Monday, July 14, 2025
Breaking News

ਮਨਪ੍ਰੀਤ ਬਾਦਲ ਚੋਣ ਨਿਸ਼ਾਨ ਪਤੰਗ ਦਾ ਮੋਹ ਤਿਆਗ ਦੇਵੇ – ਮਲੂਕਾ

ਕਿਹਾ ਆਪਣੀ ਹਾਰ ਸਪੱਸ਼ਟ ਵੇਖ ਉਹ ਬੁਖਲਾਹਟ ‘ਚ ਬਿਆਨਬਾਜ਼ੀ ਕਰ ਰਿਹਾ

PPN130408
ਬਠਿੰਡਾ, 13 ਅਪ੍ਰੈਲ (ਜਸਵਿੰਦਰ ਸਿੰਘ ਜੱਸੀ) – ਸਿੱਖਾਂ ਦੀ ਦੁਸ਼ਮਣ ਕਾਂਗਰਸ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੂੰ ਆਪਣੀ ਹਾਰ ਸਪੱਸ਼ਟ ਰੂਪ ਵਿਚ ਸਾਹਮਣੇ ਨਜਰ ਆਉਣ ਲੱਗੀ ਹੈ। ਅਤੇ ਉਹ ਬੁਖਲਾਹਟ ਵਿਚ ਆ ਕੇ ਬਿਨਾਂ ਆਦਾਰ ਤੋਂ ਬਿਆਨਬਾਜ਼ੀ ਕਰ ਰਿਹਾ ਹੈ। ਇਨਾਂ ਸਬਦਾਂ ਪ੍ਰਗਟਾਵਾ ਸਿਖਿਆ ਮੰਤਰੀ ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਲਾ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਅਤੇ ਪਾਰਲੀਮੈਂਟ ਸਕੱਤਰ ਸਰੂਪ ਚੰਦ ਸਿੰਗਲਾ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕੀਤਾ। ਉਨਾਂ ਕਿਹਾ ਮਨਪ੍ਰੀਤ ਪਤੰਗ ਦੀ ਡੋਰ ਛੱਡ ਕੇ ਪੰਜੇ ਦੇ ਕਬਜੇ ਵਿਚ ਆ ਕੇ ਕਿਸ ਤਰਾਂ ਕਹਿ ਸਕਦਾ ਹੈ ਕਿ ਕੋਈ ਹੋਰ ਪਤੰਗ ਦੇ ਚੋਣ ਨਿਸ਼ਾਨ ‘ਤੇ ਚੋਣ ਨਾ ਲੜੇ।ਉਨਾਂ ਕਿਹਾ ਮਨਪ੍ਰੀਤ ਨੇ ਪੰਜਾਬ ਦੇ ਮੁੱਦਿਆਂ ਦਾ ਕੋਈ ਧਿਆਨ ਨਹੀ ਦਿੱਤਾ ਜਦ ਕਿ ਉਹ ਸੱਤਾ ਦੀ ਲਾਲਸਾ ਵਿਚ ਤਰਾਂ-ਤਰਾਂ ਦੇ ਪਾਪੜ ਵੇਲ ਰਿਹਾ ਹੈ। ਉਨਾਂ ਕਿਹਾ ਅਸਲ ਵਿਚ ਮਨਪ੍ਰੀਤ ਕਾਂਗਰਸ ਦੀ ਡੱਬਦੀ ਬੇੜੀ ਵਿਚ ਸਵਾਰ ਹੋ ਕੇ ਆਪਣੇ ਸਿਆਸੀ ਭਵਿੱਖ ਤੇ ਸਵਾਲੀਆ ਨਿਸ਼ਾਨ ਲਾ ਲਿਆ ਹੈ।ਜਦ ਉਸ ਨੇ ਪੀਪੀਪੀ ਦਾ ਭੋਗ ਪਾ ਹੀ ਦਿੱਤਾ ਹੈ ਤਾਂ ਆਪਣੇ ਚੋਣ ਨਿਸ਼ਾਨ ਪਤੰਗ ਦਾ ਮੋਹ ਤਿਆਗ ਦੇਵੇ।ਉਨਾਂ ਕਿਹਾ ਮਨਪ੍ਰੀਤ ਨੂੰ ਕਾਇਰਤਾ ਨਹੀ ਦਿਖਾਉਣੀ ਚਾਹੀਦੀ, ਸਗੋਂ ਚੋਣ ਦਾ ਸਾਹਮਣਾ ਕਰਨਾ ਚਾਹੀਦਾ ਹੈ। ਉਨਾਂ ਕਿਹਾ ਚੋਣ ਲੜਨਾ ਹਰੇਕ ਵਿਅਕਤੀ ਦਾ ਸੰਵਿਧਾਨਿਕ ਹੱਕ ਹੈ ਇਸ ਵਿਚ ਕਿਸੇ ਵੀ ਵਿਅਕਤੀ ਨੂੰ ਦੋਸ਼ੀ ਨਹੀ ਠਹਿਰਾਉਣਾ ਚਾਹੀਦਾ, ਅਜਿਹੀ ਬਿਆਨਬਾਜ਼ੀ ਕਰਨਾ ਗੈਰ ਵਾਜਿਬ ਹੈ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply