Thursday, August 7, 2025
Breaking News

ਬਠਿੰਡਾ ਵਿਕਾਸ ਮੰਚ ਦੁਆਰਾ ਰੋਜ਼ਗਾਰ ਮੇਲਾ 12 ਅਪ੍ਰੈਲ ਨੂੰ

ਬਠਿੰਡਾ, 10 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬਠਿੰਡਾ ਵਿਕਾਸ ਮੰਚ ਦੁਆਰਾ ਰੋਜ਼ਗਾਰ ਮੇਲਾ ਅਪੈਕਸ ਐਜ਼ੂਕੇਸਨ ਅਤੇ ਬਠਿੰਡਾ ਚੈਂਬਰ ਆਫ ਕਾਮਰਸ ਅਤੇ ਇੰਡਸਟਰੀ (ਬੀ ਸੀ ਸੀ ਆਈ) ਦੇ ਸਹਿਯੋਗ ਨਾਲ 12 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ 10 ਤੋਂ ਦੁਪਹਿਰ 3 ਵਜੇ ਤੱਕ ਬੀਬੀ ਵਾਲਾ ਰੋਡ ਗਲੀ ਨੰਬਰ 6 ਵਿੱਚ ਸਥਿਤ ਅਪੈਕਸ ਐਜ਼ੂਕੇਸ਼ਨ ਵਿਖੇ ਲਗਾਇਆ ਜਾ ਰਿਹਾ ਹੈ।ਪ੍ਰੋਜੈਕਟ ਇੰਚਾਰਜ ਰਾਜਿੰਦਰ ਗੋਇਲ ਨੇ ਦੱਸਿਆ ਕਿ ਇਸ ਮੋਕੇ ਬੇਰੋਜ਼ਗਾਰਾਂ ਨੁੰ ਰੋਜ਼ਗਾਰ ਕਰਨ ਦਾ ਸੁਨਿਹਰਾ ਮੋਕਾ ਮਿਲੇਗਾ। ਉਦਯੋਗ ਜਗਤ, ਕੰਪਨੀਆਂ ਅਤੇ ਹੋਰ ਨੁਮਾਇਦੇ ਇੱਥੇ ਹਾਜ਼ਰ ਰਹਿਣਗੇ ਅਤੇ ਰੋਜ਼ਗਾਰ ਪ੍ਰਾਪਤ ਕਰਨ ਵਾਲਿਆਂ ਨਾਲ ਸਿੱਧੀ ਗੱਲਬਾਤ ਕਰਨਗੇ। ਬਠਿੰਡਾ ਵਿਕਾਸ ਮੰਚ ਦੇ ਪ੍ਰਧਾਨ ਰਾਕੇਸ਼ ਨਰੂਲਾ ਅਤੇ ਗਰੀਸ਼ ਅਰੋੜਾ ਨੇ ਦੱਸਿਆ ਕਿ ਜੋ ਵਿਅਕਤੀ ਪਹਿਲਾਂ ਹੀ ਰੋਜ਼ਗਾਰ ਵਿੱਚ ਹਨ ਨੂੰ ਰੋਜ਼ਗਾਰ ਦੇ ਹੋਰ ਚੰਗੇਰੇ ਮੋਕੇ ਪ੍ਰਾਪਤ ਹੋਣਗੇ। ਇਸ ਰੋਜ਼ਗਾਰ ਮੇਲੇ ਵਿੱਚ ਰਮਨ ਵਾਟਸ, ਗਿਆਨ ਪ੍ਰਕਾਸ਼ ਗਰਗ, ਮੋਹਨਜੀਤ ਸਿੰਘ ਪੁਰੀ, ਵਿਨੋਦ ਕੁਮਾਰ ਗੁਪਤਾ, ਸ੍ਰੀਮਤੀ ਵਿਮਲ ਗਰਗ, ਸ੍ਰੀਮਤੀ ਐੱਸ. ਐੱਲ. ਲਾਟਕਾ, ਅਸ਼ੋਕ ਕੁਮਾਰ ਸਿੰਗਲਾ, ਸਾਮ ਕੁਮਾਰ ਸ਼ਰਮਾ, ਅਸ਼ੋਕ ਗੋਇਲ ਧੁੰਨੀਕੇ, ਪ੍ਰੋਫੈਸਰ ਐੱਨ. ਕੇ ਗੋਸਾਈ ਅਤੇ ਸ੍ਰੀਮਤੀ ਵੀਨੂੰ ਗੋਇਲ ਦਾ ਵਿਸ਼ੇਸ਼ ਸਹਿਯੋਗ ਰਹੇਗਾ। ਇਸ ਪ੍ਰਕਾਰ ਦਾ ਰੋਜ਼ਗਾਰ ਮੇਲਾ ਹਰ ਮਹੀਨੇ ਲਗਾਇਆ ਜਾਵੇਗਾ, ਤਾਂ ਜੋ ਨੋਜਵਾਨ ਪੀੜ੍ਹੀ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੋਕੇ ਪ੍ਰਦਾਨ ਕੀਤੇ ਜਾਣ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply