾ, 7 ਮਾਰਚ (ਕੁਲਦੀਪ ਸਿੰਘ ਨੋਬਲ) ਨਗਰ ਨਿਗਮ ਵਾਰਡ ਨੰ: 1 ਦੇ ਇਲਾਕਾ ਘੰਣੂਪੁਰ, ਰਿਆਸਤ ਐਵੀਨਿਊ, ਬਸੰਤ ਐਵੀਨਿਊ ਦੀਆਂ ਗਲੀਆਂ ਵਿਚ ਕੋਸਲਰ ਨਿਰਭੈ ਸਿੰਘ ਫੋਜ਼ੀ ਵਲੋਂ ਸੀਸੀ ਫਲੋਰਿੰਗ ਫਰਸ਼ ਪਾਉਣ ਦੀ ਸ਼ੁਰੂਆਤ ਕੀਤੀ ਗਈ।ਇਸ ਅਵਸਰ ‘ਤੇ ਕੋਂਸਲਰ ਨਿਰਭੈ ਸਿੰਘ ਫੋਜੀ ਨੇ ਦੱਸਿਆ ਕਿ ਵਾਰਡ ਨੰਬਰ 1 ਦਾ ਇਹ ਇਲਾਕਾ ਪਿਛਲੇ ਕਾਫੀ ਸਮੇ ਤੋ ਖਰਾਬ ਹੋਣ ਕਾਰਨ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਜਿਸ ਦੀ ਕਿਸੇ ਵੀ ਕੋਂਸਲਰ ਜਾਂ ਅਧਿਕਾਰੀ ਵਲੋਂ ਕੋਈ ਸੁਣਵਾਈ ਨਹੀ ਹੋਈ। ਉਨਾਂ ਕਿਹਾ ਕਿ ਲੰਮਾ ਸਮਾਂ ਰਾਜ ਕਰਨ ਵਾਲੀ ਕਾਂਗਰਸ ਨੇ ਵੀ ਇਸ ਇਲਾਕੇ ਵੱਲ ਕੋਈ ਧਿਆਨ ਨਹੀ ਦਿੱਤਾ ਸੀ, ਜਿਸ ਦਾ ਖਾਮਿਆਜਾ ਇਸ ਵਾਰਡ ਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ।ਇਸ ਲਈ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਇੰਨਾਂ ਇਲਾਕਿਆਂ ਦਾ ਕੰਮ ਪਹਿਲ ਦੇ ਆਧਾਰ ‘ਤੇ ਕਰਵਾਇਆ ਜਾ ਰਿਹਾ ਹੈ।ਉਨਾ ਇਲਾਕਾ ਨਿਵਾਸੀਆਂ ਨੂੰ ਵਿਸ਼ਵਾਸ਼ ਦਵਾਇਆ ਕਿ ਉਹ ਆਪਣੇ ਕਾਰਜ਼ਕਾਲ ਦੋਰਾਨ ਇੰਨ੍ਹਾਂ ਸਾਰੇ ਇਲਾਕਿਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਉਣਗੇ।ਕੋਸਲਰ ਜਥੇ: ਨਿਰਭੈ ਸਿੰਘ ਫੋਜ਼ੀ ਨੂੰ ਵਿਸ਼ੇਸ਼ ਤੋਰ ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੋਕੇ ਕੁਲਵੰਤ ਸਿੰਘ ਵਡਾਲੀ, ਨਿੰਦਰ ਸਿੰਘ, ਭੁਪਿੰਦਰ ਸਿੰਘ, ਸੁਖਚੈਨ ਸਿੰਘ ਬਾਰੀਆ, ਧੀਰ ਸਿੰਘ ਫੋਜੀ, ਮੁਖਤਾਰ ਸਿੰਘ, ਚਰਨਪ੍ਰੀਤ ਬੱਬਲੂ, ਵਿਕਰਮ, ਸੰਜੀਵ ਕੁਮਾਰ, ਸਵਿੰਦਰ ਸਿੰਘ ਫੋਜ਼ੀ, ਆਦਿ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …