Wednesday, July 3, 2024

ਡੀ.ਪੀ.ਐਸ ਵਲੋ ਪਾਲਤੂ ਜਾਨਵਾਰਾਂ ਦਾ ਸ਼ੋਅ ਅਯੋਜਿਤ

PPN1203201519 PPN1203201518
ਅੰਮ੍ਰਿਤਸਰ, 12 ਮਾਰਚ (ਜਗਦੀਪ ਸਿੰਘ ਸੱਗੂ) – ਵਿਦਿਆਰਥੀਆਂ ਦੇ ਮਨੁੱਖੀ ਗੁਣਾਂ ਅਤੇ ਭਾਵਨਾਵਾਂ ਨੂੰ ਕੁਦਰਤ ਦੇ ਨਾਲ ਜੋੜਣ ਲਈ, ਦਿੱਲੀ ਪਬਲਿਕ ਸਕੂਲ ਦੇ ਛੋਟੀ ਕਲਾਸਾਂ ਦੇ ਵਿਦਿਆਰਥੀਆਂ ਨੂੰ ਸਕੂਲ ਵਿਚ ਪਾਲਤੂ ਪਸੂ ਅਤੇ ਪੰਛੀ ਲਿਆਉਣ ਦਾ ਅਨੋਖਾ ਸੱਦਾ ਦਿਤਾ ਗਿਆ।ਸਕੂਲ ਪ੍ਰਿੰਸੀਪਲ ਸ੍ਰੀਮਤੀ ਸੰਗੀਤਾ ਸਿੰਘ ਦੇ ਨਾਲ ਬਿਆਸ ਵਾਸੀ ਪਾਲਤੂ ਪਸ਼ੂ ਪੰਛੀਆਂ ਦੇ ਮਾਹਿਰ ਸ੍ਰੀ ਵਿਕਰਮ ਸਹਿਗਲ ਨੇ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ।ਸਕੂਲ ਦੇ ਵਿਹੜੇ ਵਿਚ ਤਕਰੀਬਨ 15 ਪਾਲਤੂ ਪਸ਼ੂ ਪੰਛੀਆਂ ਨੇ ਆਪਣੇ ਵੱਖ-ਵੱਖ ਗੁਣਾਂ ਦਾ ਪ੍ਰਦਰਸ਼ਨ ਕਰਕੇ ਵਿਦਿਆਰਥੀਆਂ ਦਾ ਮਨ ਜਿੱਤ ਲਿਆ।
ਵੱਖ-ਵੱਖ ਨਸਲਾਂ ਦੇ ਕੁੱਤਿਆ ਨੇ ਚਰਚਿੱਤ ਅੰਗ੍ਰੇਜੀ ਗਾਣਾ ‘ਹੂ ਲੇਟ ਦ ਡਾਗ ਆਉਟ’ ਤੇ ਦਿਲਚਸਪ ਪ੍ਰਦਰਸ਼ਨ ਕੀਤੇ ਜਿਥੇ ਪਾਲਤੂ ਬਤੱਖਾਂ, ਤੋਤਿਆਂ ਦਾ ਜੋੜਾ ਅਤੇ ਇਕ ਕਛੁਏ ਨੇ ਵੀ ਸਭ ਦਾ ਸਾਥ ਦਿਤਾ।ਕੁੱਤਿਆਂ ਵਿਚ ‘ਸਭ ਤੋ ਸੋਹਣਾ’, ‘ਸਭ ਤੋ ਸਟਾਇਲਲਿਸ਼’, ‘ਸਭ ਤੋ ਮਾਸੂਮ ਅੱਖਾਂ’, ‘ਸਭ ਤੋ ਆਗਿਆਕਾਰੀ’, ‘ਸਭ ਤੋ ਪਿਆਰੀ ਪੂਛ’, ਸਭ ਤੋ ਚੰਗੇ ਤਿਆਰ’, ਵਰਗੇ ਖਿਤਾਬ ਅਤੇ ਤੋਤੇ ਲਈ ‘ਗੱਪੀ’ ਅਤੇ ਕਛੁਏ ਲਈ ‘ਬੁੱਤ’ ਦਾ ਖਿਤਾਬ ਜਿੱਤਿਆ ਗਿਆ, ਜਿਸ ਨੇ ਬੱਚਿਆਂ ਨੂੰ ਖੁਸ਼ ਕਰ ਦਿਤਾ।
ਇਸ ਮੌਕੇ ਤੇ ਵਿਦਿਆਰਥੀਆਂ ਵਿਚ ਸੰਵੇਦਨਸ਼ੀਲਤਾ ਦਾ ਸੰਚਾਰ ਕਰਨ ਲਈ ਫਿਲਮ’101 ਡਾਇਲਮੇਸ਼ਨ’ ਦਿਖਾਈ ਗਈ ਜਿਸ ਵਿਚ ਕੁੱਤੇ ਇੱਕ ਦੂਜੇ ਦਾ ਖਿਆਲ ਰੱਖਣ ਤੋ ਇਲਾਵਾ ਇਕ ਦੁਜੇ ਦੀ ਰੱਖਿਆ ਕਰਦੇ ਦਰਸ਼ਾਏ ਗਏ।’ਪਸੁ ਪੰਛਿਆਂ ਦੇ ਲਾਇਵ ਸ਼ੋਅ ਜਿਸ ਵਿਚ ਜਾਨਵਰਾਂ ਦੀਆਂ ਹਰਕਤਾਂ ਨੂੰ ਨੇੜੇ ਤੋ ਦੇਖਣ ਦੇ ਨਾਲ ਸੰਯੁਕਤ ਫਿਲਮ ਨੇ ਕਈ ਵਿਦਿਆਰਥੀਆਂ ਨੂੰ ਪਾਲਤੂ ਰਖਣ ਲਈ ਬਹੁਤ ਉਤਸ਼ਾਹਿਤ ਕੀਤਾ।
ਇਸ ਮੌਕੇ ਸਵਾਲਾਂ ਦੇ ਜਵਾਬ ਵਿਚ ਸ੍ਰੀ ਸਹਗਲ ਨੇ ਕਿਹਾ ਕਿ ਘਰ ਵਿਚ ਪਾਲਤੂ ਰਖਣ ਨਾਲ ਸ਼ਰੀਰ ਆਤਮਾ ਅਤੇ ਮਨ, ਤਿੰਨਾਂ ਵਿਚ ਹੀ ਜਿਵੇ ਕੋਈ ਚਮਤਕਾਰ ਹੋ ਜਾਂਦਾ ਹੈ। ਘਰ ਵਿਚ ਪਾਲਤੂ ਹੋਣ ਨਾਲ ਬੇ-ਮਤਲਬ ਪਿਆਰ, ਹੱਸਣਾ, ਖੁਸ਼ੀ, ਭਲਾਈ ਦੀ ਭਾਵਨਾ ਪੈਦਾ ਹੁੰਦੀ ਹੈ। ਪਾਲਤੂ ਇਨਸਾਨ ਨੂੰ ਉਸ ਦੀ ਉਮਰ, ਸਮਾਜਿਕ ਰੁਤਬੇ, ਖੂਬਸੂਰਤੀ ਅਤੇ ਇਥੋ ਤਕ ਕੀ ਉਸ ਦੇ ਤੰਦਰੁਸਤ ਸ਼ਰੀਰ ਦੇ ਝੂਠੇ ਤਰਾਜੂ ਵਿਚ ਤੋਲ ਕੇ ਨਹੀ ਵੇਖਦਾ। ਇਹ ਤਾਂ ਬਸ ਪਿਆਰ ਫੈਲਾਉਦਾ, ਤਨਾਅ ਨੂੰ ਨਸ਼ਟ ਕਰਨ ਵਾਲਾ, ਜਿੰਮੇਦਾਰੀ ਦਾ ਅਹਿਸਾਸ ਕਰਾਉਣ ਤੋ ਇਲਾਵਾ ਮਨੁੱਖ ਨੂੰ ਮਜਬੂਰਨ ਕਸਰਤ ਕਰਾਉਣ ਲਈ ਉਤਸ਼ਾਹਿਤ ਕਰਨ ਵਾਲੀ ਜਿਉਦੀ ਜਾਗਦੀ ਕੁਦਰਤੀ ਦੀ ਦੇਨ ਹੈ।
ਵੈਦਿਕ ਸ਼ਾਸ਼ਤਰਾਂ ਦੇ ਕਈ ਅਨੁਸ਼ਠਾਨ ਜਿਵੇ ਕਿ ‘ਗੌ-ਗਰਾਸ’ ਜਿਸ ਵਿਚ ਖਾਣੇ ਤੋ ਕੁਝ ਸਮੇ ਪਹਿਲਾ ਇਕ ਟੁਕੜਾ ਉਸ ਗਾਂ ਦੇ ਨਾਮ ਜੋ ਆਪਣੇ ਦੁਧ ਨਾਲ ਬਛੜੇ ਨੂੰ ਪਾਲਦੀ ਹੈ। ‘ਤੁਲਸੀ ਪੂਜਾ’ ਰੋਜਾਨਾ ਤੁਲਸੀ ਨੂੰ ਪਾਣੀ ਪਾਉਣ ਦੀ ਪ੍ਰਤੀਕ੍ਰਿਆ ਜਿਹੜੀ ਚਿਕਿਤਸਾ ਗੁਣਾਂ ਵਾਲੀ ਬੂਟੀ ਹੈ ਜਾਂ ਛੱਤ ਤੇ ਖਾਣਾ ਪਾ ਕੇ ਪੱਛੀਆਂ ਨੂੰ ਬੁਲਾਵਾ ਦੇਣ ਦੀ ਕ੍ਰਿਆ ਜੋ ਮਨੁੱਖ ਨੂੰ ਕੁਦਰਤ ਦੇ ਨਾਲ ਇਕਜੁੱਟ ਕਰਦੀ ਹੈ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply