
ਅੰਮ੍ਰਿਤਸਰ, 11 ਜੂਨ ((ਗੁਰਚਰਨ ਸਿੰਘ) – 1947 ਦੀ ਗੈਰ ਕੁਦਰਤੀ ਵੰਡ ਤੋਂ ਪਹਿਲਾਂ ਦੇ ਪੰਜਾਬ ਦੀ ਸਾਂਝ ਦੇ ਹਵਾਲੇ ਨਾਲ ਪੰਜਾਬੀ ਸਾਹਿਤ ਵਿੱਚ ‘ਮੁੰਨਾ ਕਹੁ ਲਹੌਰ’, ‘ਦੀਵਾ ਤੇ ਦਰਿਆ’ ਅਤੇ ‘ਰਨ ਤਲਵਾਰ ਤੇ ਘੋੜਾ’ ਵਰਗੀਆਂ ਅਨੇਕਾਂ ਪੁਸਤਕਾਂ ਦੇ ਰਚੇਤਾ, ਅਸੈਂਬਲੀ ਆਫ ਪਾਕਿਸਤਾਨ ਦੇ ਸਾਬਕਾ ਮੈਂਬਰ ਤੇ ਪ੍ਰਮੁੱਖ ਕਾਨੂੰਨਦਾਨ ਜਨਾਬ ਅਫ਼ਜ਼ਲ ਅਹਿਸਨ ਰੰਧਾਵਾ ਦੇ ਨੌਜਵਾਨ ਪੁੱਤਰ ਖੁਰੰਮ ਰੰਧਾਵਾ ਦੇ ਬੇਵਕਤੀ ਦੇਹਾਂਤ ਤੇ ਦੁੱਖ ਦਾ ਇਜਹਾਰ ਕਰਦਿਆਂ ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਸ਼ਾਇਰ ਸ੍ਰੀ ਨਿਰਮਲ ਅਰਪਨ, ਸ੍ਰੀ ਦੇਵ ਦਰਦ, ਡਾ. ਕਰਮਜੀਤ ਸਿੰਘ, ਡਾ. ਊਧਮ ਸਿੰਘ ਸ਼ਾਹੀ, ਕੇਵਲ ਧਾਲੀਵਾਲ, ਡਾ. ਹਰਭਜਨ ਸਿੰਘ ਭਾਟੀਆ, ਡਾ. ਦਰਅਿਾ, ਡਾ. ਸੁਖਬੀਰ ਸਿੰਘ, ਜਗਦੀਸ਼ ਸੱਚਦੇਵਾ, ਸੁਰਿੰਦਰਪ੍ਰੀਤ ਘਣੀਆ, ਮੱਖਣ ਕੋਹਾੜ, ਸੁਸ਼ੀਲ ਦੋਸਾਂਝ, ਡਾ. ਹਜ਼ਾਰਾ ਸਿੰਘ ਚੀਮਾ, ਡਾ. ਕਸ਼ਮੀਰ, ਸੁਮੀਤ ਸਿੰਘ, ਧਰਵਿੰਦਰ ਔਲਖ, ਹਰਬੰਸ ਸਿੰਘ ਨਾਗੀ, ਅਰਤਿੰਦਰ ਸੰਧੂ, ਹਰਭਜਨ ਖੇਮਕਰਨੀ, ਮਲਵਿੰਦਰ, ਜਸਬੀਰ ਕੌਰ ਅਤੇ ਡਾ. ਬਲਜੀਤ ਕੌਰ ਰਿਆੜ ਆਦਿ ਲੇਖਕਾਂ ਨੇ ਜਨਾਬ ਅਫ਼ਜ਼ਲ ਅਹਿਸਨ ਰੰਧਾਵਾ ਨੂੰ ਭੇਜੇ ਸ਼ੋਕ ਸੰਦੇਸ਼ ਵਿੱਚ ਉਨ੍ਹਾਂ ਨੂੰ ਇਸ ਉਮਰ ਵਿੱਚ ਕੁਵੇਲੇ ਵੱਜੀ ਪਰਿਵਾਰਕ ਸੱਟ ਲਈ ਹਮਦਰਦੀ ਦਾ ਇਜਹਾਰ ਕੀਤਾ ਗਿਆ।ਇੱਥੇ ਇਹ ਵੀ ਦੱਸਣਯੋਗ ਹੈ ਕਿ ਜਨਾਬ ਰੰਧਾਵਾ ਇੰਨ੍ਹਾਂ ਦਿਨਾਂ ਵਿੱਚ ਲਹਿੰਦੇ ਪੰਜਾਬ ਵਿੱਚ ਲਾਇਲਪੁਰ ਵਿਖੇ ਆਪਣੇ ਪਰਿਵਾਰ ਨਾਲ ਜੀਵਨ ਬਸਰ ਕਰ ਰਹੇ ਹਨ।
Punjab Post Daily Online Newspaper & Print Media