Tuesday, March 24, 2026

’ਬੇਟੀ ਬਚਾਓ ਬੇਟੀ ਪੜਾਓ’ ਨੂੰ ਸਮਰਪਿਤ ਹੈਲਥੀ ਗਰਲ ਬੇਬੀ ਸ਼ੋਅ ਕਰਵਾਇਆ

‘ਸਾਲ ਏਕ ਸ਼ੁਰੂਆਤ ਅਨੇਕ’ ਪ੍ਰਦਰਸ਼ਨੀ ਤਹਿਤ ਕਰਵਾਏ ਵੱਖ-ਵੱਖ ਮੁਕਾਬਲੇ

PPN1106201506 PPN1106201507

ਅੰਮ੍ਰਿਤਸਰ, 11 ਜੂਨ (ਗੁਰਚਰਨ ਸਿੰਘ) – ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਨ ਮੰਤਰਾਲਾ ਦੇ ਵਿਗਿਆਪਨ ਅਤੇ ਦ੍ਰਿਸ਼ ਪ੍ਰਚਾਰ ਨਿਰਦੇਸ਼ਾਲਾ ਡੀ.ਏ.ਵੀ.ਪੀ ਵੱਲੋ ਕੇਂਦਰ ਸਰਕਾਰ ਦੇ ਇੱਕ ਸਾਲ ਪੂਰਾ ਹੋਣ ਤੇ ਸਰਕਾਰ ਵਲੋਂ ਕੀਤੇ ਉਪਰਾਲਿਆਂ ਤਹਿਤ ਲਗਾਈ 7 ਰੋਜਾ ਪ੍ਰਦਰਸ਼ਨੀ ‘ਸਾਲ ਏਕ ਸ਼ੁਰੂਆਤ ਅਨੇਕ’ ਦੇ ਚੋਥੇ ਦਿਨ ਸਥਾਨਕ ਟਾਊਨ ਹਾਲ ਵਿਖੇ ‘ਬੇਟੀ ਬਚਾਓ ਬੇਟੀ ਪੜਾਓ’ ਨੂੰ ਸਮਰਪਿਤ ਇੱਕ ਹੈਲਥੀ ਗਰਲ ਬੇਬੀ ਸ਼ੋਅ ਅਤੇ ਫੈਂਸੀ ਡਰੈਸ ਮੁਕਾਬਲੇ ਕਰਵਾਇਆ ਗਿਆ।
ਇਸ ਦੇ ਨਾਲ-ਨਾਲ ਗੀਤਾ ਅਤੇ ਨਾਟਕ ਵਿਭਾਗ ਵੱਲੋ ਪੇਸ਼ਕਾਰੀਆਂ ਅਤੇ ਜ਼ਿਲਾ ਨੋਡਲ ਅਫ਼ਸਰ ਸ੍ਰੀਮਤੀ ਰੇਖਾ ਮਹਾਜਨ ਦੇ ਅਗਵਾਈ ਹੇਠ ਕਲਚਰਲ ਪੇਸ਼ਕਾਰੀਆ ਕੀਤੀਆ ਗਈਆਂ। ਹੈਲਥੀ ਬੇਬੀ ਸ਼ੋਅ ਅਤੇ ਫੈਂਸੀ ਫਰੈਸ ਮੁਕਾਬਲੇ ਵਿੱਚ ਨਿਰਨਾਇਕ ਗਣ ਦੀ ਭੂਮਿਕਾ ਡਾ. ਸੰਦੀਪ ਅਗਰਵਾਲ ਅਤੇ ਸ੍ਰੀ ਸਿਆਮ ਮਹਾਜਨ ਵੱਲੋ ਨਿਭਾਈ ਗਈ। ਹੈਲਥੀ ਬੇਬੀ ਸੋਅ ਵਿੱਚ ਪਹਿਲੇ ਸਥਾਨ ਤੇ ਖੁਸ਼ੀ, ਅਤੇ ਦੂਜੇ ਸਥਾਨ ਤੇ ਅਰਸ਼ਪ੍ਰੀਤ ਪੁੱਤਰੀ ਸz: ਤਰਸੇਮ ਸਿੰਘ ਅਤੇ ਤੀਜੇ, ਸਥਾਨ ਤੇ ਅਰਸ਼ਪ੍ਰੀਤ ਪੁੱਤਰੀ ਸ਼੍ਰੀ ਰਾਜਿੰਦਰਪਾਲ ਰਹੇ। ਇਸ ਮਕਾਬਲੇ ਵਿੱਚ ਬੱਚਿਆ ਦੀ ਉਮਰ (0 ਤੋ 3 ਸਾਲ) ਰੱਖੀ ਗਈ, ਉਨਾਂ ਦੇ ਹੈਲਥ ਚੈਕ ਅਪ, ਟੀਕਾਕਰਨ, ਅਤੇ ਭਾਰ ਦੀ ਜਾਂਚ ਦੇ ਅਧਾਰ ਤੇ ਇਨਾਮ ਦਿੱਤੇ ਗਏ।
ਫੈਂਸੀ ਡਰੈਸ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਸਾਇਸ਼ਾ ਮਹਾਜਨ, ਦੂਜੇ ਸਥਾਨ ਤੇ ਪ੍ਰਭਜੀਤ ਕੌਰ ਅਤੇ ਤੀਜੇ ਸਥਾਨ ਤੇ ਅਰਸ਼ਪ੍ਰੀਤ ਕੌਰ ਰਹੀ। ਇਸ ਲਈ ਉਮਰ ਵਰਗ 3 ਤੋਂ 10 ਸਾਲ ਰੱਖਿਆ ਗਿਆ। ਜੇਤੂਆਂ ਨੂੰ ਖੇਤਰੀ ਪ੍ਰਦਰਸ਼ਨੀ ਅਧਿਕਾਰੀ ਸ੍ਰੀਮਤੀ ਸਪਨਾ, ਸ੍ਰੀਮਤੀ ਗਗਨ ਦੀਪ ਕੌਰ ਖੇਤਰੀ ਪ੍ਰਚਾਰ ਅਧਿਕਾਰੀ , ਮਾਲਾ ਚਾਵਲਾ ਸ਼੍ਰੀ ਮਤੀ ਰੇਖਾ ਮਹਾਜਨ ਵੱਲੋ ਸਨਮਾਨ ਚਿੰਨ ਅਤੇ ਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ। ਮਿਲੀ ਦੀ ਜ਼ਰਾਨੀ, ਪ੍ਰਿਅੰਕਾ ਅਤੇ ਮਨੀਸ਼ ਵੱਲੋ ਦੇਸ਼ ਭਗਤੀ ਦੇ ਗੀਤ, ਵਰਨੇਸ਼ ਸ਼ਰਮਾ ਵੱਲੋ ਸੈਨਿਕ ਦੀ ਦਾਸਤਾਨ ਹਰਪ੍ਰੀਤ ਅਤੇ ਸਾਇਸ਼ਾ ਦੇ ਲੋਕ ਨਾਚ ਨੇ ਪਬਲਿਕ ਨੂੰ ਬਹੁਤ ਪ੍ਰਭਾਵਿਤ ਕੀਤਾ। ਕਿਸ਼ਨ ਚੰਦਰ ਡਰਾਮਾ ਵਿਭਾਗ ਵੱਲੋ ਸਰਕਾਰ ਦੁਆਰਾ ਚਲਾਇਆ ਨੀਤੀਆਂ ਦੀ ਵਿਸਤਾਰ ਵਿੱਚ ਜਾਣਕਾਰੀ ਦਿੱਤੀ।
ਇਸ ਮੋਕੇ ਸਨੇਹਲਤਾ, ਹਰਦੀਪ ਕੌਰ, ਮੀਨਾ ਦੇਵੀ, ਸੀ.ਡੀ.ਪੀ.ਓਜ ਨੇ ਡਿਸਟ੍ਰਿਕ ਪ੍ਰੋਗਰਾਮ ਅਫ਼ਸਰ ਅੰਮ੍ਰਿਤਸਰ ਸ੍ਰੀਮਤੀ ਗੁਰਿੰਦਰ ਕੌਰ ਦੀ ਅਗਵਾਈ ਹੇਠ ਹੈਲਥੀ ਬੇਬੀ ਸ਼ੋਅ ਕਰਵਾਉਣ ਵਿੱਚ ਮਦਦ ਕੀਤੀ। ਸ੍ਰੀਮਤੀ ਵੀਰਤਾ ਸੀਨੀਅਰ ਪੋਸਟ ਮਾਸਟਰ ਵੱਲੋ ਸੁਕੰਨਿਆ ਸਮਰਿਧੀ ਯੋਜਨਾਂ ਦੀ ਜਾਨਕਾਰੀ ਵਿਸਤ੍ਰਿਤ ਰੂਪ ਵਿੱਚ ਦਿੱਤੀ ਗਈ। ਕੱਲ 12 ਜੂਨ ਨੂੰ ਸਵੱਛ ਭਾਰਤ ਅਭਿਆਨ ਦੇ ਤਹਿਤ ਇੱਕ ਪੇਂਟਿੰਗ ਮੁਕਾਬਲਾ ਅੱਠਵੀਂ ਤੋਂ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਲਈ ਸਵੇਰੇ 9 ਵਜੇ ਟਾਊਨ ਹਾਲ ਵਿਖੇ ਕਰਵਾਇਆਂ ਜਾ ਰਿਹਾ ਹੇ ਜਿਸ ਦਾ ਥੀਮ ‘ਸਵੱਛ ਭਾਰਤ’ ਹੋਵੇਗਾ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply