ਫਾਜਿਲਕਾ, 23 ਮਾਰਚ (ਵਿਨੀਤ ਅਰੋੜਾ) : ਨਾਰਦਰਨ ਰੇਲਵੇ ਪੈਸੇਂਰਜ ਕਮੇਟੀ ਦੀ ਇੱਕ ਬੈਠਕ ਅੱਜ ਸ਼੍ਰੀ ਮੁਕਤਸਰ ਸਾਹਿਬ ਦੇ ਸਿਟੀ ਹੋਟਲ ਵਿੱਚ ਵਜੀਰ ਚੰਦ ਦਾਬੜਾ ਦੀ ਪ੍ਰਧਾਨਤਾ ਵਿੱਚ ਹੋਈ । ਕਮੇਟੀ ਦੇ ਪ੍ਰਧਾਨ ਡਾ. ਅਮਰ ਲਾਲ ਬਾਘਲਾ ਨੇ ਕਿਹਾ ਕਿ ਬਹੁਤ ਅਫਸੋਸ ਦੀ ਗੱਲ ਹੈ ਕਿ ਕਈ ਵਾਰ ਰੇਲਵੇ ਦੇ ਸਾਬਕਾ ਮੰਤਰੀ ਸਦਾਨੰਦ ਗੋਡ, ਵਰਤਮਾਨ ਰੇਲਵੇ ਮੰਤਰੀ ਸੁਰੇਸ਼ ਪ੍ਰਭੁ ਅਤੇ ਰੇਲਵੇ ਦੇ ਉੱਚ ਅਧਿਕਾਰੀਆਂ ਨੂੰ ਨਿਜੀ ਰੂਪ ਨਾਲ ਅਤੇ ਪੱਤਰ ਰਾਹੀ ਕਮੇਟੀ ਨੇ ਜਾਣੂ ਕਰਵਾਇਆ ਸੀ । ਫਿਰੋਜਪੁਰ ਦੇ ਸਾਸੰਦ ਸ਼ੇਰ ਸਿੰਘ ਘੁਬਾਇਆ ਵੀ ਫਿਰੋਜਪੁਰ ਰੇਲਵੇ ਦੀਆਂ ਸਮਸਿਆਵਾਂ ਨੂੰ ਲੇ ਕੇ ਕਮੇਟੀ ਮੈਬਰਾਂ ਨਾਲ ਸਾਬਕਾ ਮੰਤਰੀ ਸਦਾਨੰਦ ਗੋਡ, ਵਰਤਮਾਨ ਰੇਲਵੇ ਮੰਤਰੀ ਸੁਰੇਸ਼ ਪ੍ਰਭੁ ਅਤੇ ਰੇਲਵੇ ਦੇ ਉੱਚ ਅਧਿਕਾਰੀਆਂ ਨੂੰ ਮਿਲੇ ਸਨ ਪਰ 2015-16 ਦੇ ਪੇਸ਼ ਕੀਤੇ ਗਏ ਬਜਟ ਵਿੱਚ ਕਿਸੇ ਵੀ ਮੰਗ ਨੂੰ ਪੂਰਾ ਨਹੀ ਕੀਤਾ ਗਿਆ ਇੱਥੇ ਤੱਕ ਦੀ ਦੇਸ਼ ਭਰ ਵਿੱਚ ਕੋਈ ਨਵੀਂ ਗੱਡੀ ਨਹੀ ਚਲਾਈ ਗਈ ਅਤੇ ਨਾ ਹੀ ਕਿਸੇ ਗੱਡੀ ਨੂੰ ਅੇਕਸਟੇਂਡ ਕੀਤਾ ਗਿਆ ਹੈ । ਕਮੇਟੀ ਦੇ ਮੈਬਰਾਂ ਨੇ ਸੁਝਾਅ ਦਿੱਤਾ ਕਿ ਅਜੇ ਤਾਂ ਸਿਰਫ ਰੇਲਵੇ ਬਜਟ ਨੂੰ ਪੇਸ਼ ਹੀ ਕੀਤਾ ਹੈ ਇਸ ਨੂੰ ਅਪ੍ਰੈਲ ਦੇ ਦੂੱਜੇ ਪੜਾਅ ਵਿੱਚ ਹੋਣ ਵਾਲੇ ਸੇਸ਼ਨ ਵਿੱਚ ਪਾਸ ਕੀਤਾ ਜਾਣਾ ਬਾਕੀ ਹੈ ਇਸ ਲਈ ਸਾਨੂੰ ਸਾਰੇਆ ਨੂੰ ਇਕ ਜੁਟ ਹੋਕੇ ਅਪਣੀ ਮਂਗਾ ਨੂੰ ਮਨਾਉਨ ਲਈ ਪੁਰਜੋਰ ਕੋਸ਼ਿਸ਼ ਕੀਤੀ ਜਾਣੀ ਚਾਹੀਦਾ ਹੈ ਸਾਸੰਦ ਘੁਬਾਇਆ ਉੱਤੇ ਵੀ ਦਬਾਉ ਪਾ ਕੇ ਉਨ੍ਹਾਂ ਨੂੰ ਅਨੁਰੋਧ ਕੀਤਾ ਜਾਵੇ ਕਿ ਉਨ੍ਹਾਂ ਵੱਲੋ ਇਕ ਵਾਰ ਫੇਰ ਰੇਲਵੇ ਸਮੱਸਿਆਵਾਂ ਸਬੰਧੀ ਉੱਚ ਅਧਿਕਾਰੀਆਂ ਨੂੰ ਇਕ ਵਾਰ ਫੇਰ ਤੋ ਜਾਣੂ ਕਰਵਾਇਆ ਜਾਵੇ । ਇਸ ਮੌਕੇ ਸਰਵਸਮਤੀ ਨਾਲ ਕਈ ਪ੍ਰਸਤਾਵ ਪਾਰਿਤ ਕੀਤੇ ਗਏ ਜਿਨ੍ਹਾਂ ਵਿੱਚ ਫਾਜਿਲਕਾ ਵਿੱਚ ਵਾਸ਼ਿੰਗ ਲਾਈਨ ਸਥਾਪਤ ਕਰਣਾ, ਸ੍ਰੀਗੰਗਾਨਗਰ ਤੋ ਵਾਇਆ ਫਾਜਿਲਕਾ ਕੱਟੜਾ ਲਈ ਗੱਡੀ ਚਲਾਨਾ, ਸ੍ਰੀਗੰਗਾਨਗਰ ਤੋ ਨਾਂਦੇੜ ਸਾਹੇਬ ਗੱਡੀ ਚਲਾਕੇ ਚਾਲ੍ਹੀ ਮੁਕਤੋਂ ਦੀ ਪਵਿੱਤਰ ਧਰਤੀ ਸ਼੍ਰੀ ਮੁਕਤਸਰ ਸਾਹਿਬ ਨੂੰ ਨਾਂਦੇੜ ਸਾਹੇਬ ਨਾਲ ਜੋਡਨਾ, ਫਾਜਿਲਕਾ ਅਬੋਹਰ ਦੇ ਵਿਚਕਾਰ ਨਵੀਂ ਡੀਅੇਮਯੁ ਗੱਡੀ ਚਲਾਨਾ, ਕੋਟਕਪੁਰਾ ਤੋ ਸ੍ਰੀਗੰਗਾਨਗਰ ਤੱਕ ਗੱੜੀ ਚਲਾਨਾ, ਰੇਵਾੜੀ-ਫਾਜਿਲਕਾ ਗੱਡੀ ਨੂੰ ਜੈਪੁਰ ਤੱਕ ਵਧਾਣਾ , ਸ੍ਰੀਗੰਗਾਨਗਰ ਤੋ ਦੇਹਰਾਦੂਨ ਤੱਕ ਗੱਡੀ ਚਲਾਨਾ ਜਿਸਦੇ ਨਾਲ ਫੌਜ ਦੀ ਸੱਤ ਛਾਵਨੀਆਂ ਕਵਰ ਹੋ ਸਕਣ, ਦਿੱਲੀ – ਬਠਿੰਡਾ ਸ਼ਤਾਬਦੀ ਨੂੰ ਫਾਜਿਲਕਾ ਤੱਕ ਵਧਾਉਣਾ, ਸ੍ਰੀਗੰਗਾਨਗਰ ਤੋੋ ਚੰਡੀਗੜ ਤੱਕ ਗੱਡੀ ਚਲਾਣਾ ਆਦੀ ਤੋ ਇਲਾਵਾ ਸੰਸਦ ਵਿੱਚ ਪਹਿਲਾਂ ਪਾਰਿਤ ਕੀਤੇ ਗਏ ਫਿਰੋਜਪੁਰ ਦੇ ਮੱਲਾਂਵਾਲੀ ਤੋ ਲੈ ਕੇ ਤਰਨਤਾਰਨ ਦੇ ਪਟਟੀ ਸਟੇਸ਼ਨਾਂ ਨੂੰ ਰੇਲਵੇ ਲਾਈਨ ਨਾਲ ਜੋਡਣਾ ਆਦੀ ਵੀ ਸ਼ਾਮਿਲ ਹਨ । ਇਸ ਮੌਕੇ ਕਮੇਟੀ ਦੇ ਮੁਖ ਸਕੱਤਰ ਅੇਡਵੋਕੇਟ ਬਾਬੂ ਰਾਮ, ਉਪ-ਪ੍ਰਧਾਨ ਰਾਜਪਾਲ ਗੁੰਬਰ, ਸਕੱਤਰ ਸ਼ਾਮ ਲਾਲ ਗੋਇਲ, ਵਿੱਤ ਸਕੱਤਰ ਸੁਦਰਸ਼ਨ ਸਿਡਾਨਾ, ਸ਼ਾਮ ਲਾਲ ਛਾਬੜਾ, ਅੇਡਵੋਕੇਟ ਰਾਜੇਸ਼ ਚੰਦਰ ਸਚਦੇਵਾ, ਇੰਦਰ ਨਰੂਲਾ, ਨਿਹਾਲ ਚੰਦ ਕੰਧਾਰੀ, ਰੋਸ਼ਨ ਲਾਲ ਦਾਬੜਾ, ਜੋਗਿੰਦਰ ਛਾਬੜਾ ਆਦਿ ਮੌਜੂਦ ਸਨ ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media