ਬੁਲਾਰੀਆ ਤੇ ਹਰਮੀਤ ਸੰਧੂ ਨੇ ਕੀਤਾ ਸਨਮਾਨਿਤ
ਅੰਮ੍ਰਿਤਸਰ, 9 ਅਪ੍ਰੈਲ (ਗੁਰਪ੍ਰੀਤ ਸਿੰਘ) – ਵਿਧਾਨ ਸਭਾ ਹਲਕਾ ਦੱਖਣੀ ਵਿਖੇ ਅੱਜ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਅਕਾਲੀ ਭਾਜਪਾ ਉਮੀਦਵਾਰ ਸ੍ਰੀ ਅਰੁਣ ਜੇਤਲੀ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਬਲ ਮਿਲਿਆ ਜਦ ਯੂਥ ਅਕਾਲੀ ਦਲ ਅੰਮ੍ਰਿਤਸਰ ਸ਼ਹਿਰੀ ਦੇ ਸਾਬਕਾ ਸਕੱਤਰ ਜਨਰਲ ਸਤਿੰਦਰਪਾਲ ਸਿੰਘ ਰਿੰਕੀ ਨੇ ਪੰਜਾਬ ਦੇ ਮੁੱਖ ਸੰਸਦੀ ਸੱਕਤਰ ਹਰਮੀਤ ਸਿੰਘ ਸੰਧੂ ਦੀ ਪ੍ਰੇਰਨਾ ਸਦਕਾ ਵਿਧਾਨ ਸਭਾ ਹਲਕਾ ਦੱਖਣੀ ਦੇ ਵਿਧਾਇਕ ਤੇ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਸ੍ਰ. ਇੰਦਰਬੀਰ ਸਿੰਘ ਬੁਲਾਰੀਆ ਦੇ ਹੱਕ ਵਿੱਚ ਚੱਲਣ ਦਾ ਫੈਸਲਾ ਕਰਦਿਆਂ ਜੇਤਲੀ ਦੀ ਜਿੱਤ ਲਈ ਦਿਨ ਰਾਤ ਕਰਨ ਦਾ ਪ੍ਰਣ ਲਿਆ। ਜਿਕਰਯੋਗ ਹੈ ਕਿ ਰਿੰਕੀ ਯੂਥ ਵਿੰਗ ਅਕਾਲੀ ਦਲ ਅੰਮ੍ਰਿਤਸਰ ਸ਼ਹਿਰੀ ਦੇ ਸਾਬਕਾ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਦੇ ਨਜ਼ਦੀਕੀ ਰਹੇ ਹਨ ਤੇ ਅੱਜ ਉਹਨਾਂ ਦੀ ਸ਼੍ਰੌਮਣੀ ਅਕਾਲੀ ਦਲ ਵਿੱਚ ਹੋਈ ਘਰ ਵਾਪਸੀ ‘ਤੇ ਹਰਮੀਤ ਸਿੰਘ ਸੰਧੂ ਤੇ ਇੰਦਰਬੀਰ ਸਿੰਘ ਬੁਲਾਰੀਆ ਨੇ ਉਹਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕਰਦਿਆਂ ਕਿਹਾ ਕਿ ਦੱਖਣੀ ਹਲਕੇ ਤੋਂ ਜੇਤਲੀ ਨੂੰ ਵੱਡੇ ਫਰਕ ਨਾਲ ਜਿਤਾ ਕੇ ਭੇਜਿਆ ਜਾਵੇਗਾ। ਬੁਲਾਰੀਆ ਨੇ ਕਿਹਾ ਹੈ ਕਿ ਹਲਕੇ ਵਿੱਚ ਕਾਂਗਰਸ ਦੀ ਹਾਲਤ ਬਹੁਤ ਪਤਲੀ ਹੈ ਅਤੇ ਇਸ ਪਾਰਟੀ ਨੂੰ ਕੋਈ ਮੂੰਹ ਲਗਾਉਣ ਨੂੰ ਤਿਆਰ ਨਹੀਂ ਹੈ। ਉਹਨਾਂ ਆਖਿਆ ਕਿ ਜੇਤਲੀ ਸਰਹੱਦੀ ਹਲਕੇ ਅੰਮ੍ਰਿਤਸਰ ਦੀ ਅਵਾਜ਼ ਲੋਕ ਸਭਾ ਵਿੱਚ ਬੁਲੰਦ ਕਰਕੇ ਅੰਮ੍ਰਿਤਸਰ ਨੂੰ ਬਣਦੇ ਹੱਕ ਦਿਵਾਉਣ ਵਿੱਚ ਅਹਿਮ ਰੋਲ ਅਦਾ ਕਰਨਗੇ। ਬੁਲਾਰੀਆ ਨੇ ਘਰ ਵਾਪਸੀ ਤੇ ਰਿੰਕੀ ਦਾ ਸਵਾਗਤ ਕਰਦਿਆਂ ਆਖਿਆ ਕਿ ਪਾਰਟੀ ਵਿੱਚ ਆਏ ਯੂਥ ਆਗੂ ਦਾ ਬਣਦਾ ਢੁਕਵਾਂ ਮਾਨ ਸਨਮਾਨ ਕੀਤਾ ਜਾਵੇਗਾ। ਉਹਨਾਂ ਆਖਿਆ ਕਿ ਇਸ ਵਾਰ ਦੱਖਣੀ ਹਲਕਾ ਇਕ ਵਾਰ ਫੇਰ ਇਤਿਹਾਸ ਦੋਹਰਾਏਗਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਤਰਨ ਤਾਰਨ ਦੇ ਪ੍ਰ੍ਰਧਾਨ ਭੁਪਿੰਦਰ ਸਿੰਘ ਖੇੜਾ, ਹਰਮਨਦੀਪ ਸਿੰਘ ਬੁਲਾਰੀਆ, ਸੁਧੀਰ ਢੰਡ, ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਬਹਿਲ, ਰਮਿੰਦਰਪਾਲ ਸਿੰਘ ਰਿੰਕੀ, ਮੋਹਨ ਸਿੰਘ ਮਾੜੀਮੇਗਾ, ਬਲਜੀਤ ਸਿੰਘ ਡੇਅਰੀ ਵਾਲੇ, ਗੁਰਜੀਤ ਸਿੰਘ ਵੱਲਾ, ਗੁਰਪ੍ਰੀਤ ਸਿੰਘ ਪ੍ਰਿੰਸ, ਤਰਨਜੀਤ ਸਿੰਘ ਮਿੱਕੀ, ਮਨਿੰਦਰਜੀਤ ਸਿੰਘ ਸੋਨੂੰ, ਨਵੀ ਜੋੜਾ, ਸਾਹਿਬ ਸਿੰਘ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ।