ਅੰਮ੍ਰਿਤਸਰ, 7 ਜੂਨ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਜਿਲਾ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਸਰਕਲ ਪ੍ਰਧਾਨ ਅਤੇ ਪ੍ਰਮੁੱਖ ਅਹੁਦੇਦਾਰਾਂ ਵਲੋਂ੍ਹ ਇਕ ਮੀਟਿੰਗ ਅਕਾਲੀ ਦਲ ਦੇ ਸ਼ਹਿਰੀ ਦਫਤਰ ਵਿਚ ਕੀਤੀ ਗਈ। ਜਿਸ ਵਿਚ ਅਹੁਦੇਦਾਰਾਂ ਨੇ ਕਿਹਾ ਕਿ ਸਥਾਨਕ ਸਰਕਾਰਾਂ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੂੰ ਪਿਛਲੇ ਸਮਿਆਂ ਵਿਚ ਅਕਾਲੀ ਦਲ ਵਲੋਂ ਅਖਬਾਰਾਂ ਰਾਹੀਂ ਕੁਝ ਸਵਾਲ ਪੁੱਛੇ ਸਨ, ਜਿੰਨਾਂ੍ਹ ਦਾ ਉਨਾਂ੍ਹ ਵਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਉਨ੍ਹਾਂ ਦਸਿਆ ਕਿ ਇਹ ਸਵਾਲ ਅੰਮ੍ਰਿਤਸਰ ਨਿਵਾਸੀਆਂ ਦੇ ਹਨ, ਜਿਨਾਂ੍ਹ ਪ੍ਰਤੀ ਉਹ ਜਵਾਬਦੇਹ ਹਨ। ਇਸ ਮੌਕੇ ਅਕਾਲ਼ੀ ਜਥੇ ਦੇ ਮੁੱਖ ਬੁਲਾਰੇ ਸ਼ਮਸ਼ੇਰ ਸਿੰਘ ਸ਼ੇਰਾ ਅਤੇ ਸਲਾਹਕਾਰ ਜਥੇ ਸਵਰਨ ਸਿੰਘ ਹਰੀਪੁਰਾ ਨੇ ਕਿਹਾ ਕਿ ਪਿਛਲੇ ਸਮਿਆਂ ਵਿਚ ਅੰਮ੍ਰਿਤਸਰ ਨਿਵਾਸੀਆਂ ਦੇ ਅਲੱਗ ਅਲੱਗ ਮਸਲਿਆਂ ਅਤੇ ਸ਼ਿਕਾਇਤਾਂ ਨੂੰ ਸਬੂਤਾਂ ਸਹਿਤ ਜਿਲਾਂ੍ਹ ਅਕਾਲ਼ੀ ਜਥਾ ਅੰਮ੍ਰਿਤਸਰ (ਸ਼ਹਿਰੀ) ਦੇ ਪ੍ਰਧਾਨ ਸ. ਉਪਕਾਰ ਸਿੰਘ ਸੰਧੂ ਅਤੇ ਕੌਂਸਲਰਾਂ ਵਲੋਂ੍ਹ ਅਲੱਗ ਅਲੱਗ ਮੌਕਿਆਂ ਤੇ ਪੱਤਰਕਾਰਾਂ ਸਾਹਮਣੇ ਪੇਸ਼ ਕੀਤੇ ਗਏ ਸਨ। ਸ਼ਹਿਰ ਦੇ ਮਹਿੰਗੇ ਇਲਾਕਿਆਂ ਵਿਚ ਬਿਨਾਂ੍ਹ ਨਕਸ਼ਾਂ ਪਾਸ ਕਰਵਾਉਣ ਅਤੇ ਬਗੈਰ ਸੀਐਲਯੂ ਜਮ੍ਹਾਂ ਕਰਵਾਏ ਬਣ ਰਹੀਆ ਨਜਾਇਜ ਇਮਾਰਤਾਂ, ਸਰਕਾਰੀ ਗਲੀਆਂ ‘ਤੇ ਕਬਜੇ ਕਰਵਾ ਕੇ ਹੋ ਰਹੀਆਂ ਉਸਾਰੀਆਂ, ਨਗਰ ਸੁਧਾਰ ਟ੍ਰੱਸਟ ਦੀਆਂ ਜਮੀਨਾਂ ਦੀ ਅਲਾਟਮੈਂਟ ਵਿਚ ਬੇਨਿਯਮੀਆਂ, ਨਗਰ ਨਿਗਮ ਦੇ ਅਫਸਰਾਂ ਵਲੋਂ ਅੰਮ੍ਰਿਤਸਰ ਦੀ ਅੰਨੇਵਾਹ ਕੀਤੀ ਜਾ ਰਹੀ ਲੁੱਟ-ਘਸੁੱਟ ਸੰਬੰਧੀ ਜੋ ਅਵਾਜ਼ ਸ਼੍ਰੌਮਣੀ ਅਕਾਲ਼ੀ ਦਲ ਵਲੋਂ ਉਠਾਈ ਜਾਂਦੀ ਰਹੀ ਹੈ ਸੰਬੰਧੀ ਸਥਾਨਕ ਸਰਕਾਰਾਂ ਮੰਤਰੀ ਸ਼੍ਰੀ ਅਨਿਲ ਜੋਸ਼ੀ ਆਪਣਾ ਜਵਾਬ ਦੇਣ। ਉਨਾਂ੍ਹ ਕਿਹਾ ਕਿ ਸਥਾਨਕ ਸਰਕਾਰਾਂ ਦੇ ਮੰਤਰੀ ਹੋਣ ਨਾਤੇ ਸ਼੍ਰੀ ਅਨਿਲ ਜੋਸ਼ੀ ਦੀ ਇਹ ਜਿੰਮੇਵਾਰੀ ਬਣਦੀ ਸੀ ਕਿ ਆਪਣੇ ਇੰਨਾਂ੍ਹ ਵਿਭਾਗ ਵਿਚਲੀਆਂ ਚੋਰ-ਬਜ਼ਾਰੀਆਂ ਅਤੇ ਧਾਂਧਲੀਆਂ ਉਪਰ ਕਾਬੂ ਪਾਉਣ ਲਈ ਕੋਈ ਉਪਰਾਲੇ ਕਰਦੇ, ਪਰ ਇਥੇ ਤਾਂ ਸ਼੍ਰੋਮਣੀ ਅਕਾਲੀ ਦਲ ਵਲੋਂ ਬਾਰ ਬਾਰ ਦੱਸਣ ਦੇ ਬਾਵਜੂਦ ਉਨਾਂ੍ਹ ਦੀ ਚੁੱਪ ਇਹ ਸੰਕੇਤ ਕਰਦੀ ਹੈ ਕਿ ਇਹ ਸਭ ਕੁਝ ਉਨਾਂ੍ਹ ਦੀ ਛੱਤਰ ਛਾਇਆ ਹੇਠ ਹੀ ਹੋ ਰਿਹਾ ਹੈ। ਅਕਾਲੀ ਦਲ ਵਲੋਂ ਭ੍ਰਿਸ਼ਟ ਹੋਣ ਕਾਰਨ ਕੁਝ ਅਫਸਰਾਂ ਦਾ ਲਗਾਤਾਰ ਵਿਰੋਧ ਕੀਤਾ ਗਿਆ ਪਰ ਮੰਤਰੀ ਵਲੋਂ ਉਨਾਂ੍ਹ ਨੂੰ ਤਰੱਕੀਆਂ ਦੇ ਕੇ ਨਗਰ ਨਿਗਮ ਅਤੇ ਆਪਣੇ ਦਫਤਰ ਦੇ ਪੂਰਨ ਕਰਤੇ-ਧਰਤੇ ਬਨਾਉਣਾ ਵੀ ਕਈ ਤਰਾਂ੍ਹ ਦੇ ਸ਼ੰਕੇ ਪੈਦਾ ਕਰਦਾ ਹੈ। ਉਨਾਂ੍ਹ ਕਿਹਾ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਦੀ ਸੇਵਾ ਕਰਨਾ ਦੁਨੀਆਂ ਭਰ ਦੇ ਲੋਕ ਆਪਣਾ ਸੁਭਾਗ ਸਮਝਦੇ ਹਨ, ਪਰ ਸ਼੍ਰੀ ਅਨਿਲ ਜੋਸ਼ੀ ਵਲੋਂ ਭ੍ਰਿਸ਼ਟਾਚਾਰ ਅਤੇ ਭਿਸ਼ਟ ਅਧਿਕਾਰੀਆਂ ਖਿਲਾਫ ਕੋਈ ਕਾਰਵਾਈ ਨਾ ਕਰਨਾ ਵਿਸ਼ਵ ਭਰ ਵਿਚ ਵੱਸ ਰਹੀਆਂ ਸੰਗਤਾਂ ਅਤੇ ਅੰਮ੍ਰਿਤਸਰ ਨਿਵਾਸੀਆਂ ਦੀਆਂ ਭਾਵਨਾਵਾਂ ਦਾ ਅਪਮਾਨ ਹੈ।
ਇਸ ਮੌਕੇ ਸਰਕਲ ਪ੍ਰਧਾਨ ਮਨਜੀਤ ਸਿੰਘ ਮੰਜਲ, ਗੁਰਮੇਜ ਸਿੰਘ ਹਰੀਪੁਰਾ, ਗੁਰਪ੍ਰੀਤ ਸਿੰਘ ਪ੍ਰਿੰਸ ਗੁੰਮਟਾਲਾ, ਡਾ. ਹਰਵਿੰਦਰ ਸਿੰਘ ਸੰਧੂ, ਰੁਪਿੰਦਰ ਸਿੰਘ ਰੂਬਲ, ਲਾਲ ਸਿੰਘ ਲਾਲੀ, ਅੰਮ੍ਰਿਤਪਾਲ ਸਿੰਘ ਬੱਬਲੂ, ਮਨਜੀਤ ਸਿੰਘ, ਪਰਮਜੀਤ ਸਿੰਘ ਪੰਮਾ, ਅਵਤਾਰ ਸਿੰਘ ਮਾਨ, ਕੌਸਲਰ ਭੁਪਿੰਦਰ ਸਿੰਘ ਰਾਹੀਂ, ਮਲਕੀਤ ਸਿੰਘ ਵੱਲਾ, ਬਲਬੀਰਪਾਲ ਸਿੰਘ ਜੁਗਨੂੰ, ਪ੍ਰਿੰਸੀਪਲ ਕੁਲਦੀਪ ਸਿੰਘ, ਬਖਸ਼ਿਸ਼ ਸਿੰਘ ਸੰਘਾ, ਹਰਜੀਤ ਸਿੰਘ ਲਵਲੀ ਫੈਨ, ਭਰਪੂਰ ਸਿੰਘ ਠੇਕੇਦਾਰ, ਬਲਬੀਰ ਸਿੰਘ, ਤੇਜਬੀਰ ਸਿੰਘ ਆਦਿ ਹਾਜਰ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …