ਅੰਮ੍ਰਿਤਸਰ, 7 ਮਾਰਚ (ਰੋਮਿਤ ਸ਼ਰਮਾ) – ਸਵ. ਸਰਦਾਰਨੀ ਉਂਕਾਰ ਕੌਰ ਸੰਧੂ ਦੀ ਆਤਮਾ ਦੀ ਸ਼ਾਂਤੀ ਨਮਿਤ ਅੱਜ ਰਣਜੀਤ ਐਵੀਨਿਊ ਸਿਥਤ ਗੁਰੂਦੁਆਰਾ ਛੇਵੀਂ ਪਾਤਸ਼ਾਹੀ ਵਿੱਚ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਕੀਤੀ ਗਈ। ਵਿਧਾਨ ਸਭਾ ਹੱਲਕਾ ਉੱਤਰੀ, ਕਾਂਗਰਸ ਅੰਮ੍ਰਿਤਸਰ ਦੇ ਇੰਚਾਰਜ ਕਮਜੀਤ ਸਿੰਘ ਰਿੰਟੂ ਤੇ ਗੁਰੂਦੁਆਰਾ ਬਾਬਾ ਸ਼੍ਰੀ ਚੰਦ ਟਾਹਲੀ ਸਾਹਿਬ ਦੇ ਮੁੱਖ ਸੇਵਾਦਾਰ ਅਮਰਬੀਰ ਸਿੰਘ ਸੰਧੂ ਦੀ ਮਾਤਾ ਸਵ. ਸਰਦਾਰਨੀ ਉਂਕਾਰ ਕੌਰ ਦਾ ਬੀਤੇ ਦਿਨੀ 18 ਫਰਵਰੀ ਨੂੰ ਅਮਰੀਕਾ ਵਿੱਚ ਸਵਰਗਵਾਸ ਹੋ ਗਿਆ ਸੀ। ਉਨਾਂ ਦੀ ਆਤਮਿਕ ਸ਼ਾਂਤੀ ਲਈ ਅੱਜ ਗੁਰਦੁਆਰਾ ਸਾਹਿਬ ਵਿਖੇ ਅੰਤਿਮ ਅਰਦਾਸ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਅਤੇ ਭਾਈ ਕੁਲਵੰਤ ਸਿੰਘ ਨੇਰੌਬੀ ਵਾਲਿਆਂ ਨੇ ਕੀਰਤਨ ਕੀਤਾ। ਸਵ. ਮਾਤਾ ਉਂਕਾਰ ਕੌਰ ਸੰਧੂ ਨੂੰ ਸ਼ਰਧਾਂਜਲੀ ਦੇਣ ਦੇ ਲਈ ਰਾਜਨੀਤਿਕ, ਧਾਰਮਿਕ, ਸਮਾਜਿਕ ਅਤੇ ਵਪਾਰਿਕ ਸੰਸਥਾਵਾਂ ਨੇ ਹਿੱਸਾ ਲੈਂਦਿਆ ਹੋਇਆ ਸ਼ਰਧਾ ਦੇ ਫੁੱਲ ਭੇਂਟ ਕੀਤੇ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ, ਪੀਪਲਸ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ, ਕੈਬਿਨੇਟ ਮੰਤਰੀ ਅਨਿਲ ਜੋਸ਼ੀ, ਆਮ ਆਦਮੀ ਪਾਰਟੀ ਵਲੋਂ ਪਰਿਵਾਰ ਨੂੰ ਸੋਕ ਸੰਦੇਸ਼ ਭੇਜਿਆ ਗਿਆ।
ਇਸ ਦੌਰਾਨ ਸਾਬਕਾ ਵਿਦੇਸ਼ ਮੰਤਰੀ ਆਰ. ਐਲ ਭਾਟੀਆ, ਓਮ ਪ੍ਰਕਾਸ਼ ਸੋਨੀ, ਡਾ. ਰਾਜ ਕੁਮਾਰ ਵੇਰਕਾ, ਅਮਰਪਾਲ ਸਿੰਘ ਬੋਨੀ (ਤਿੰਨੇ ਵਿਧਾਇਕ), ਸਾਬਕਾ ਐਮ.ਪੀ ਰਤਨ ਸਿੰਘ ਅਜਨਾਲਾ, ਗੁਰਚੇਤ ਸਿੰਘ ਭੁੱਲਰ, ਸੁਖਪਾਲ ਸਿੰਘ ਭੁੱਲਰ, ਸਾਬਕਾ ਮੇਅਰ ਸੁਨੀਲ ਦੱਤੀ, ਐਡਵੋਕੇਟ ਰਜੀਵ ਭਗਤ, ਵਿਕਾਸ ਸੋਨੀ, ਹਰਜਿੰਦਰ ਸਿੰਘ ਠੇਕੇਦਾਰ, ਜੁਗਲ ਕਿਸ਼ੋਰ ਸ਼ਰਮਾ, ਧਰਮਵੀਰ ਅਗਨੀਹੋਤਰੀ, ਪ੍ਰੋ. ਦਰਬਾਰੀ ਲਾਲ, ਦਿਨੇਸ਼ ਬੱਸੀ, ਅਸ਼ਵਨੀ ਪੱਪੂ, ਤਰਸੇਮ ਸਿੰਘ ਡੀ.ਸੀ, ਹਰਪ੍ਰਤਾਪ ਸਿੰਘ ਅਜਨਾਲਾ, ਮੇਜਰ ਰਾਜਬੀਰ ਸਿੰਘ, ਪ੍ਰਦੀਪ ਵਾਲੀਆ, ਮਨਿੰਦਰ ਸਿੰਘ ਪਲਾਸੌਰ, ਸੁਖਦੇਵ ਸਿੰਘ ਸ਼ਹਬਾਜਪੁਰੀ, ਭਗਵੰਤਪਾਲ ਸਿੰਘ ਸੱਚਰ, ਨਵਦੀਪ ਗੋਲਡੀ, ਤਲਬੀਰ ਗਿੱਲ, ਅਸ਼ੋਕ ਚੌਧਰੀ, ਗੁਰਪ੍ਰੀਤ ਰੰਧਾਵਾ, ਗੁਰਪ੍ਰਤਾਪ ਸਿੰਘ ਟਿੱਕਾ, ਪੀਟਰ ਸੰਧੂ, ਜਗਤਾਰ ਸਿੰਘ ਬੁਰਜ, ਰਾਜਕੰਵਲਪ੍ਰੀਤ ਸਿੰਘ ਲੱਕੀ, ਅਰੁਣ ਪੱਪਲ, ਸੰਜੈ ਸ਼ਰਮਾ, ਐਸ.ਐਸ ਛੀਨਾ, ਪੱਪੂ ਮਹਾਜਨ, ਪ੍ਰਭਦਿਆਲ ਮਹਾਜਨ, ਮਮਤਾ ਦੱਤਾ, ਗੁਰਿੰਦਰ ਰਿਸ਼ੀ, ਅਮਨ ਐਰੀ, ਅਮਰਜੀਤ ਸਿੰਘ ਭਾਟੀਆ, ਬਲਦੇਵ ਰਾਜ ਬੱਗਾ, ਮਾਨਵ ਤਨੇਜਾ, ਦਮਨਦੀਪ ਸਿੰਘ, ਪ੍ਰਭਜੀਤ ਸਿੰਘ ਰਟੌਲ, ਚਾਚਾ ਰਾਮ ਲਾਲ, ਹਰਿੰਦਰ ਸਿੰਘ, ਰਵਿੰਦਰ ਸੁਲਤਾਨਵਿੰਡ, ਬਾਵਾ ਸੰਧੂ, ਨਰਿੰਦਰ ਤੁੰਗ, ਰੰਜਨ ਅਗਰਵਾਲ, ਕ੍ਰਿਸ਼ਨ ਕੁਮਾਰ ਕੁੱਕੂ, ਅਨੇਕ ਸਿੰਘ, ਰਿਤੇਸ਼ ਸ਼ਰਮਾ, ਪਾਲ ਸਿੰਘ ਬਮਰਾਹ, ਐਡਵੋਕੇਟ ਗੌਤਮ ਮਜੀਠਿਆ, ਐਡਵੋਕੇਟ ਸੰਦੀਪ ਗੋਰਸੀ, ਐਡਵੋਕੇਟ ਵਿਨੀਤ ਮਹਾਜਨ, ਅਰੁਣ ਜੋਸ਼ੀ, ਹਰਿਦੇਵ ਸ਼ਰਮਾ, ਸੌਨੂ ਜਾਫਰ, ਸੁਨੀਰ ਸ਼ਰਮਾ, ਕਬੀਰ ਸ਼ਰਮਾ, ਸੰਜੀਵ ਰਾਮਪਾਲ ਆਦਿ ਨੇ ਪਹੁੰਚ ਕੇ ਮਾਤਾ ਉਂਕਾਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਪਾਰਿਵਾਰਿਕ ਮੈਂਬਰਾ ਦੇ ਨਾਲ ਦੁੱਖ ਸਾਂਝਾ ਕੀਤਾ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …