ਅੰਮ੍ਰਿਤਸਰ, 9 ਅਪ੍ਰੈਲ (ਮਨਪ੍ਰੀਤ ਸਿੰਘ ਮੱਲੀ)- ਅਕਾਲੀ ਭਾਜਪਾ ਗਠਜੋੜ ਦੇ ਅੰਮ੍ਰਿਤਸਰ ਤੋਂ ਸਾਂਝੇ ਉਮੀਦਵਾਰ ਸ੍ਰੀ ਅਰੁਣ ਜੇਤਲੀ ਦੇ ਚੋਣ ਪ੍ਰਚਾਰ ਕਰਨ ਲਈ ਮੁੰਬਈ ਤੋਂ ਵਿਸ਼ੇਸ਼ ਤੌਰ ‘ਤੇ ਪੁੱਜੀ ਉਘੀ ਬਾਲੀਵੁੱਡ ਕਲਾਕਾਰ ਤੇ ਨਿਰਦੇਸ਼ਕ ਪ੍ਰੀਤੀ ਸਪਰੂ ਵੱਲੋਂ ਵੋਟਰਾਂ ਨਾਲ ਸੰਪਰਕ ਕਰਨ ਲਈ ਵੱਖ-ਵੱਖ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ। ਸ੍ਰੀ ਅਰੁਣ ਜੇਤਲੀ ਦੀ ਭੈਣ ਨਿਧੀ ਸ਼ਰਮਾ ਤੇ ਮਹਿਲਾ ਭਾਜਪਾ ਆਗੂਆਂ ਤੇ ਵਰਕਰਾਂ ਸਮੇਤ ਪ੍ਰੀਤੀ ਸਪਰੂ ਨੇ ਕੌਂਸਲਰ ਜਸਕੀਰਤ ਸਿੰਘ ਦੇ ਸਹਿਯੋਗ ਨਾਲ ਵਾਰਡ ਨੰ: 34 ਦੇ ਵੋਟਰਾਂ ਨਾਲ ਸੰਪਰਕ ਕੀਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੜ੍ਹੇ ਲਿਖੇ ਅਤੇ ਭਾਜਪਾ ਦੇ ਕੌਮੀ ਆਗੂ ਐਡਵੋਕੇਟ ਸ੍ਰੀ ਅਰੁਣ ਜੇਤਲੀ ਨੂੰ ਵੋਟਾਂ ਪਾਉਣ। ਇਸ ਮੌਕੇ ਬੀਬੀਆਂ ਤੇ ਇਲਾਕਾ ਵਾਸੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਨਿਧੀ ਸ਼ਰਮਾ ਤੇ ਪ੍ਰੀਤੀ ਸਪਰੂ ਨੇ ਇਲਾਕੇ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਦਾ ਭਰੋਸਾ ਦਿੱਤਾ, ਜਦਕਿ ਪ੍ਰਧਾਨ ਨਰਿੰਦਰ ਕੌਰ ਨੇ ਸ੍ਰੀ ਅਰੁਣ ਜੇਤਲੀ ਨੂੰ ਵਾਰਡ ਵਿਚੋਂ ਭਾਰੀ ਬਹੁਮਤ ਨਾਲ ਜਿਤਾਉਣ ਦਾ ਯਕੀਨ ਦਿਵਾਇਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਅਕਾਲੀ ਦਲ ਬੀ.ਸੀ. ਵਿੰਗ ਦੇ ਵਾਰਡ ਪ੍ਰਧਾਨ ਬਲਬੀਰ ਸਿੰਘ ਬੀਰਾ, ਰਾਮ ਸਿੰਘ ਜਨ: ਸਕੱਤਰ, ਸਰਬਜੀਤ ਸਿੰਘ, ਰਘਬੀਰ ਸਿੰਘ, ਸੁਜਾਨ ਸਿੰਘ, ਗੁਰਿੰਦਰ ਸਿੰਘ, ਮਨਦੀਪ ਸਿੰਘ, ਗੁਰਬਚਨ ਸਿੰਘ, ਬੀਬੀ ਨਰਿੰਦਰ ਕੌਰ ਪ੍ਰਧਾਨ, ਸ਼ਿੰਦੋ, ਹਰਵਿੰਦਰ ਕੌਰ, ਨਰਿੰਦਰ ਕੌਰ ਨਾਗੀ ਮਨਿੰਦਰ ਕੌਰ, ਗੁਰਿੰਦਰ ਕੌਰ ਆਦਿ ਵੀ ਹਾਜਰ ਸਨ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …