Wednesday, December 31, 2025

ਵਿਸਾਖੀ ਦੇ ਸਬੰਧੀ’ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਸਮਾਗਮ

ਸੰਗਤਾਂ ਨੇ ਬਾਣੀ ਮੁਤਾਬਕ ਜਿਉਣ ਦਾ ਕੀਤਾ ਪ੍ਰਣ

PPN130409
ਬਠਿੰਡਾ, 13 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਵਿਸਾਖੀ ਦੇ ਸ਼ੁੱਭ ਦਿਹਾੜੇ 315ਵੇਂ ਨੂੰ ਸਮਰਪਿਤ ਸ਼ਹਿਰ ਬਠਿੰਡਾ ਦੇ ਨਜ਼ਦੀਕ ਗੁਰਦੁਆਰਾ ਢਾਬਸਰ ਜੱਸੀ ਪੌ ਵਾਲੀ ਵਿਖੇ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਵੱਲੋਂ ਚਲਾਈ ਲੜੀ ਤਹਿਤ ਸਮਾਗਮ ਹੋਇਆ। ਜਿਸ ਵਿੱਚ ਪਿੰਡ ਦੇ ਆਸ ਪਾਸ ਦੀਆਂ ਸੰਗਤਾਂ ਨੇ ਸਮਲੀਅਤ ਕਰਦਿਆਂ ਕਵੀਸ਼ਰੀ ਜਥੇ ਵੱਲੋਂ ਨਸ਼ਿਆ ਖਿਲਾਫ਼ ਕਵਿਤਾਵਾਂ ਸਰਵਨ ਕਰਕੇ ਅਨੰਦ ਮਾਣਿਆ।  ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਪ੍ਰਮੁੱਖ ਸੇਵਾਦਾਰ ਜਸਕਰਨ ਸਿੰਘ ਸਿਵੀਆਂ ਵੱਲੋਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਪੰਜਾਬ ਵਾਸੀਆਂ ਨੂੰ ਖਾਸ ਕਰਕੇ ਮਾਲਵਾ ਜੋਨ ਨੂੰ ਦੋ ਨਾਮੁਰਾਦ ਬਿਮਾਰੀਆਂ ਇਕ ਕੈਂਸਰ ਦੂਜੀ ਨਸ਼ਿਆਂ ਨੇ ਘੇਰਾ ਪਾਇਆ ਹੋਇਆ ਹੈ। ਕੈਂਸਰ ਦੀ ਉਪਜ ਵੀ ਨਸ਼ਿਆਂ ਦੀ ਲਾਹਨਤ ਕਰਕੇ ਹੀ ਹੈ। ਇਸੇ ਕਰਕੇ ਗੁਰੂ ਸਾਹਿਬਾਨ ਨੇ ਸਾਨੂੰ ਨਸ਼ਿਆਂ ਤੋਂ ਵਰਜਿਆ ਹੋਇਆ ਹੈ। ਉਨਾਂ ਪੰਜਾਬ ਦੀ ਨੌਜਵਾਨ ਪੀੜੀ ਨੂੰ ਜੋਰ ਦੇ ਕੇ ਕਿਹਾ ਕਿ ਨਸ਼ਿਆਂ ਤੋਂ ਨਿਜਾਤ ਤਾਂ ਹੀ ਮਿਲ ਸਕਦੀ ਹੈ ਜੇ ਅਸੀ ਆਪਣੇ ਵਿਰਸੇ, ਸਭਿਆਚਾਰ ਨਾਲ ਜੁੜੀਏ। ਉਨਾਂ ਆਖਿਆ ਕਿ ਅਸੀ ਵੀ ਪੜ ਲਿਖ ਕੇ ਚੰਗੇ ਇਨਸਾਨ ਬਣਨਾ ਹੈ। ਉਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਜਨਮ ਤੋਂ ਲੈ ਕੇ ਚੰਗੇ ਗੁਰਮਤਿ ਅਨੁਸਾਰ ਸੰਸਕਾਰ ਦਿੱਤੇ ਜਾਣ ਤਾਂ ਕਿ ਬੱਚਾ ਵੱਡਾ ਹੋ ਕੇ ਚੰਗਾ ਇਨਸਾਨ ਬਣ ਸਕੇ। ਜੋ ਕਿ ਆਪਣੀ ਕੌਮ ਦੇਸ਼ ਅਤੇ ਮਾਪਿਆਂ ਦੀ ਸੇਵਾ ਕਰੇ। ਉਨਾਂ ਅਪੀਲ ਕਰਦਿਆਂ ਕਿਹਾ ਕਿ ਜੇ ਮਾਂ ਚਾਹੇ ਤਾਂ ਬੱਚੇ ਨੂੰ ਚੰਗਾ ਇਨਸਾਨ ਬਣਾ ਸਕਦੀ ਹੈ। ਮਾਂ ਦੀ ਗੌਦ ਵਿਚ ਪਲਿਆ ਬੱਚਾ ਕਦੇ ਵੀ ਥਿੜਕਦਾ ਨਹੀ, ਮਾਤਾ ਗੁਜਰ ਕੌਰ ਅਤੇ ਮਾਤਾ ਜਿੰਦ ਕੌਰ ਦੀਆਂ ਉਦਾਹਰਣਾਂ ਵੀ ਦਿੱਤੀਆਂ। ਮੌਕੇ ‘ਤੇ ਹਾਜ਼ਰ ਸੰਗਤਾਂ ਨੇ ਜੈਕਾਰਿਆਂ ਦੀ ਗੁੰਜ ਵਿਚ ਮਾੜੀਆਂ ਕੁਰਹਿਤਾ ਛੱਡਣ ਅਤੇ ਗੁਰ ਦੇ ਆਖੇ ਮੁਤਾਬਕ ਜਿੰਦਗੀ ਜਿਉਣ ਦਾ ਪ੍ਰਣ ਲਿਆ ਅਤੇ ਬੱਚਿਆਂ ਨੂੰ ਚੰਗੇ ਇਤਿਹਾਸ ਨਾਲ ਜੋੜਣ ਦਾ ਪ੍ਰਣ ਕੀਤਾ।ਭਾਈ ਜਸਕਰਨ ਸਿੰਘ ਸਿਵੀਆਂ ਦੁਆਰਾ ਲਿਖੀਆਂ ਕਿਤਾਬਾਂ ਵੀ ਸੰਗਤਾਂ ਵਿੱਚ ਖਿੱਚ ਦਾ ਕੇਂਦਰ ਬਿੰਦੂ ਰਹੀਆਂ। ਇਸ ਮੌਕੇ ਭਾਈ ਨਛੱਤਰ ਸਿੰਘ ਮਹਿਮਾ ਸਰਜਾ, ਭਾਈ ਜਗਤਾਰ ਸਿੰਘ ਬੀਬੀਵਾਲਾ, ਭਾਈ ਅਮਰੀਕ ਸਿੰਘ ਦਬੜੀਖਾਨਾ ਦੇ ਕਵੀਸ਼ਰੀ ਜਥੇ ਨੇ ਸਿੱਖ ਇਤਿਹਾਸ ਸਬੰਧੀ ਸੰਗਤਾਂ ਨੂੰ ਜਗਰੂਕ ਕਰਵਾਇਆ। ਇਸ ਮੌਕੇ ਹੋਰ ਵੀ ਧਰਮ ਪ੍ਰਚਾਰਕਾਂ ਭਾਈ ਭਰਪੂਰ ਸਿੰਘ ਇੰਚਾਰਜ ਧਰਮ ਪ੍ਰਚਾਰ ਕਮੇਟੀ ਮਾਲਵਾ ਜੋਨ, ਗੁਰਦੁਆਰਾ ਹਾਜੀਰਤਨ ਦੇ ਮੈਨੇਜਰ ਭਾਈ ਸਮੇਰ ਸਿੰਘ, ਕੁਲਵੰਤ ਸਿੰਘ ਦਿਓਣ, ਇਕਬਾਲ ਸਿੰਘ ਸੋਨੀ, ਭੋਲਾ ਸਿੰਘ ਸਮੀਰੀਆਂ ਸਰਪੰਚ ਜਸਵੀਰ ਸਿੰਘ ਅਤੇ ਸਮੁੱਚੀ ਪੰਚਾਇਤ, ਗੁਰਤੇਜ ਸਿੰਘ, ਨੈਬ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ,ਗ੍ਰੰਥੀ, ਹਰਜੀਤ ਸਿੰਘ ਨਿੱਕੂ, ਹਰਚਰਨ ਸਿੰਘ ਕੋਟਫੱਤਾ ਆਦਿ ਹਾਜ਼ਰ ਸਨ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply