ਜੋਸ਼ੀ ਫਾਉਂਡੇੇਸ਼ਨ ਵਲੋਂ ਹੁਸ਼ਿਆਰਪੁਰ ਵਿਖੇ ਸੰਤ ਸਮਾਜ ਦੀ ਨਸ਼ਾ ਵਿਰੋਧੀ ਰਾਊਂਡ ਟੇਬਲ ਕਾਨਫਰੰਸ ਦਾ ਆਯੋਜਨ

ਹੁਸ਼ਿਆਰਪੁਰ, 11 ਅਪ੍ਰੈਲ (ਸਤਵਿੰਦਰ ਸਿੰਘ) – ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਲਈ ਜੋਸ਼ੀ ਫਾਉਂਡੇਸ਼ਨ ਵਲੋਂ ਕਵਿੱਟ ਐਂਡ ਕਿੱਟ ਡਰੱਗ ਮੂਵਮੈਂਟ (ਨਸ਼ਾ ਛੱਡੋ ਮੁਹਿੰਮ) ਤਹਿਤ ਅੱਜ ਸਾਕੇਤ ਆਸ਼ਰਮ, ਨੰਗਲ ਸ਼ਹੀਦਾਂ ਵਿਖੇ ਨਸ਼ੇ ਦੀ ਸਮੱਸਿਆ: ਸਮਾਜ ਦੇ ਲਈ ਇਕ ਚੁਣੌਤੀ, ਆਓ ਮਿਲਕੇ ਹੱਲ ਕੱਢੀਏ’ ਵਿਸ਼ੇ ‘ਤੇ ਸੰਤ ਸਮਾਜ ਦੀ ਸ਼ਮੂਲੀਅਤ ਵਾਲੀ ਕਰਵਾਈ ਰਾਉਾਂਡ ਟੇਬਲ ਕਾਨਫਰੰਸ (ਗੋਲਮੇਜ ਕਾਨਫਰੰਸ) ਦੌਰਾਨ ਪੰਜਾਬ ਦੇ ਵੱਖ-ਵੱਖ ਧਾਰਮਿਕ ਸੰਸਥਾਵਾਂ ਅਤੇ ਸੰਤ ਸਮਾਜ ਦੇ ਨੁਮਾਇੰਦਿਆਂ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਮੁੜ ਭਾਰਤ ਦੀ ਅਮੀਰ ਅਧਿਆਤਮਿਕ ਵਿਰਾਸਤ ਅਤੇ ਸੰਸਕ੍ਰਿਤੀ ਨੂੰ ਧਾਰਨ ਕਰਨ ਅਤੇ ਨੌਜਵਾਨ ਪੀੜੀ ਨੂੰ ਇਸ ਵਿਰਾਸਤ ਨਾਲ ਜੋੜਨ ਦਾ ਸਾਂਝਾ ਸੱਦਾ ਦਿੱਤਾ। ਜੋਸ਼ੀ ਫਾਉਾਂਡੇਸ਼ਨ ੱਲੋਂ ਕਰਵਾਈ ਇਸ ਗੋਲਮੇਜ ਕਾਨਫਰੰਸ ਵਿੱਚ ਕੇਂਦਰੀ ਮੰਤਰੀ ਵਿਜੇ ਸਾਂਪਲਾ ਅਤੇ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ, ਜੋਸ਼ੀ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਪੰਜਾਬ ਸਰਕਾਰ ਦੇ ਸਹਾਇਕ ਮੀਡੀਆ ਸਲਾਹਕਾਰ ਸ੍ਰੀ ਵਿਨੀਤ ਜੋਸ਼ੀ, ਆਰ. ਐਸ. ਐਸ ਪੰਜਾਬ ਦੇ ਸਹਿ ਪ੍ਰਾਂਤ ਪ੍ਰਚਾਰਕ ਬ੍ਰਿਗੇਡੀਅਰ ਜਗਦੀਸ਼ ਗਗਨੇਜਾ, ਚਾਂਸਲਰ ਸਾਈਂ ਯੂਨੀਵਰਸਿਟੀ ਪਾਲਮਪੁਰ, ਸ੍ਰੀ ਐਸ. ਕੇ ਪੁੰਜ ਤੋਂ ਇਲਾਵਾ ਸੰਤ ਨਿਰਮਲ ਦਾਸ ਪ੍ਰਧਾਨ ਸਾਧੂ ਸੰਪਰਦਾਇ ਪੰਜਾਬ , ਸੰਤ ਨਿਰਮਲ ਦਾਸ ਅਵਾਦਾਨ ਜਲੰਧਰ, ਮਹੰਤ ਰਮੇਸ਼ ਦਾਸ ਡੇਰਾ ਕਰਤਾਰਪੁਰ ਰਾਮਪੁਰ ਹੁਸ਼ਿਆਰਪੁਰ, ਮਹੰਤ ਰਾਜਗਿਰੀ ਕਮਾਹੀ ਦੇਵੀ, ਮਹੰਤ ਪਵਨ ਕੁਮਾਰ ਠਾਕੁਰ ਦੁਆਰਾ ਪੱਟੀ, ਸੰਤ ਗੁਰਮੇਲ ਦਾਸ ਰਹੀਮਪੁਰ, ਸੰਤ ਬਲਬੀਰ ਗਿਰੀ, ਸੰਤ ਗੁਰਦੀਪ ਗਿਰੀ ਪਠਾਨਕੋਟ, ਸੰਤ ਗੁਰਦੀਪ ਦਾਸ ਡੇਰਾ ਲੱਬਰ ਹੁਸ਼ਿਆਰਪੁਰ, ਸੰਤ ਹਰਚਰਨ ਦਾਸ ਡੇਰਾ ਉਚਾ ਜਲੰਧਰ, ਸੰਤ ਕਪੂਰ ਦਾਸ ਅਵਾਦਪੁਰਾ ਜਲੰਧਰ, ਸੰਤ ਪ੍ਰੋਸ਼ਤਮ ਲਾਲ ਡੇਰਾ ਚੱਕ ਹਕੀਮ, ਸਵਾਮੀ ਸੂਰਵੀਰ ਸਿੰਘ, ਸਵਾਮੀ ਬਸੰਤ ਨੰਗਲ ਡੇਰਾ ਰੋਪੜ, ਸਵਾਮੀ ਸਿਰਦਰਾ ਅਚਾਰਿਆ ਅਨੰਦਪੁਰ ਸਾਹਿਬ, ਸਵਾਮੀ ਕ੍ਰਿਪਾਲਾ ਨੰਦ ਦਰੋਲੀ ਨੰਗਲ ਡੈਮ, ਸੁਦਰਸ਼ਨ ਕੁਮਾਰ ਮਾਹਿਲਪੁਰ, ਬਾਬਾ ਭਾਗੀ ਸ਼ਾਹ ਦਰਬਾਰ ਦਾਤਾਰਪੁਰ ਹੁਸ਼ਿਆਰਪੁਰ, ਮਹੰਤ ਪੰਚਾਨਨ ਦਾਸ ਹਾਜੀਪੁਰ, ਪ੍ਰਜਾਪਿਤਾ ਬ੍ਰਹਮਾ ਕੁਮਾਰੀ ਜਗਤਪੁਰਾ ਹੁਸ਼ਿਆਰਪੁਰ, ਸਵਾਮੀ ਗਨੇਸ਼ਾ ਨੰਦ, ਸਵਾਮੀ ਜਗਦੀਸ਼ ਮੁੰਨੀ ਬਲਾਚੌਰ, ਡਾ. ਮਨੋਹਰ ਕਾਲੀਆ ਹੁਸ਼ਿਆਰਪੁਰ, ਸੰਤ ਕਰਤਾਰ ਦਾਸ ਡੇਰਾ ਜਨਮ ਅਸਥਾਨ ਸੰਤ ਬਾਬਾ ਰੰਗੀ ਰਾਮ ਟੂਟੋ ਮਜ਼ਾਰਾ, ਸੰਤ ਜਸਵਿੰਦਰ ਸਿੰਘ ਡਾਂਡੀਆ ਹੁਸ਼ਿਆਰਪੁਰ, ਸੰਤ ਦਿਨੇਸ਼ ਗਿਰ ਡੇਰਾ ਭਗਤ ਨਗਰ ਹੁਸ਼ਿਆਰਪੁਰ, ਸਵਾਮੀ ਰਾਮ ਤੀਰਥ ਭੂਰੀਵਾਲੇ, ਸੰਤ ਸਤਿਆ ਵਰਤਾ ਨੰਦ ਭੂੰਗਰਨੀ ਹੁਸ਼ਿਆਰਪੁਰ, ਬਾਬਾ ਗੁਰਮੇਲ ਸਿੰਘ ਗੁਰਦੁਆਰਾ ਸ੍ਰੀ ਭੈਣੀ ਸਾਹਿਬ, ਸੰਤ ਹਰਪਾਲ ਸਿੰਘ ਸ੍ਰੀ ਭੈਣੀ ਸਾਹਿਬ, ਬਾਬਾ ਬਲਵਿੰਦਰ ਸਿੰਘ ਸ੍ਰੀ ਭੈਣੀ ਸਾਹਿਬ, ਸ੍ਰੀ ਜੋਨੀ ਪਾਸਟਰ ਹੁਸਿਆਰਪੁਰ, ਸੰਤ ਕੁਲਵੰਤ ਰਾਮ ਜੀ ਡੇਰਾ ਭਰੋਮਜਾਰਾ, ਸੰਤ ਬਾਬਾ ਰਣਜੀਤ ਸਿੰਘ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ, ਸੰਤ ਰਾਮ ਕ੍ਰਿਸ਼ਨ ਡੇਰਾ ਸ਼ੇਰਪੁਰ ਕੱਕੋਂ, ਸੰਤ ਗੁਰਮੁੱਖ ਰਾਮ ਜੀ ਡੇਰਾ ਬਾਬਾ ਮਹਾਨ ਦਾਸ ਜੀ ਸਾਹਰੀ ਹੁਸ਼ਿਆਰਪੁਰ, ਜਸਵੰਤ ਰਾਮ ਜੀ ਡੇਰਾ ਰਾਵਲਪਿੰਡੀ ਫਗਵਾੜਾ, ਸੰਤ ਲਾਲ ਦਾਸ ਜੀ ਡੇਰਾ ਖਿਆੜਾ, ਸੰਤ ਸ਼ੀਤਲ ਰਾਮ ਜੀ ਡੇਰਾ ਕਾਲੇਵਾਲ ਭਗਤਾਂ, ਸੰਤ ਰਣਜੀਤ ਸਿੰਘ ਪ੍ਰਧਾਨ ਪੰਜਾਬ ਖੱਟ ਦਰਸ਼ਨ ਡੇਰਾ ਬਾਹੋਵਾਲ ਹੁਸ਼ਿਆਰਪੁਰ ਤੋਂ ਇਲਾਵਾ ਹੋਰ ਧਾਰਮਿਕ ਨੁਮਾਇੰਦੇ ਹਾਜ਼ਰ ਸਨ।
ਇਸ ਕਾਨਫਰੰਸ ਦਾ ਅਗਾਜ਼ ਕਰਦਿਆਂ ਕੇਂਦਰੀ ਮੰਤਰੀ ਸ੍ਰੀ ਵਿਜੇ ਸਾਂਪਲਾ, ਰਾਜ ਸਭਾ ਮੈਂਬਰ ਸ੍ਰੀ ਅਵਿਨਾਸ਼ ਰਾਏ ਖੰਨਾ ਅਤੇ ਸ੍ਰੀ ਵਿਨੀਤ ਜੋਸ਼ੀ ਨੇ ਕਿਹਾ ਕਿ ਨਸ਼ਾ ਪੰਜਾਬ ਅੰਦਰ ਇੱਕ ਭੱਖਦਾ ਮੁੱਦਾ ਬਣ ਚੁਕਿਆ ਹੈ, ਜਿਸ ਦੇ ਹੱਲ ਲਈ ਜੋਸ਼ੀ ਫਾਊਂਡੇਸ਼ਨ ਵੱਲੋਂ ਲਗਾਤਾਰ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਯਤਨ ਕੀਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦੇ ਮੁਕੰਮਲ ਖਾਤਮੇ ਲਈ ਪ੍ਰੀਵਾਰ, ਸਮਾਜ ਅਤੇ ਸਰਕਾਰ ਨੂੰ ਸਾਂਝੇ ਲੜਾਈ ਲੜਨੀ ਪਵੇਗੀ ਅਤੇ ਪ੍ਰੀਵਾਰਾਂ ਨੂੰ ਖਾਸ ਕਰਕੇ ਇਸ ਸਮੱਸਿਆ ਦੇ ਹੱਲ ਲਈ ਜ਼ੋਰ ਦੇਣਾ ਪਵੇਗਾ। ਇਸੇ ਕੜੀ ਤਹਿਤ ਜੋਸ਼ੀ ਫਾਊਂਡੇਸ਼ਨ ਵੱਲੋਂ ਸੰਤ ਸਮਾਜ ਦੀ ਇਸ ਰਾਊਂਡ ਟੇਬਲ ਕਾਨਫਰੰਸ ਦਾ ਆਯੋਜਨ ਕੀਤਾ ਗਿਆ।ਸਮਾਗਮ ਦੇ ਅੰਤ ਵਿੱਚ ਬ੍ਰਿਗੇਡੀਅਰ ਸ੍ਰੀ ਜਗਦੀਸ਼ ਗਗਨੇਜਾ ਨੇ ਕਿਹਾ ਕਿ ਸਵਾਮੀ ਵਿਵੇਕਾ ਨੰਦ ਜੀ ਦੇ ਕਥਨ ਅਨੁਸਾਰ ਭਾਰਤ ਦੀਆਂ ਸਭ ਸਮੱਸਿਆਵਾਂ ਦਾ ਹੱਲ ਅਧਿਆਤਮਕ ਰਾਹ ਰਾਹੀਂ ਹੀ ਨਿਕਲ ਸਕਦਾ ਹੈ।ਉਨ੍ਹਾਂ ਕਿਹਾ ਕਿ ਅੱਜ ਦੇ ਇਸ ਗੋਲਮੇਜ ਕਾਨਫਰੰਸ ਮੌਕੇ ਵੀ ਧਾਰਮਿਕ ਆਗੂਆਂ ਵੱਲੋਂ ਭਾਰਤ ਦੇ ਪੁਰਾਣੇ ਸੰਸਕਾਰਾਂ ਅਤੇ ਧਾਰਮਿਕ ਵਿਸ਼ਵਾਸ਼ਾਂ ਨੂੰ ਅਪਨਾਉਣ ਦਾ ਜ਼ੋਰ ਦਿੱਤਾ ਗਿਆ ਹੈ ਜਿਸ ਕਰਕੇ ਨਸ਼ੇ ਦੀ ਸਮੱਸਿਆ ਦੇ ਮੁਕੰਮਲ ਖਾਤਮੇ ਲਈ ਇਸ ਰਾਹ ਪ੍ਰਤੀ ਨੌਜਵਾਨਾਂ ‘ਚ ਵਿਸ਼ਵਾਸ਼ ਪੈਦਾ ਕਰਨ ਲਈ ਸਾਂਝੇ ਹੰਭਲੇ ਦੀ ਜ਼ਰੂਰਤ ਹੈ।ਇਸ ਮੌਕੇ ਸਵਾਮੀ ਭਗਵਾਨ ਦਾਸ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਇਸ ਦਾ ਇਕੋ ਇੱਕ ਹੱਲ ਨੌਜਵਾਨਾਂ ਨੂੰ ਧਰਮ ਦੀ ਅਗਵਾਈ ਹੇਠ ਲੈ ਕੇ ਆਉਣਾ ਹੈ।ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਪ੍ਰੀਵਾਰ, ਸਮਾਜ ਅਤੇ ਸਰਕਾਰ ਦੀ ਪੱਧਰ ‘ਤੇ ਜਿੰਮੇਵਾਰੀਆਂ ਦਾ ਨਿਭਾਓ ਉਸਾਰੂ ਤਰੀਕੇ ਨਾਲ ਹੋਣਾ ਚਾਹੀਦਾ ਹੈ।ਮਹੰਤ ਰਮੇਸ਼ ਨੇ ਕਿਹਾ ਕਿ ਚੰਗੇ ਸੰਸਕਾਰਾਂ ਦੀ ਬੁਨਿਆਦ ਪ੍ਰੀਵਾਰਕ ਪੱਧਰ ਤੋਂ ਸ਼ੁਰੂ ਹੁੰਦੀ ਹੈ ਜਿਸ ਤੋਂ ਬਾਅਦ ਸਮਾਜਿਕ ਸੁਧਾਰਾਂ ਦੀ ਬੁਨਿਆਦ ਬੰਨੀ ਜਾ ਸਕਦੀ ਹੈ।ਉਨ੍ਹਾਂ ਇਸ ਸਮੱਸਿਆ ਦੇ ਹੱਲ ਲਈ ਸਮਾਜ ਅੰਦਰ ਜੀਵਨ ਸ਼ੈਲੀ ਦੇ ਸੁਧਾਰ ਤੇ ਜ਼ੋਰ ਦਿੱਤਾ। ਮਹੰਤ ਰਾਜਗਿਰੀ ਕਮਾਹੀ ਦੇਵੀ ਨੇ ਸਮਾਜ ਨੂੰ ਬਚਾਉਣ ਲਈ ਸੰਤ ਸਮਾਜ ਨੂੰ ਅਹਿਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ।ਆਪਣੇ ਸੰਬੋਧਨ ਵਿੱਚ ਸਵਾਮੀ ਰਾਮ ਤੀਰਥ ਭੂਰੀ ਵਾਲਿਆਂ ਨੇ ਕਿਹਾ ਕਿ ਨਸ਼ਿਆਂ ਦੀ ਲਾਹਨਤ ਨੂੰ ਖਤਮ ਕਰਨ ਲਈ ਕੇਵਲ ਕਾਨੂੰਨ ਕੁਝ ਨਹੀਂ ਕਰ ਸਕਦਾ ਜਦੋਂ ਤੱਕ ਖੁਦ ਸਮਾਜ ਕਿਸੇ ਦੀ ਵੀ ਜਿੰਮੇਵਾਰੀ ਨਹੀਂ ਉਠਾਉਂਦਾ।ਉਨ੍ਹਾਂ ਕਿਹਾ ਕਿ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਇਸ ਮਸਲੇ ਦੇ ਹੱਲ ਲਈ ਸਾਂਝਾ ਹੰਭਲਾ ਮਾਰਨ ਦੀ ਲੋੜ ਹੈ।ਸੰਤ ਗੁਰਦੀਪ ਗਿਰੀ ਪਠਾਨਕੋਟ ਵਾਲਿਆਂ ਨੇ ਨਸ਼ਿਆਂ ਨਾਲ ਗ੍ਰਸਤ ਇਲਾਕਿਆਂ ਅੰਦਰ ਸੰਤ ਸਮਾਜ ਨੂੰ ਲੋਕਾਂ ਦੀ ਅਗਵਾਈ ਕਰਨ ਦਾ ਵਿਚਾਰ ਰੱਖਿਆ।ਸੰਤ ਨਿਰਮਲ ਸਿੰਘ ਨੇ ਕਿਹਾ ਕਿ ਜਿਥੇ ਸਰਕਾਰ ਨੂੰ ਆਪਣੀ ਭੂਮਿਕਾ ਪੂਰੀ ਜਿੰਮੇਵਾਰੀ ਨਾਲ ਨਿਭਾਉਣੀ ਚਾਹੀਦੀ ਹੈ, ਉਥੇ ਨਿਰੋਏ ਸਮਾਜ ਲਈ ਮਹਾਂਪੁਰਖਾਂ ਦੀ ਵਿਚਾਰਧਾਰਾ ਅਪਨਾਉਣ ਦੀ ਵੱਡੀ ਲੋੜ ਹੈ।ਬ੍ਰਹਮਾ ਕੁਮਾਰੀ ਰਾਜ ਭੈਣ ਨੇ ਕਿਹਾ ਕਿ ਨਿਰੋਏ ਮਾਨਸਿਕ ਅਤੇ ਆਤਮਿਕ ਅਵਸਥਾ ਲਈ ਰਿਸ਼ਤਿਆਂ ‘ਚ ਨਿਰਸਵਾਰਥ ਪਿਆਰ ਜ਼ਰੂਰੀ ਹੈ ਜਿਸ ਨਾਲ ਮਨੁੱਖੀ ਮਨ ਵਿੱਚੋਂ ਇਕੱਲਤਾ ਖਤਮ ਹੁੰਦੀ ਹੈ ਅਤੇ ਵਿਅਕਤੀ ਬੁਰਾਈਆਂ ਵੱਲ ਝੁਕਾਅ ਨਹੀਂ ਕਰਦਾ।ਆਰਟ ਆਫ ਲਿਵਿੰਗ ਦੇ ਪ੍ਰਤੀਨਿੱਧ ਡਾ. ਰਾਣਾ ਨੇ ਕਿਹਾ ਕਿ ਬਚਪਨ ਤੋਂ ਹੀ ਪ੍ਰੀਵਾਰਕ ਪ੍ਰੀਵਾਰ ਪ੍ਰਤੀ ਬੱਚਿਆਂ ਅੰਦਰ ਸਤਿਕਾਰ ਪੈਦਾ ਕਰਨ ਦੀ ਜ਼ਰੂਰਤ ਹੈ ਜਿਸ ਨਾਲ ਪ੍ਰੀਵਾਰਕ ਭਰੋਸਾ ਪਨਪਦਾ ਹੈ।ਉਨ੍ਹਾਂ ਕਿਹਾ ਕਿ ਜਿਥੇ ਨੌਜਵਾਨ ਪੀੜੀ ਨੂੰ ਸਹੀ ਸੇਧ ਵੱਲ ਲਿਜਾਉਣ ਦੀ ਲੋੜ ਹੈ, ਉਥੇ ਨਸ਼ਿਆਂ ਨਾਲ ਗ੍ਰਸਤ ਨੌਜਵਾਨਾਂ ਨੂੰ ਇਸ ਤੋਂ ਨਿਜ਼ਾਤ ਦੁਆਉਣ ਲਈ ਉਸਾਰੂ ਮਹੌਲ ਸਿਰਜਨ ਦੀ ਵੀ ਜ਼ਰੂਰਤ ਹੈ। ਸੰਤ ਹਰਪਾਲ ਸਿੰਘ ਭੈਣੀ ਸਾਹਿਬ ਨੇ ਯੋਗਾ ਤੇ ਸਿਹਤ ਬਾਰੇ ਜਾਣਕਾਰੀ ਨੂੰ ਲਾਜ਼ਮੀ ਬਣਾਉਣ ਦੇ ਨਾਲ-ਨਾਲ ਸਮਾਜ ਵਿੱਚੋਂ ਸ਼ਰਾਬ ਦੇ ਪ੍ਰਭਾਵ ਨੂੰ ਖਤਮ ਕਰਨ ਲਈ ਪੰਜਾਬ ਵਿੱਚੋਂ ਸ਼ਰਾਬ ਦੇ ਠੇਕਿਆਂ ਨੂੰ ਖਤਮ ਕਰਨ ਦੀ ਨੀਤੀ ਅਪਨਾਉਣ ਲਈ ਕਿਹਾ।ਸਵਾਮੀ ਸਿਰਦਰਾ ਅਚਾਰਿਆ ਅਨੰਦਪੁਰ ਸਾਹਿਬ ਨੇ ਕਿਹਾ ਕਿ ਪ੍ਰੀਵਾਰਾਂ ਅੰਦਰ ਸੰਸਕਾਰਾਂ ਦੀ ਪੈਦਾ ਹੋ ਰਹੀ ਘਾਟ ਕਾਰਨ ਬੱਚੇ ਅਤੇ ਨੌਜਵਾਨ ਆਪਣੀਆਂ ਭਾਵਨਾਵਾਂ ਦਾ ਖੁਲਾਸਾ ਆਪਣੇ ਵੱਡਿਆਂ ਨਾਲ ਨਹੀਂ ਕਰਦੇ ਜਿਸ ਕਾਰਨ ਉਨ੍ਹਾਂ ਅੰਦਰ ਨਸ਼ਿਆਂ ਵੱਲ ਝੁਕਾਅ ਦੇ ਕਾਰਨ ਪੈਦਾ ਹੁੰਦੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਦਾ ਵਿਸ਼ਵਾਸ਼ ਜਿੱਤਣ ਲਈ ਮਾਤਾ-ਪਿਤਾ ਨੂੰ ਅਹਿਮ ਭੂਮਿਕਾ ਨਿਭਾਉਣ ਦੀ ਜ਼ਰੂਰਤ ਹੈ।ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਇਸ ਮੌਕੇ ਨੌਜਵਾਨ ਪੀੜੀ ਨੂੰ ਅਧਿਆਤਮਿਕਤਾ ਵੱਲ ਲਿਜਾਉਣ ਦੀ ਲੋੜ ‘ਤੇ ਜੋਰ ਦਿੱਤਾ।
Punjab Post Daily Online Newspaper & Print Media