ਬਠਿੰਡਾ, 4 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਲੋਕ ਸਭਾ ਹਲਕਾ ਬਠਿੰਡਾ-11 ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਤਾਇਨਾਤ ਖ਼ਰਚਾ ਨਿਗਰਾਨ ਸੁਦੀਪਤਾ ਗੁਹਾ ਅਤੇ ਵੈਭਵ ਜੈਨ ਪਹੁੰਚ ਚੁੱਕੇ ਹਨ। ਗੁਹਾ ਨੂੰ ਲੋਕ ਸਭਾ ਹਲਕੇ ਅਧੀਨ ਪੈਂਦੇ ਬਠਿੰਡਾ ਸ਼ਹਿਰੀ, ਬਠਿੰਡਾ ਦਿਹਾਤੀ, ਭੁੱਚੋ ਅਤੇ ਲੰਬੀ ਵਿਧਾਨ ਸਭਾ ਹਲਕਿਆਂ ਲਈ ਖਰਚ ਨਿਗਰਾਨ ਤਾਇਨਾਤ ਕੀਤਾ ਗਿਆ ਹੈ ਜਦੋਂ ਕਿ ਜੈਨ ਨੂੰ ਲੋਕ ਸਭਾ ਹਲਕਾ ਬਠਿੰਡਾ ਅਧੀਨ ਪੈਂਦੇ ਤਲਵੰਡੀ ਸਾਬੋ, ਮੌੜ, ਮਾਨਸਾ, ਬੁੱਢਲਾਡਾ ਅਤੇ ਸਰਦੂਲਗੜ ਵਿਧਾਨ ਸਭਾ ਹਲਕਿਆਂ ਲਈ ਖਰਚ ਨਿਗਰਾਨ ਤਾਇਨਾਤ ਕੀਤਾ ਗਿਆ ਹੈ। ਸੁਦੀਪਤਾ ਗੁਹਾ ਜੋ ਕਿ ਐਨ.ਐਫ.ਐਲ ਬਠਿੰਡਾ ਵਿਖੇ ਠਹਿਰੇ ਹਨ, ਨਾਲ ਉਨਾਂ ਦੇ ਮੋਬਾਇਲ ਨੰਬਰ 84275-31584 ਅਤੇ ਲੈਂਡਲਾਈਨ ਨੰਬਰ 0164-2270104 ਉੱਪਰ ਲੋਕ ਕਿਸੇ ਪ੍ਰਕਾਰ ਦੀ ਸੂਚਨਾਂ ਦੇਣ ਜਾਂ ਸ਼ਿਕਾਇਤ ਸਬੰਧੀ ਸੰਪਰਕ ਕਰ ਸਕਦੇ ਹਨ ਜਦੋਂਕਿ ਪੁਲੀਸ ਲਾਈਨ, ਮਾਨਸਾ ਵਿਖੇ ਠਹਿਰ ਰਹੇ ਵੈਭਵ ਜੈਨ ਨਾਲ ਉਨਾਂ ਦੇ ਮੋਬਾਇਲ ਨੰਬਰ 84275-31820, ਲੈਂਡਲਾਈਨ ਨੰਬਰ 01652-232900, 232700 ਅਤੇ ਫੈਕਸ ਨੰਬਰ 01652-232713 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ। ਗੁਹਾ ਅਤੇ ਜੈਨ ਨੇ ਕਿਹਾ ਕਿ ਹਲਕੇ ਦੇ ਲੋਕ ਉਨਾਂ ਨਾਲ ਉਕਤ ਸੰਪਰਕ ਨੰਬਰਾਂ ਜ਼ਰੀਏ ਲੋੜ ਪੈਣ ‘ਤੇ ਸਿੱਧਾ ਰਾਬਤਾ ਰੱਖ ਸਕਦੇ ਹਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …