Friday, November 22, 2024

 ਪਾਸਪੋਰਟ ਵੇਰੀਫੀਕੇਸ਼ਨ ‘ਚ ਤੇਜੀ ਲਿਆਉਣ ਲਈ ਪੁਲਿਸ ਸਾਂਝ ਕੇਂਦਰਾਂ ਨੂੰ ਦਿਤੇ 29 ਮੋਟਰ ਸਾਈਕਲ

PPN2205201529

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ) – ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਦੀ ਦੂਰ-ਅੰਦੇਸੀ ਨਾਲ ਪੂਰੇ ਪੰਜਾਬ ਦੇ ਜਿਲਿਆ ਵਿੱਚ ਕਮਿਸਨਰੇਟ ਪੁਲਿਸ ਅਤੇ ਐਸ.ਐਸ.ਪੀ ਵੱਲੋ ਸਾਂਝ ਕੇਂਦਰਾਂ ਰਾਹੀਂ ਪਬਲਿਕ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਫ਼ਸੂਵਿਧਾਵਾਂ ਵਿੱਚ ਇਮਾਨਦਾਰੀ ਅਤੇ ਪਾਰਦਰਸ਼ਤਾ ਨੂੰ ਮੁੱਖ ਰੱਖਦੇ ਹੋਏ, ਜਿਲ੍ਹਾ ਕਮਿਉਨਿਟੀ ਪੁਲਿਸ ਕਮਿਸ਼ਨਰੇਂਟ ਦੇ ਕਰਮਚਾਰੀਆਂ ਨੂੰ 23 ਨਵੇਂ ਮੋਟਰਸਾਇਕਲ, ਨਵੇ ਮੋਬਾਇਲ ਫੋਨ, 41 ਸਿਮ ਕਾਰਡ, ਕਿੱਟ ਬੈਗ ਅਤੇ ਟਿਫਨ ਅਤੇ ਪਾਣੀ ਦੀਆਂ ਬੋਤਲਾਂ ਵਗੈਰਾ ਮੁਹੱਈਆ ਕਰਵਾਏ ਗਏ ਹਨ।
ਕਮਿਸ਼ਨਰੇਟ ਪੁਲਿਸ ਦੇ ਸਾਂਝ ਕੇਂਦਰਾਂ ‘ਚ ਜਦੋਂ ਪਾਸਪੋਰਟ ਦਫਤਰ ਤੋਂ ਪਾਸਪੋਰਟ ਦੀ ਵੈਰੀਫਿਕੇਸ਼ਨ ਵਾਸਤੇ ਸੂਚਨਾਂ ਆਵੇਗੀ ਤਾਂ ਸਾਂਝ ਕੇਦਰਾਂ ‘ਤੇ ਤਾਇਨਾਤ ਪੁਲਿਸ ਕਰਮਚਾਰੀ ਸਬੰਧਤ ਐਪਲੀਕੈਂਟ ਨੂੰ ਇਸ ਸਬੰਧੀ ਐਸ.ਐਮ.ਐਸ ਰਾਂਹੀਂ ਜਾਣਕਾਰੀ ਦੇਣਗੇ ਕਿ ਉਨਾਂ ਵੱਲੋ ਪਾਸਪੋਰਟ ਹਾਸਲ ਕਰਨ ਸਬੰਧੀ ਵੈਰੀਫਿਕੇਸੳਨ ਪਹੁੰਚ ਚੁੱਕੀ ਹੈ ਅਤੇ ਉਸ ਵਿਅਕਤੀ ਪਾਸੋਂ ਵੈਰੀਫਿਕੇਸ਼ਨ ਕਰਨ ਸਬੰਧੀ ਆਪੋਇੰਟਮੈਂਟ ਲੈਣਗੇ ਤੇ ਦਿੱਤੇ ਹੋਏ ਸਮੇਂ ਮੁਤਾਬਿਕ ਐਪਲਕੈਂਟ ਦੇ ਘਰ ਜਾ ਕੇ ਗਵਾਹਾਂ ਸਮੇਤ ਫੋਟੋ ਖਿੱਚਣਗੇ ਅਤੇ ਮੌਕਾ ਪਰ ਹੀ ਵੈਰੀਫਿਕੇਸ਼ਨ ਸਬੰਧੀ ਨਿਰਧਾਰਤ ਕੀਤੀ ਗਈ ਫੀਸ ਹਾਸਲ ਕਰਕੇ ਉਸ ਦੀ ਰਸੀਦ ਮੋਕੇ ‘ਤੇ ਹੀ ਸਬੰਧਤ ਵਿਅਕਤੀ ਨੂੰ ਦੇਣਗੇ। ਇਸ ਤੋਂ ਇਲਾਵਾ ਮੋਬਾਇਲ ਫੋਨ ਰਾਂਹੀ ਸਮੇਂਂ ਸਮਂੇਂ ਤੇ ਕੀਤੀ ਗਈ ਕਾਰਵਾਈ ਤਂੋ ਐਸ.ਐਮ.ਐਸ. ਰਾਹੀਂ ਨਿਰਧਾਰਕ ਨੂੰ ਸੂਚਿਤ ਕਰਨਗੇ, ਅਗਰ ਐਪਲੀਕੈਂਟ ਦੀ ਪਾਸਪੋਰਟ ਫੈਰੀਫਿਕੇਸ਼ਨ ਦੌਰਾਨ ਕੋਈ ਨੈਗੇਟਿਵ ਰਿਪੋਰਟ ਸਾਹਮਣੇ ਆਉਂਦੀ ਹੈ ਤਾਂ ਇਸ ਸਬੰਧੀ ਵੀ ਐਪਲੀਕੈਂਟ ਨੂੰ ਸੂਚਿਤ ਕੀਤਾ ਜਾਵੇਗਾ ਅਤੇ ਸਬੰਧਤ ਅਧਿਕਾਰੀ ਨੂੰ ਮਿਲ ਕੇ ਆਪਣਾ ਪੱਖ ਪੇਸ਼ ਕਰਨ ਲਈ ਵੀ ਦੱਸਿਆ ਜਾਵੇਗਾ।ਇਸ ਤਰ੍ਹਾਂ ਪੁਲਿਸ ਕੰਮ ਕਾਜ਼ ਨੂੰ ਹੋਰ ਤੇਜੀ ਨਾਲ ਕਰਦੇ ਹੋਏ ਇਸ ਵਿੱਚ ਪਾਰਦਰਸ਼ਤਾ ਲਿਆਉਣ ਦੇ ਨਾਲ-ਨਾਲ ਲੋਕਾਂ ਦੀਆਂ ਸਹੂਲਤਾਂ ਦਾ ਵੀ ਧਿਆਨ ਰੱਖਿਆ ਜਾਵੇਗਾ।
ਸ੍ਰੀ ਹਰਜਿੰਦਰ ਸਿੰਘ ਸੰਧੂ ਡਿਪਟੀ ਕਮਿਸ਼ਨਰ ਪੁਲਿਸ ਦੀ ਅਗਵਾਈ ਹੇਠ ਸ੍ਰੀ ਜਗਜੀਤ ਸਿੰਘ ਵਾਲੀਆ, ਪੀ.ਪੀ.ਐਸ, ਏ.ਡੀ.ਸੀ.ਪੀਫ਼ਕਰਾਇਮ ਕਮ ਜਿਲ੍ਹਾ ਕਮਿਉਨਿਟੀ ਪੋਲਿਸਿੰਗ ਅਫਸਰ ਸ਼ਹਿਰੀ ਨੇ ਦੱਸਿਆ ਕਿ ਕਮਿਸ਼ਨਰੇਟ ਵਿੱਖੇ ਸਾਂਝ ਕੇਂਦਰਾਂ ਤੇ ਪਬਲਿਕ ਦੀ ਸਹੂਲਤ ਵਾਸਤੇ 41 ਵੱਖ-ਵੱਖ ਸਹੂਲਤਾਂ ਮੁਹੱਈਆ ਕੀਤੀਆ ਗਈਆਂ ਹਨ। ਹੁਣ ਤੱਕ ਇਸ ਸੰਬਧੀ ਜੋ ਕਾਰਵਾਈ ਸ਼ੁਰੂ ਕੀਤਾ ਗਈ ਸੀ, ਉਸ ਨੂੰ ਲੋਕਾਂ ਦੁਆਰਾ ਕਾਫੀ ਸਰਾਹਿਆ ਗਿਆ ਹੈ। ਇਸ ਲਈ ਇਸ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋ ਅਤੇ ਮਹਿਕਮਾ ਪੁਲਿਸ ਵੱਲੋ ਇਕ ਵੈਬਸਾਈਟ www.punjabpolice.gov.in/dcm/feedback ਦਿੱਤੀ ਗਈ ਹੈ। ਜਿਸ ਸਬੰਧੀ ਆਮ ਪਬਲਿਕ ਵੱਲੋ ਕਿਸੇ ਕਿਸਮ ਦਾ ਸੁਝਾਅ ਦਿੱਤਾ ਜਾ ਸਕਦਾ ਹੈ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply