
ਬਠਿੰਡਾ, 24 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਗੁਰੂਕੁਲ ਕਾਲਜ ਬਠਿੰਡਾ (ਸੰਬੰਧਿਤ ਪੰਜਾਬੀ ਯੂਨੀਵਰਸਿਟੀ ਪਟਿਆਲਾ) ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਜਿਸ ਵਿੱਚ ਵਿਸ਼ੇਸ਼ ਮਹਿਮਾਨ ਸੰਤ ਸਰੂਪਾ ਨੰਦ ਜੀ, ਮੁੱਖ ਮਹਿਮਾਨ ਡਾ. ਸਤਨਾਮ ਸਿੰਘ (ਪ੍ਰੋ:ਪੰਜਾਬੀ ਯੂਨੀਵਰਸਿਟੀ ਰਿਜ਼ਨਲ ਸੈਟਰ ਬਠਿੰਡਾ), ਕਾਲਜ ਦੇ ਮੈਨੇਜਿੰਗ ਡਾਇਰੈਕਟਰ ਭੂਸ਼ਣ ਕੁਮਾਰ ਗੋਇਲ ਪਹੁੰਚੇ। ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ, ਸਮੂਹ ਸਟਾਫ਼ ਮੈਬਰ ਅਤੇ ਵਿਦਿਆਰਥੀ ਵੀ ਸ਼ਾਮਿਲ ਹੋਏ। ਸਲਾਨਾ ਇਨਾਮ ਵੰਡ ਸਮਾਰੋਹ ਦਾ ਆਗਾਜ਼ ਕਾਲਜ ਦੇ ਸਰਪ੍ਰਸਤ ਸੰਤ ਸਰੂਪਾ ਨੰਦ, ਮੈਨੇਜਿੰਗ ਡਾਇਰੈਕਟਰ ਭੂਸ਼ਣ ਕੁਮਾਰ ਗੋਇਲ ਦੁਆਰਾ ਸ਼ਮਾ ਰੋਸ਼ਨ ਕਰਨ ਦੀ ਰਸਮ ਅਦਾ ਤੋਂ ਬਾਅਦ ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਦੁਆਰਾ ਸ਼ਬਦ ਗਾਇਨ ਦੁਆਰਾ ਕੀਤੀ ਗਈ। ਇਸ ਤੋ ਬਾਅਦ ਪ੍ਰੋਗਰਾਮ ਨੂੰ ਰੰਗਾਰੰਗ ਬਣਾਉਣ ਲਈ ਲੋਕ ਗੀਤ, ਡਾਂਸ, ਮੀਮੀਕਰੀ ਦੀਆਂ ਆਇਟਮਾਂ ਪੇਸ਼ ਕੀਤੀਆਂ ਗਈਆਂ। ਇਸ ਤੋ ਉਪਰੰਤ ਅਕੈਡਮਿਕ ਖੇਤਰ ਵਿੱਚ ਇਨਾਮ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਸੱਭਿਆਚਾਰਕ ਗਤੀਵਿਧੀਆਂ ਵਿੱਚ ਵੀ ਇਸ ਸ਼ੈਸ਼ਨ ਦੇ ਦੌਰਾਨ ਵਿਦਿਆਰਥੀਆਂ ਨੇ ਮੱਲਾ ਮਾਰੀਆਂ।ਯੂਥ ਫੈਸਟੀਵਲ ਵਿੱਚ ਗਿੰਨੀ ਖਾਨ ਨੇ 4ਵੀ ਪ੍ਰੋਜ਼ੀਸ਼ਨ ਹਾਸਿਲ ਕੀਤੀ, ਲੋਕ ਮੇਲਾ ਵਿੱਚ ਰਾਜਪਾਲ ਕੌਰ ਨੇ ਫੁਲਕਾਰੀ ਵਿੱਚ ਵੀ ਮੱਲ ਮਾਰੀ। ਖੇਡਾਂ ਦੇ ਖੇਤਰ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵਿੱਚ ਗੁਰਸੇਵਕ ਸਿੰਘ ਨੇ ਸੋਨੇ ਦਾ ਤਗਮਾ ਹਾਸਿਲ ਕੀਤਾ। ਇਨਾਮ ਵੰਡ ਦੀ ਰਸਮ ਅਦਾ ਕਰਨ ਤੋ ਬਾਅਦ ਵਿਦਿਆਰਥੀਆਂ ਵੱਲੋ ਮਾਹੌਲ ਨੂੰ ਰੰਗਾ ਰੰਗ ਬਣਾਉਣ ਲਈ ਗਿੱਧਾ ਅਤੇ ਭੰਗੜਾ ਪੇਸ਼ ਕੀਤਾ ਗਿਆ।ਇਸ ਮੌਕੇ ਤੇ ਆਏ ਹੋਏ ਮੁੱਖ ਮਹਿਮਾਨ ਡਾ. ਸਤਨਾਮ ਮਿੰਘ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ। ਕਾਲਜ ਦੇ ਮੈਨੇਜਿੰਗ ਡਾਇਰੈਕਟਰ ਭੂਸ਼ਣ ਕੁਮਾਰ ਗੋਇਲ, ਪ੍ਰਧਾਨ ਰੈਨੂੰ ਬਾਲਾ, ਮੈਨੇਜਮੈਟ ਮੈਬਰ ਰਮਣੀਕ ਵਾਲੀਆਂ, ਕੁਲਦੀਪ ਸਿੰਗਲਾ ਅਤੇ ਸਮੂਹ ਮੈਨੇਜਮੈਟ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਕਾਲਜ ਦੇ ਪ੍ਰਿੰਸੀਪਲ ਸਾਹਿਬ ਨੇ ਪਹੁੰਚੇ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਕਾਲਜ ਦੀ ਸਲਾਨਾ ਰਿਪੋਰਟ ਪੜ੍ਹੀ ਗਈ। ਇਸ ਤਰ੍ਹਾਂ ਅੰਤ ਵਿੱਚ ਗੁਰੂਕੁਲ ਕਾਲਜ ਦਾ ਇਸ ਸ਼ੈਸ਼ਨ ਦਾ ਇਨਾਮ ਵੰਡ ਸਮਾਰੋਹ ਰਾਸ਼ਟਰੀ ਗੀਤ ਦੁਆਰਾ ਖ਼ਤਮ ਕੀਤਾ ਗਿਆ।
Punjab Post Daily Online Newspaper & Print Media