ਅੰਮ੍ਰਿਤਸਰ, 14 ਜਨਵਰੀ (ਪੰਜਾਬ ਪੋਸਟ ਬਿਊਰੋ)- ਸਵਾਮੀ ਵਿਵੇਕਾਨੰਦ ਜੀ ਦਾ ਜਨਮ ਦਿਵਸ ਮਨਾਉਂਦੇ ਹੋਏ ਸ਼ਹੀਦ ਭਗਤ ਸਿੰਘ ਵੈਲਫੇਇਰ ਕਲੱਬ (ਰਜਿ) ਦੇ ਚੇਅਰਮੈਨ ਗੁਰਿੰਦਰ ਰਿਸ਼ੀ, ਸ਼ਹੀਦ ਭਗਤ ਸਿੰਘ ਕਲੱਬ ਦੇ ਸਾਰੇ ਮੈਂਬਰ ਤੇ ਹੋਰ ਨੌਜਵਾਨਾਂ ਨੇ ਇਹ ਪ੍ਰਣ ਲਿਆ ਕਿ ਉਹ ਸਵਾਮੀ ਵਿਵੇਕਾਨੰਦ ਜੀ ਦੇ ਦਰਸਾਏ ਰਸਤੇ ‘ਤੇ ਚੱਲਣਗੇ। ਇਸ ਮੌਕੇ ਗੁਰਿੰਦਰ ਰਿਸ਼ੀ ਨੇ ਕਿਹਾ ਕਿ ਅਜੋਕੇ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਜ਼ਰੂਰਤ ਹੈ।ਉਨਾਂ ਕਿਹਾ ਕਿ ਪੰਜਾਬ ਦਾ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫੱਸਿਆ ਹੈ।ਗੁਰਿੰਦਰ ਰਿਸ਼ੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਹੀਦਾਂ ਦੀ ਸੋਚ ‘ਤੇ ਪਹਿਰਾ ਦਿੰਦੇ ਹੋਏ ਦੇਸ਼, ਸ਼ਹਿਰ, ਗਲੀ, ਮਹੱਲੇ ਵਿੱਚ ਬੁਰਾਈਆਂ ਦੇ ਖਿਲਾਫ ਲੜੇ ਅਤੇ ਇਕੱਠੇ ਹੋ ਕੇ ਅਤੇ ਬਦਲਾਅ ਲਿਆਵੇ । ਉਨਾਂ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਜੀ ਸੰਸਕ੍ਰਿਤੀਕ ਪੁਨਰ ਜਾਗਰਣ ਦੇ ਮਹਾਨ ਕਰਨਧਾਰ ਸਨ, ਜਿਨ੍ਹਾਂ ਨੇ ਹਜਾਰਾਂ ਸਾਲਾਂ ‘ਤੋਂ ਸੁੱਤੇ ਭਾਰਤੀਆਂ ਵਿੱਚ ਜਾਗ੍ਰਤੀ ਪੈਦਾ ਕਰਣ ਲਈ ਭਾਰਤ ਦੀ ਗੌਰਵਮਈ ਅਤੇ ਵਿਸ਼ਾਲ ਸੰਸਕ੍ਰਿਤੀ ਦੇ ਸੁਨੇਹੇ ਨੂੰ ਉਨ੍ਹਾਂ ਤੱਕ ਪਹੁੰਚਾਇਆ। ਪ੍ਰੋਗਰਾਮ ਦੌਰਾਨ ਪ੍ਰੋ. ਲਾਲ ਅਤੇ ਹੋਰ ਵਰਕਰਾਂ ਦਵਾਰਾ ਸਵਾਮੀ ਵਿਵੇਕਾਨੰਦ ਜੀ ਦੇ ਚਿੱਤਰ ਉੱਤੇ ਫੁੱਲ ਵੀ ਭੇਂਟ ਕੀਤੇ ਗਏ। ਇਸ ਮੌਕੇ ਉੱਤੇ ਬਿੰਨੀ ਭੋਪਾਲ, ਹਰਜਾਪ ਸਿੰਘ ਰਿੰਕ , ਹਰਬੰਸ ਸਿੰਘ, ਅਜੈ ਮਹੇਸ਼ਵਰੀ, ਜਸਪਿੰਦਰ ਸਿੰਘ, ਡਿੰਪਲ, ਓਮ ਪ੍ਰਕਾਸ਼ ਭਾਟਿਆ, ਰਮਨ ਬਾਬਾ, ਜਵਾਹਰ ਲਾਲ, ਵਿਪੁਲ ਕੁਮਾਰ, ਗੌਤਮ ਮੋਨੀ, ਜੋਗਿੰਦਰ ਸਿੰਘ, ਕਿਸ਼ਨ ਟੰਡਨ, ਮਨੀਸ਼ ਕੁਮਾਰ, ਪੱਪੂ ਪਹਿਲਵਾਨ, ਸੁਨੀਲ ਕਪੂਰ ਆਦਿ ਮੌਜੂਦ ਸਨ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …