Sunday, December 22, 2024

ਗੁਰਦੁਆਰਾ ਚੀਫ਼ ਖ਼ਾਲਸਾ ਦੀਵਾਨ ਵਿਖੇ ਮਸਿਆ ‘ਤੇ ਕੀਰਤਨ ਸਮਾਗਮ

PPN1906201517

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ ਸੱਗੂ)- ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਗੁਰਦੁਆਰਾ ਸਾਹਿਬ ਵਿਖੇ ਮੱਸਿਆ ਦੇ ਮੌਕੇ ਤੇ ਦੀਵਾਨ ਸਜਾਏ ਗਏ।ਭਾਈ ਜਸਵਿੰਦਰ ਸਿੰਘ ਜੀ ਬੀਬੀ ਕੌਲਾਂ ਵਾਲੇ ਦੇ ਰਾਗੀ ਜਥੇ ਨੇ ਨਾਮੁਬਾਣੀ ਦੀ ਛਹਿਬਰ ਨਾਲ ਸੰਗਤਾਂ ਨੂੰ ਨਿਹਾਲ ਕੀਤਾ।ਉਨ੍ਹਾਂ ਆਪਣੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ।ਉਪਰੰਤ ਬੀਬੀ ਗੁਰਨੂਰ ਕੌਰ, ਤਵਲੀਨ ਕੌਰ ਅਤੇ ਸ਼੍ਰੀਮਤੀ ਅਮਰਪਾਲੀ ਦੇ ਜਥੇ ਨੇ ਗੁਰੂ ਜਸ ਗਾਇਨ ਕੀਤਾ।ਗੁਰਦੁਆਰਾ ਸਾਹਿਬ ਦੇ ਭਾਈ ਬਲਦੇਵ ਸਿੰਘ ਦੇ ਰਾਗੀ ਜਥੇ ਨੇ ਵੀ ਕੀਰਤਨ ਰਾਹੀ ਹਾਜ਼ਰੀ ਲਗਵਾਈ।ਭਾਈ ਰੇਸ਼ਮ ਸਿੰਘ ਨੇ ਗੁਰੂ ਸਾਹਿਬਾਨ ਦੇ ਜੀਵਨ ਸੰਬੰਧੀ ਕਥਾ ਕੀਤੀ।
ਸਮਾਗਮ ਦੌਰਾਨ ਸਿੰਘ ਸਾਹਿਬ ਗਿਆਨੀ ਗੁਰਬਿੰਦਰ ਸਿੰਘ ਜੀ ਗ੍ਰੰਥੀ ਸਚਖੰਡ ਸ੍ਰੀ ਹਰਮਿੰਦਰ ਸਾਹਿਬ, ਤਵਲੀਨ ਕੌਰ ਅਰੋੜਾ ਅਤੇ ਸz. ਇੰਦਰਜੀਤ ਸਿੰਘ ਗਰੋਵਰ ਨੂੰ ਗੁਰਦੁਆਰਾ ਇੰਚਾਰਜ ਸz. ਤਜਿੰਦਰ ਸਿੰਘ (ਸਰਦਾਰ ਪਗੜੀ ਹਾਊਸ), ਡਾਇਰੈਕਟਰ ਐਜੂਕੇਸ਼ਨ ਡਾ: ਧਰਮਵੀਰ ਸਿੰਘ, ਭਾਈ ਜਸਵਿੰਦਰ ਸਿੰਘ ਅਤੇ ਡਾ: ਸ਼੍ਰੀਮਤੀ ਅਮਰਪਾਲੀ ਵੱਲੋਂ ਵਿਸ਼ੇਸ਼ ਰੂਪ ਵਿੱਚ ਸਨਮਾਨਿਤ ਕੀਤਾ ਗਿਅ ।ਸz. ਪ੍ਰਨਵਤ ਸਿੰਘ ਨੇ ਸਵੈਯੇ ਪੜਣ ਦੀ ਸੇਵਾ ਨਿਭਾਈ। ਡਾ: ਧਰਮਵੀਰ ਸਿੰਘ ਨੇ ਸਮੂਹ ਹਾਜ਼ਰ ਸੰਗਤਾਂ ਦਾ ਧੰਨਵਾਦ ਕੀਤਾ। ਸਮਾਗਮ ਵਿੱਚ ਸz. ਤਜਿੰਦਰ ਸਿੰਘ, ਸz. ਨਰਿੰਜਨ ਸਿੰਘ ਮੈਂਬਰ ਇੰਚਾਰਜ, ਸz. ਅਮਰਜੀਤ ਸਿੰਘ ਚਾਵਲਾ, ਸz. ਹਰਮਿੰਦਰ ਸਿੰਘ, ਸz. ਕੁਲਦੀਪ ਸਿੰਘ ਅਰੋੜਾ, ਬਾਬਾ ਬਲਦੇਵ ਸਿੰਘ, ਡਾ: ਸ਼੍ਰੀਮਤੀ ਅਮਰਪਾਲੀ, ਅੰਮ੍ਰਿਤਸਰ ਸ਼ਹਿਰ ਦੇ ਕੋਟ ਖਾਲਸਾ, ਅਮਨ ਐਵਨਿਊ, ਸੰਧੂ ਕਲੌਨੀ, ਛੇਹਰਟਾ ਸਾਹਿਬ ਅਤੇ ਪਿੰਡ ਘਨੂਪੁਰ ਕਾਲੇ ਤੋਂ ਸੰਗਤ ਬਸਾਂ ਰਾਹੀਂ ਵਿਸ਼ੇਸ਼ ਤੌਰ ਤੇ ਪਹੁੰਚੀ।ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply