Saturday, December 21, 2024

ਬਸਪਾ ਵਲੋਂ ਗੰਡਾ ਸਿੰਘ ਕਲੋਨੀ ਅਤੇ ਮਕਬੂਲ ਪੁਰਾ ਵਿਖੇ ਭਰਵੀਆਂ ਚੋਣ ਰੈਲੀਆਂ

ਲੋਕਾਂ ਨੂੰ ਮੋਦੀ ਜਾਂ ਰਾਹੁਲ ਦੀ ਨਹੀ, ਗਰੀਬਾਂ ਦੀ ਸਾਰ ਲੈਣ ਵਾਲੀ ਭੈਣ ਮਾਇਆਵਤੀ ਦੀ ਲੋੜ-ਵਾਲੀਆ

PPN090405

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ)- ਬਹੁਜਨ ਸਮਾਜ ਪਾਰਟੀ ਵਲੋਂ ਸਥਾਨਕ ਗੰਡਾ ਸਿੰਘ ਕਲੋਨੀ ਅਤੇ ਮਕਬੂਲ ਪੁਰਾ ਵਿਖੇ ਭਰਵੀਆਂ ਚੋਣ ਰੈਲੀਆਂ ਦਾ ਅਯੋਜਨ ਕੀਤਾ ਗਿਆ।ਜਿੰਨਾਂ ਨੂੰ ਸ੍ਰ. ਪ੍ਰਦੀਪ ਸਿੰਘ ਵਾਲੀਆ, ਪਾਰਟੀ ਜਨਰਲ ਸਕੱਤਰ ਰਵਿੰਦਰ ਹੰਸ, ਗੁਰਬਖਸ਼ ਸਿੰਘ ਮਹੇ ਅਤੇ ਸ੍ਰ. ਤਰਲੋਚਨ ਸਿੰਘ ਅਜੀਤ ਨਗਰ ਅਤੇ ਤਰਸੇਮ ਭੋਲਾ ਨੇ ਸੰਬੋਧਨ ਕੀਤਾ ।ਸ੍ਰੀ ਰਵਿੰਦਰ ਹੰਸ ਨੇ ਜੋਰ ਦੇ ਕੇ ਕਿਹਾ ਕਿ ਇਸ ਦੇਸ਼ ਦੀ ਅਜ਼ਾਦੀ ਦੇ 66 ਸਾਲਾ ਰਾਜ ਵਿਚ ਸਿਰਫ ਲੀਡਰ ਹੀ ਬਦਲੇ ਹਨ ਲੇਕਿਨ ਆਮ ਲੋਕਾਂ ਦੀ ਤਕਦੀਰ ਨਹੀ ਬਦਲ ਸਕੀ।ਸ੍ਰੀ ਹੰਸ ਨੇ ਕਿਹਾ ਕਿ ਜੇਕਰ ਕੋਈ ਗਰੀਬਾਂ ਨੂੰ ਇਨਸਾਫ ਦਿਵਾ ਸਕਦਾ ਹੈ ਤਾਂ ਉਹ ਬਹੁਜਨ ਸਮਾਜ ਪਾਰਟੀ ਹੀ ਹੈ।ਸ੍ਰ. ਪ੍ਰਦੀਪ ਸਿੰਘ ਵਾਲੀਆ ਨੇ ਕਿਹਾ ਕਿ ਪਾਰਟੀ ਦੀ ਕੌਮੀ ਪ੍ਰਧਾਨ ਭੈਣ ਮਾਇਆਵਤੀ ਨੇ ਚਾਰ ਵਾਰ ਉਤਰ ਪ੍ਰਦੇਸ਼ ਦੀ ਮੁੱਖ ਮੰਤਰੀ ਬਣ ਕੇ ਗਰੀਬਾਂ ਦਾ ਜੀਵਨ ਬਦਲ ਦਿੱਤਾ ਹੈ ਜਦਕਿ ਦੇਸ਼ ਤੇ ਵਿਸ਼ੇਸ਼ ਕਰਕੇ ਪੰਜਾਬ ਵਿਚ ਗਰੀਬਾਂ ਨੂੰ ਹੋਰ ਗਰੀਬ ਕਰਨ ਲਈ ਸਕੀਮਾਂ ਘੜੀਆਂ ਜਾ ਰਹੀਆਂ ਹਨ।ਉਨ੍ਹਾ ਕਿਹਾ ਕਿ ਦੇਸ਼ ਵਾਸੀਆਂ ਨੇ  ਨਹਿਰੂ ,ਇੰਦਰਾ ,ਰਾਜੀਵ ,ਅਡਵਾਨੀ ਤੇ ਵਾਜਪਾਈ ਦਾ ਰਾਜ ਵੀ ਵੇਖ ਲਿਆ ਹੈ ਇਸ ਲਈ ਹੁਣ ਰਾਹੁਲ ਜਾਂ ਮੋਦੀ ਨੂੰ ਰਾਜ ਭਾਗ ਨਹੀ ਦੇਣਾ ਚਾਹੁੰਦੇ।ਉਨ੍ਹਾਂ ਕਿਹਾ ਕਿ ਜੇਕਰ ਗਰੀਬੀ ਵਿਚ ਪਲੀ ਹੋਈ ਇਕ ਸੂਬੇ ਦੀ ਮੁਖ ਮੰਤਰੀ ਲੋਕਾਂ ਦੀ ਆਰਥਿਕ ਹਲਾਤ ਸੁਧਾਰ ਸਕਦੀ ਹੈ ਤਾਂ ਦੇਸ਼ ਨੂੰ ਲੋੜ ਭੈਣ ਮਾਇਆਵਤੀ ਦੀ ਕੇਂਦਰੀ ਸਰਕਾਰ ਦੀ ਹੈ ਨਾ ਕਿ ਮੋਦੀ ਜਾਂ ਰਾਹੁਲ ਦੀ ਸਰਕਾਰ ਦੀ ਅਤੇ ਭੈਣ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਬਨਾਉਣ ਲਈ ਦੇਸ਼ ਵਾਸੀਆਂ ਨੂੰ ਮੋਦੀ ਜਾਂ ਰਾਹੁਲ ਨੂੰ ਨਕਾਰਨਾ ਹੀ ਹੋਵੇਗਾ।ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਯਕੀਨ ਦਿਵਾਇਆ ਕਿ ਉਹ ਨਵਜੋਤ ਸਿੱਧੂ, ਅਰੁਣ ਜੇਤਲੀ ਜਾਂ ਕੈਪਟਨ ਅਮਰਿੰਦਰ ਵਾਂਗ ਦੇਸ਼ ਦੀ 15 ਫੀਸਦੀ ਅਮੀਰ ਅਬਾਦੀ ਦੇ ਨੁਮਾਇੰਦੇ ਨਹੀ ਬਲਕਿ 85 ਫੀਸਦੀ ਗਰੀਬ ਲੋਕਾਂ ਦੇ ਨੁਮਾਇੰਦੇ ਹੋਣਗੇ ।ਓਿਨਾਂ ਰੈਲੀਆਂ ਵਿੱਚ ਸ੍ਰ. ਮਨਜੀਤ ਸਿੰਘ ਅਟਵਾਲ, ਬਲਵਿੰਦਰ ਸਿੰਘ ਤੁੰਗ, ਹਰਜੀਤ ਸਿੰਘ ਅਬਦਾਲ, ਸਲੀਮ ਮਸੀਹ, ਤਰਸੇਮ ਮਸੀਹ, ਸੇਵਾ ਸਿੰਘ ਰਿਟਾਇਰਡ ਜੇ.ਈ ਸਵਿੰਦਰ ਸਿੰਘ, ਜਨਕ ਰਾਜ, ਹਰਨੇਕ ਸਿੰਘ, ਕਾਮਰੇਡ ਤਰਸੇਮ ਸਿੰਘ ਭੋਲਾ, ਗੁਰਬਖਸ਼ ਸਿੰਘ ਮਹੇ, ਬਲਵੰਤ ਸਿੰਘ ਖਹਿਰਾ, ਭਜਨ ਸਿੰਘ, ਸਤਪਾਲ ਸਿੰਘ ਪਖੋਕੇ, ਅਸ਼ਵਨੀ ਕੁਮਾਰ ਘੁੰਗਰੂ, ਬੀਬੀ ਹਰਭਜਨ ਕੌਰ, ਜਸਪ੍ਰੀਤ ਸਿੰਘ ਅਤੇ ਸਿਮਰਨਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਬੀਬੀਆਂ ਸ਼ਾਮਿਲ ਸਨ।

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …

Leave a Reply