ਬਠਿੰਡਾ, 10 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਆਕਲੀਆ ਕਾਲਜ ਦੇ ਬੀ ਐਡ ਵਿਭਾਗ ਦੀਆਂ ਚਾਰ ਵਿਦਿਆਰਥਣਾਂ ਨੇ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਆਪਣੇ ਕਾਲਜ ਵਿੱਚੋਂ ਮਾਣਮੱਤੀ ਜਿੱਤ ਹਾਸਲ ਕੀਤੀ ਹੈ।ਜਾਣਕਾਰੀ ਦਿੰਦੇ ਹੋਏ ਕਾਲਜ ਦੀ ਪ੍ਰਿੰਸੀਪਲ ਮੈਡਮ ਗਗਨਦੀਪ ਕੌਰ ਨੇ ਦੱਸਿਆ ਕਿ ਵੈਸੇ ਤਾਂ ਹਰ ਵਾਰ ਹੀ ਕਾਲਜ ਦਾ ਰਿਜਲਟ ਬਹੁਤ ਵਧੀਆ ਆਉਂਦਾ ਹੈ ਪਰ ਇਸ ਵਾਰ ਗੁਰਜੀਤ ਕੌਰ ਨੇ 84 ਪ੍ਰਤੀਸ਼ਤ ਲਵੀਸ਼ਾ ਗੋਇਲ ਅਤੇ ਵੰਦਨਾਂ ਨੇ 82 ਪ੍ਰਤੀਸ਼ਤ ਅਤੇ ਕਿਰਨਜੀਤ ਕੌਰ ਨੇ 81 ਪ੍ਰਤੀਸ਼ਤ ਅੰਕ ਲੈਕੇ ਬਾਕੀ ਦੇ ਬੀ ਐਡ ਕਾਲਜਾਂ ਦੇ ਮੁਕਾਬਲੇ ਸ਼ਾਨਦਾਰ ਮੈਰਿਟ ਬਣਾਈ।ਇੰਨ੍ਹਾਂ ਲੜਕੀਆਂ ਨੇ ਕੁੱਲ 500 ਅੰਕਾਂ ਵਿੱਚੋਂ ਕ੍ਰਮਵਾਰ ਗੁਰਜੀਤ ਨੇ 420, ਲਵੀਸ਼ਾ ਨੇ 409,ਵੰਦਨਾਂ ਨੇ 409 ਅਤੇ ਕਿਰਨਜੀਤ ਕੌਰ ਨੇ 406 ਅੰਕ ਲਏ। ਕਾਲੀਆ ਗਰੁੱਪ ਆਫ ਇੰਸਟੀਚਿਊਸ਼ਨ ਦੇ ਚੇਅਰਮੈਨ ਗੁਰਤੇਜ ਸਿੰਘ ਬਰਾੜ ਨੇ ਇੰਨ੍ਹਾਂ ਵਿਦਿਆਰਥਣਾਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …