Sunday, December 22, 2024

ਪੰਥਕ ਜ਼ਿਮੇਵਾਰੀਆਂ ਨਿਭਾਉਣ ਵਾਸਤੇ ਜਾਨ ਦੀ ਬਾਜ਼ੀ ਲਾਉਣ ਤੋਂ ਗੁਰੇਜ਼ ਨਹੀਂ ਕਰਾਂਗੇ-ਜੀ. ਕੇ

PPN040404
ਨਵੀਂ ਦਿੱਲੀ, 4 ਅਪ੍ਰੈਲ ( ਅੰਮ੍ਰਿਤ ਲਾਲ ਮੰਨਣ)- : ਬੀਤੇ ਦਿਨੀ ਤਿਲਕ ਵਿਹਾਰ ਕਲੌਨੀ ‘ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਲੌਨੀ ਨਿਵਾਸੀਆਂ ਦੇ ਸਮਾਜਿਕ ਕਲਿਯਾਣ ਦੇ ਸਰੋਕਾਰ ਨੂੰ ਮੁੱਖ ਰੱਖਦੇ ਹੋਏ ਇਕ ਪਲਾਟ ਵਿਚ ਸਰਕਾਰੀ ਪ੍ਰਕ੍ਰਿਆ ਦੀ ਮੰਜੂਰੀ ਦੀ ਆਸ ਤੇ ਚੱਲ ਰਹੀ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਨੂੰ ਅੱਧੀ ਰਾਤ ਵੇਲੇ ਦਿੱਲੀ ਪੁਲਿਸ ਵਲੋਂ ਰੋਕਣ ਤੇ ਗੁੱਸੇ ਵਿਚ ਆਏ ਸਿੱਖਾਂ ਅਤੇ ਦਿੱਲੀ ਪੁਲਿਸ ਵਿਚ ਕੱਲ ਦੇਰ ਰਾਤ ਸਮਝੋਤਾ ਹੋ ਗਿਆ। ਜਿਸ ਤੋਂ ਬਾਅਦ ਅਕਾਲੀ ਦਲ ਵਲੋਂ ਤਿਲਕ ਨਗਰ ਥਾਣੇ ਦੇ ਬਾਹਰ ਸ਼ੁਰੂ ਕੀਤਾ ਗਿਆ ਬੇਮਿਆਦੀ ਧਰਨਾ ਵੀ ਚੁੱਕ ਲਿਆ ਗਿਆ।ਸਮਝੋਤੇ ਦੇ ਤਹਿਤ ਦਿੱਲੀ ਕਮੇਟੀ ਦੇ ਸਥਾਨਕ ਮੈਂਬਰ ਚਮਨ ਸਿੰਘ, ਸਥਾਨਕ ਨਿਵਾਸੀ ਜਗਦੀਸ਼ ਸਿੰਘ, ਪਾਠੀ ਬਹਾਦਰ ਸਿੰਘ ਤੇ ਬੀਬੀ ਸ਼ਮਨੀ ਕੌਰ ਨੂੰ ਪੁਲਿਸ ਵਲੋਂ ਰਿਹਾ ਕਰਨ ਦੇ ਨਾਲ ਹੀ ਉਸੇ ਪਲਾਟ ਵਿਚ ਪਸ਼ਚਾਤਾਪ ਵਜੋ ਸ੍ਰੀ ਅਖੰਡ ਪਾਠ ਸਾਹਿਬ ਸ਼ੁਕਰਵਾਰ ਤੋਂ ਰੱਖਣ ਦੀ ਵੀ ਮੰਜੂਰੀ ਦੇ ਦਿੱਤੀ ਗਈ।
ਅੱਜ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਫਿਰ ਦੋਹਰਾਇਆ ਕਿ ਪੰਥਕ ਜ਼ਰੂਰਤਾਂ ਲਈ ਲੋੜ ਪੈਣ ਤੇ ਕਰੜੇ ਫੈਸਲੇ ਲੈਣ ਤੋਂ ਵੀ ਕਮੇਟੀ ਪਿੱਛੇ ਨਹੀਂ ਹਟੇਗੀ।ਸ੍ਰੀ ਅਖੰਡ ਪਾਠ ਸਾਹਿਬ ਖੰਡਿਤ ਹੋਣ ਦਾ ਪੁਰਾ ਦੋਸ਼ ਦਿੱਲੀ ਪੁਲਿਸ ਦੇ ਸਿਰ ਸੁੱਟਦੇ ਹੋਏ ਜੀ.ਕ. ਨੇ ਦਾਅਵਾ ਕੀਤਾ ਕਿ ਇਸ ਪਲਾਟ ਵਿਚ ਸਰਕਾਰੀ ਮੰਜੂਰੀ ਉਪ ਰਾਜਪਾਲ ਤੋਂ ਲੈਂਦੇ ਹੋਏ 1984 ਦੀਆਂ ਵਿਧਵਾਵਾਂ ਨੂੰ ਆਪਣੇ ਪੈਰਾਂ ਤੇ ਖੜਾ ਕਰਨ ਅਤੇ ਨੌਜਵਾਨ ਪੀੜੀ ਨੂੰ ਨਸ਼ਾਮੁਕਤ ਵਾਤਾਵਰਣ ਤੇ ਹੁਨਰਮੰਦ ਮਾਹੌਲ ਮੁਹਈਆ ਕਰਵਾਕੇ ਦੇਣ ਲਈ ਕਮੇਟੀ ਵਚਨਬੱਧ ਹੈ।ਉਨਾਂ ਕਿਹਾ ਕਿ ਕੌਮ ਦੀਆਂ ਜਾਇਦਾਦਾਂ ਨੂੰ ਵਧਾਉਣ ਅਤੇ ਸੁਚਾਰੂ ਸੰਭਾਲ ਰੱਖਣ ਵਾਸਤੇ ਆਪਣੀ ਜਾਨ ਦੀ ਬਾਜ਼ੀ ਲਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਇਸ ਮੌਕੇ ਕਮੇਟੀ ਦੇ ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ, ਮੈਂਬਰ ਇੰਦਰਜੀਤ ਸਿੰਘ ਮੌਂਟੀ, ਅਮਰਜੀਤ ਸਿੰਘ ਪੱਪੂ ਤੇ ਅਕਾਲੀ ਆਗੂ ਗੁਰਮੀਤ ਸਿੰਘ ਬੋਬੀ ਆਦਿਕ ਮੌਜੂਦ ਸਨ।

Check Also

9 ਰੋਜ਼ਾ ਦੋਸਤੀ ਇੰਟਰਨੈਸ਼ਨਲ ਥੀਏਟਰ ਫੈਸਟੀਵਲ ’ਚ ਹਿੱਸਾ ਲੈ ਕੇ ਲਾਹੌਰ ਤੋਂ ਵਤਨ ਪਰਤੇ ਮੰਚ-ਰੰਗਮੰਚ ਦੇ ਕਲਾਕਾਰ

ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ ਬਿਊਰੋ) – ਅਜੋਕਾ ਥੀਏਟਰ ਲਾਹੌਰ (ਪਾਕਿਸਤਾਨ) ਵਲੋਂ ਕਰਵਾਏ ਗਏ 9 …

Leave a Reply