ਸਰਕਾਰੀ ਸਕੂਲਾਂ ‘ਚੋਂ ਸੁਮਨ ਅਤੇ ਪ੍ਰਾਈਵੇਟ ਸਕੂਲਾਂ ਵਿੱਚੋਂ ਗਗਨਪ੍ਰੀਤ ਕੌਰ ਨੇ ਬਾਜ਼ੀ ਮਾਰੀ

ਸਮਰਾਲਾ, 24 ਮਾਰਚ (ਇੰਦਰਜੀਤ ਕੰਗ) – ਅਧਿਆਪਕ ਚੇਤਨਾ ਮੰਚ ਸਮਰਾਲਾ ਜਿਸ ਦੀ ਸਥਾਪਨਾ 1998 ਵਿੱਚ ਸਵ: ਮਹਿਮਾ ਸਿੰਘ ਕੰਗ ਦੁਆਰਾ ਕੀਤੀ ਸੀ, ਵੱਲੋਂ ਦਸਵੀਂ ਜਮਾਤ ਦੀ 17ਵੀਂ ਸਲਾਨਾ ਵਜ਼ੀਫਾ ਪ੍ਰੀਖਿਆ ਦਾ ਐਲਾਨ ਕਰ ਦਿੱਤਾ ਗਿਆ। ਅੱਜ ਫਜ਼ੀਫਾ ਪ੍ਰੀਖਿਆ ਦਾ ਨਤੀਜਾ ਐਲਾਨ ਕਰਨ ਮੌਕੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਮੰਚ ਦੇ ਸਰਪ੍ਰਸਤ ਡਾ. ਪਰਮਿੰਦਰ ਸਿੰਘ ਬੈਨੀਪਾਲ, ਪ੍ਰਧਾਨ ਵਿਜੈ ਕੁਮਾਰ ਸ਼ਰਮਾ (ਰਿਟਾ: ਲੈਕ:), ਜਨਰਲ ਸਕੱਤਰ ਪ੍ਰਿੰਸੀਪਲ ਮਨੋਜ ਕੁਮਾਰ ਅਤੇ ਖਜਾਨਚੀ ਰਿਟਾ: ਹੈੱਡ ਟੀਚਰ ਪ੍ਰੇਮ ਨਾਥ ਨੇ ਦੱਸਿਆ ਕਿ ਇਸ ਵਾਰ ਦਸਵੀਂ ਜਮਾਨਤ ਦੀ ਵਜ਼ੀਫ਼ਾ ਪ੍ਰੀਖਿਆ ਵਿੱਚ ਸਮਰਾਲਾ ਤਹਿਸੀਲ ਦੇ 22 ਸਕੂਲਾਂ ਦੇ 101 ਵਿਦਿਆਰਥੀਆਂ ਨੇ ਭਾਗ ਲਿਆ ਸੀ। ਇਨ੍ਹਾਂ ਵਿੱਚੋਂ ਮੈਰਿਟ ਦੇ ਅਧਾਰ ਤੇ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਤੋਂ ਇਲਾਵਾ ਦੋ-ਦੋ ਬੱਚੇ ਹੌਸਲਾ ਵਧਾਊ ਇਨਾਮ ਲਈ ਚੁਣੇ ਗਏ।ਇਸ ਤਰ੍ਹਾਂ ਪੰਜ ਵਿਦਿਆਰਥੀ ਸਰਕਾਰੀ ਸਕੂਲਾਂ ਦੇ ਚੁਣੇ ਗਏ ਹਨ ਅਤੇ ਪੰਜ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਦੇ ਚੁਣੇ ਗਏ ਹਨ। ਜਿਨ੍ਹਾਂ ਵਿੱਚ ਸਰਕਾਰੀ ਸਕੂਲਾਂ ਵਿੱਚੋਂ ਸੁਮਨ ਸਰਕਾਰੀ ਕੰਨਿਆ ਸੀਨੀ: ਸੈਕੰ: ਸਕੂਲ ਸਮਰਾਲਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਦੂਜਾ ਸਥਾਨ ਵੀ ਸਰਕਾਰੀ ਕੰਨਿਆ ਸੀਨੀ: ਸੈਕੰ: ਸਕੂਲ ਸਮਰਾਲਾ ਦੀ ਰਾਜਪ੍ਰੀਤ ਕੌਰ ਨੇ ਪ੍ਰਾਪਤ ਕੀਤਾ। ਤੀਜਾ ਸਥਾਨ ਰਾਜੇਸ਼ ਮਾਹਤੋ ਸਰਕਾਰੀ ਸੀਨੀ: ਸੈਕੰ: ਸਕੂਲ (ਲੜਕੇ) ਸਮਰਾਲਾ ਨੇ ਪ੍ਰਾਪਤ ਕੀਤਾ। ਪ੍ਰਾਈਵੇਟ ਸਕੂਲਾਂ ਦੀ ਲੜੀ ਵਿੱਚੋਂ ਗਗਨਪ੍ਰੀਤ ਕੌਰ ਮੂਨ ਲਾਈਟ ਪਬਲਿਕ ਸੀਨੀ: ਸੈਕੰ: ਸਕੂਲ ਹੇਡੋਂ ਬੇਟ ਨੇ ਪਹਿਲਾ ਸਥਾਨ, ਦੂਜਾ ਸਥਾਨ ਵੀ ਜਸ਼ਪ੍ਰੀਤ ਕੌਰ ਮੂਨ ਲਾਈਟ ਪਬਲਿਕ ਸੀਨੀ: ਸੈਕੰ: ਸਕੂਲ ਹੇਡੋਂ ਬੇਟ ਨੇ ਪ੍ਰਾਪਤ ਕੀਤਾ। ਤੀਜਾ ਸਥਾਨ ਬਬਨਦੀਪ ਕੌਰ ਸ਼ਹੀਦ ਭਗਤ ਸਿੰਘ ਪਬਲਿਕ ਹਾਈ ਸਕੂਲ ਮਾਛੀਵਾੜਾ ਨੇ ਪ੍ਰਾਪਤ ਕੀਤਾ। ਹੌਸਲਾ ਵਧਾਊ ਇਨਾਮਾਂ ਵਿੱਚ ਸਰਕਾਰੀ ਸਕੂਲਾਂ ਵਿੱਚੋਂ ਚੌਥਾ ਸਥਾਨ ਬਲਜੀਤ ਸਿੰਘ ਸਰਕਾਰੀ ਹਾਈ ਸਕੂਲ ਉਟਾਲਾਂ, ਪੰਜਵਾਂ ਸਥਾਨ ਸਿਮਰਨਜੀਤ ਕੌਰ ਸਰਕਾਰੀ ਸੀਨੀ: ਸੈਕੰ: ਸਕੂਲ ਕੋਟਾਲਾ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਪ੍ਰਾਈਵੇਟ ਸਕੂਲਾਂ ਵਿੱਚੋਂ ਚੌਥਾ ਸਥਾਨ ਦਾਮਨੀ ਸ਼ਹੀਦ ਭਗਤ ਸਿੰਘ ਪਬਲਿਕ ਹਾਈ ਸਕੂਲ ਮਾਛੀਵਾੜਾ, ਪੰਜਵਾਂ ਸਥਾਨ ਸ਼ਿਵਮ ਗੰਭੀਰ ਨੈਸ਼ਨਲ ਪਬਲਿਕ ਸੀਨੀ: ਸੈਕੰ: ਸਕੂਲ ਸਮਰਾਲਾ ਨੇ ਪ੍ਰਾਪਤ ਕੀਤਾ।
ਇਸ ਮੌਕੇ ਵਜੀਫਾ ਪ੍ਰੀਖਿਆ ਸੁਪਰਡੈਂਟ ਮੇਘ ਦਾਸ ਜਵੰਦਾ (ਸਟੇਟ ਐਵਾਰਡੀ) ਅਤੇ ਜੈਦੀਪ ਮੈਨਰੋ ਨੇ ਦੱਸਿਆ ਕਿ ਇਸ ਵਜ਼ੀਫਾ ਪ੍ਰੀਖਿਆ ਵਿੱਚ ਵੀ ਲੜਕੀਆਂ ਦੀ ਸਰਦਾਰੀ ਕਾਇਮ ਰਹੀ ਹੈ। ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੀਆਂ ਪਹਿਲੀਆਂ ਦਸ ਪੁਜ਼ੀਸ਼ਨਾਂ ਵਿੱਚੋਂ ਸੱਤ ਸਥਾਨ ਲੜਕੀਆਂ ਦੇ ਹਿੱਸੇ ਆਏ ਹਨ। ਤਿੰਨ ਸਥਾਨ ਲੜਕਿਆਂ ਨੇ ਪ੍ਰਾਪਤ ਕੀਤੇ ਹਨ। ਅਧਿਆਪਕ ਚੇਤਨਾ ਮੰਚ ਦੇ ਸਲਾਨਾ ਸਮਾਗਮ ਅਤੇ ਇਨਾਮ ਵੰਡ ਸਮਾਰੋਹ ਸਬੰਧੀ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਇਸ ਸਬੰਧੀ ਤਰੀਕ ਦਾ ਐਲਾਨ ਵੀ ਅਗਲੇ ਹਫਤੇ ਕਰ ਦਿੱਤਾ ਜਾਵੇਗਾ, ਜੋ ਕਿ ਅਪ੍ਰੈਲ ਦੇ ਦੂਜੇ ਜਾਂ ਤੀਜੇ ਹਫਤੇ ਕੀਤਾ ਜਾਵੇਗਾ। ਵਜੀਫਾ ਪ੍ਰੀਖਿਆ ਦਾ ਨਤੀਜਾ ਜ਼ਾਰੀ ਕਰਨ ਮੌਕੇ ਹੋਰਨਾਂ ਤੋਂ ਇਲਾਵਾ ਪੁਖਰਾਜ ਸਿੰਘ ਘੁਲਾਲ, ਦਰਸ਼ਨ ਸਿੰਘ ਕੰਗ, ਹਰਦਮਨਦੀਪ ਨਾਗਰਾ, ਵੀਰਇੰਦਰ ਸਿੰਘ ਉਟਾਲਾਂ, ਸਤਿੰਦਰਪਾਲ ਸਿੰਘ ਸਮਰਾਲਾ, ਸਤੀਸ਼ ਕੁਮਾਰ ਮਰਵਾਹਾ, ਸੁਰਿੰਦਰ ਵਰਮਾ, ਕੰਵਲਦੀਪ ਸਿੰਘ ਪੀ. ਟੀ. ਈ., ਮੱਖਣ ਸਿੰਘ ਮਾਣੇਵਾਲ, ਚਰਨਜੀਤ ਸਿੰਘ ਮਾਛੀਵਾੜਾ, ਕਮਲਜੀਤ ਘੁੰਗਰਾਲੀ ਸਿੱਖਾਂ, ਇੰਦਰਜੀਤ ਸਿੰਘ ਕੰਗ ਆਦਿ ਹਾਜ਼ਰ ਸਨ। ਮੰਚ ਦੇ ਪ੍ਰਧਾਨ ਵਿਜੈ ਕੁਮਾਰ ਸ਼ਰਮਾ ਨੇ ਜੇਤੂ ਵਿਦਿਆਰਥੀਆਂ ਅਤੇ ਪ੍ਰੀਖਿਆ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
Punjab Post Daily Online Newspaper & Print Media