

ਫਾਜਿਲਕਾ, 6 ਅਪ੍ਰੈਲ (ਵਿਨੀਤ ਅਰੋੜਾ)- ਜੋੜਾਂ ਦਾ ਦਰਦ, ਕਮਰ ਦਰਦ, ਡਿਸਕ ਹਿਲਨਾ, ਹੱਥ ਪੈਰ ਵਿੱਚ ਸੁੰਨਾਪਨ, ਸੋਜ, ਹੱਥਾਂ ਪੈਰਾਂ ਵਿੱਚ ਜਲਨ, ਮੋਢੇ ਦਾ ਜਾਮ ਹੋਣਾ, ਯਾਦਾਸ਼ਤ ਵਿੱਚ ਕਮੀ, ਚਿਹਰੇ ਵਿੱਚ ਲਕਵਾ, ਸਰਵਾਇਕਲ, ਬਾਂਹ ਵਿੱਚ ਦਰਦ, ਜਿਆਦਾ ਮੋਟਾਪਾ / ਪਤਲਾਪਨ, ਅਧਰੰਗ, ਹੱਡੀ ਨਾ ਜੁੜਣਾ, ਚਲਣ ਵਿੱਚ ਲੜਖੜਾਹਟ, ਹੱਡੀ, ਜੋੜਾਂ ਅਤੇ ਨਾੜੀਆਂ ਦੀ ਹਰ ਪ੍ਰਕਾਰ ਦੀਆਂ ਤਕਲੀਫਾਂ ਅਤੇ ਹੌਰ ਕਈ ਨਾਮੁਰਾਦ ਬਿਮਾਰੀਆ ਨਾਲ ਪੀੜੀਤ ਲਗਭਗ ੧੫੦ ਮਰੀਜਾ ਦਾ ਇਲਾਜ ਅੱਜ ਸਥਾਨਕ ਬੀਕਾਨੇਰੀ ਰੋਡ ਉੱਤੇ ਸਥਿਤ ਓੁਮ ਸਾਂਈ ਹਸਪਤਾਲ ਵਿੱਚ ਆਯੋਜਿਤ ਇਕ ਰੌਜਾ ਚੌਕਅਪ ਕੈਂਪ ਦੌਰਾਨ ਕੀਤਾ ਗਿਆ।ਜਾਣਕਾਰੀ ਦਿੰਦੇ ਓੁਮ ਸਾਂਈ ਹਸਪਤਾਲ ਦੇ ਮੁੱਖ ਡਾਕਟਰ ਭਾਗੇਸ਼ਵਰ ਸਵਾਮੀ ਨੇ ਦੱਸਿਆ ਕਿ ਉਕਤ ਬੀਮਾਰੀਆਂ ਦਾ ਇਲਾਜ ਬਾਜ਼ਾਰ ਵਿੱਚ ਘੱਟ ਤੋਂ ਘੱਟ 2 ਤੋਂ 3 ਹਜਾਰ ਰੁਪਏ ਵਿੱਚ ਕੀਤਾ ਜਾਂਦਾ ਹੈ ਪਰ ਉਕਤ ਕੈਂਪ ਵਿੱਚ ਸਿਰਫ 50 ਰੁਪਏ ਦੀ ਨਾਮਾਤਰ ਫੀਸ ਵਿੱਚ ਕੀਤਾ ਗਿਆ ।ਡਾਕਟਰ ਸਵਾਮੀ ਨੇ ਦੱਸਿਆ ਕਿ ਇਸ ਕੈਪ ਵਿਖੇ ਫਾਜਿਲਕਾ, ਅਬੌਹਰ, ਜਲਾਲਾਬਾਦ ਅਤੇ ਨਾਲ ਲੱਗਦੇ ਪਿੰਡਾ ਤੌ ਅਲਾਵਾ ਰਾਜਸਥਾਨ ਅਤੇ ਹਰਿਆਣਾ ਤੌ ਆਏ ਮਰਿਜਾ ਨੇ ਲਾਹਾ ਲਿਆ ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media