Sunday, September 8, 2024

ਲੜਕੀਆਂ ਦਾ ਸਿੱਖਿਅਤ ਹੋਣਾ, ਦੇਸ਼ ਦੀ ਤਰੱਕੀ ਵਿੱਚ ਵਾਧਾ – ਨਵਨੀਤ ਕੌਰ

PPN2305201508

ਪੱਟੀ, 23 ਮਈ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਅਜੋਕੇ ਸਮੇਂ ਵਿੱਚ ਲੜਕੀਆਂ ਨੂੰ ਸਿੱਖਿਆ ਦੇਣਾ ਬਹੁਤ ਹੀ ਵੱਡੀ ਗੱਲ ਸਮਝੀ ਜਾਂਦੀ ਹੈ, ਕਿਉਕਿ ਲੜਕੀਆਂ ਦਾ ਸਿੱਖਿਅਤ ਹੋਣਾ ਸਾਡੇ ਸਮਾਜ ਲਈ ਮਾਣ ਵਾਲੀ ਗੱਲ ਹੈ। ਲੜਕੀਆਂ ਦੇ ਸਿੱਖਿਅਤ ਹੋਣ ਨਾਲ ਜਿਥੇ ਮਾਂ ਬਾਪ ਦਾ ਸਿਰ ਫਖਰ ਨਾਲ ਉੱਚਾ ਹੁੰਦਾ ਹੈ, ਉਥੇ ਦੇਸ਼ ਦੀ ਉੱਨਤੀ ਤੇ ਤਰੱਕੀ ਵਿੱਚ ਵੀ ਵਾਧਾ ਹੁੰਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮਹਾਂ ਸ਼ਿਵ ਸ਼ਕਤੀ ਸਕੂਲ ਆਫ ਨਰਸਿੰਗ ਪੱਟੀ ਦੀ ਪ੍ਰਿੰਸੀਪਲ ਨਵਨੀਤ ਕੌਰ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਰਦਿਆਂ ਦੱਸਿਆ ਕਿ ਮਹਾਂ ਸ਼ਿਵ ਸ਼ਕਤੀ ਸਕੂਲ ਆਫ ਨਰਸਿੰਗ ਅਤੇ ਦਵਿੰਦਰਾ ਮੈਮੋਰੀਅਲ ਕਾਲਜ਼ ਆਫ ਨਰਸਿੰਗ ਪੱਟੀ ਵਿਖੇ ਲੜਕੀਆਂ ਨੂੰ ਨਰਸਿੰਗ ਦੇ ਕੋਰਸ ਕਰਵਾ ਕੇ ਆਤਮ-ਨਿਰਭਰ ਬਣਾਇਆ ਜਾਂਦਾ ਹੈ।ਜਿਸ ਨਾਲ ਲੜਕੀਆਂ ਨੂੰ ਜਿੰਦਗੀ ਵਿੱਚ ਕਿਸੇ ਵੀ ਪ੍ਰਕਾਰ ਦੀ ਮੁਸ਼ਕਿਲ ਨਹੀ ਆਉਂਦੀ।ਸੰਸਥਾ ਵਿਖੇ ਸਿਰਫ ਲੜਕੀਆਂ ਨੂੰ ਜੀ.ਐਨ.ਐਮ ਸਟਾਫ ਨਰਸਿੰਗ ਡਿਪਲੋਮਾ ਕੋਰਸ, ਬੇਸਿਕ ਬੀ.ਐਸ.ਸੀ ਨਰਸਿੰਗ ਅਤੇ ਪੋਸਟ ਬੇਸਿਕ ਨਰਸਿੰਗ ਦੀ ਡਿਗਰੀ ਕਰਵਾਈ ਜਾਂਦੀ ਹੈ। ਜਿਸ ਨਾਲ ਲੜਕੀਆਂ ਸਰਕਾਰੀ, ਅਰਧ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਨੋਕਰੀਆਂ ਹਾਸਿਲ ਕਰਕੇ ਰੋਜ਼ਗਾਰ ਪ੍ਰਾਪਤ ਕਰਦੀਆਂ ਹਨ। ਉਨਾਂ ਦੱਸਿਆ ਕਿ ਪੜਾਈ ਦੇ ਨਾਲ ਨਾਲ ਲੜਕੀਆਂ ਦੀ ਦਿਮਾਗੀ ਅਤੇ ਸ਼ਰੀਰਕ ਤੰਦਰੁਸਤੀ ਲਈ ਖੇਡ ਮੈਦਾਨ ਬਣਾਏ ਗਏ ਹਨ, ਜਿਥੇ ਹਰ ਮਹੀਨੇ ਖੇਡਾ ਦੇ ਮੈਚ ਕਰਵਾਏ ਜਾਂਦੇ ਹਨ।ਵਿਦਿਆਰਥਣਾਂ ਨੂੰ ਸਮੇਂ ਸਮੇਂ ਸਿਰ ਸਮਾਜ ਵਿੱਚ ਫੈਲੀਆਂ ਬੁਰਾਈਆਂ ਜਿਵੇਂ ਭਰੂਣ ਹੱਤਿਆ, ਦਾਜ ਪ੍ਰਥਾ, ਨਸ਼ਾ ਆਦਿ ਦੇ ਖਾਤਮੇ ਲਈ ਸਿੱਖਿਅਤ ਕੀਤਾ ਜਾਂਦਾ ਹੈ।ਸੰਸਥਾ ਵੱਲੋ ਲੜਕੀਆਂ ਨੂੰ ਰੋਜ਼ਗਾਰ ਮੁੱਹਈਆ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ। ਇਸ ਮੌਕੇ ਪ੍ਰਿੰਸੀਪਲ ਨਵਨੀਤ ਕੌਰ, ਮੈਡਮ ਨਵਰੀਤ ਕੌਰ, ਨਵਜੋਤ ਕੌਰ, ਸੰਨਦੀਪ ਕੌਰ, ਸੁਖਦੀਪ ਕੌਰ, ਰਾਜਬੀਰ ਕੌਰ, ਪਰਮਿੰਦਰ ਕੌਰ ਆਦਿ ਸਟਾਫ ਮੈਂਬਰ ਹਾਜ਼ਿਰ ਸਨ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply