ਬਠਿੰਡਾ, 13 ਅਪ੍ਰੈਲ (ਜਸਵਿੰਦਰ ਸਿੰਘ ਜੱਸੀ) – ਲੋਕ ਸਭਾ ਚੋਣਾਂ ਲਈ ਪੰਜਾਬ ਦੀ ਵਕਾਰੀ ਸੀਟ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਮਨਪ੍ਰੀਤ ਬਾਦਲ ਦੀ ਚੋਣ ਮੁਹਿੰਮ ਸਿਖਰਾਂ ‘ਤੇ ਪਹੁੰਚ ਚੁੱਕੀ ਹ। ਮਨਪ੍ਰੀਤ ਬਾਦਲ ਦੀ ਧਰਮ ਪਤਨੀ ਵੀਨੂ ਬਾਦਲ ਨੇ ਸੁੱਚਾ ਸਿੰਘ ਨੰਬਰਦਾਰ ਵਾਲੀ ਗਲੀ ਵਿਚ ਆਪਣੇ ਸੰਬੋਧਨ ‘ਚ ਦੋਸ਼ ਲਾਇਆ ਕਿ ਕੇਂਦਰੀ ਗਰਾਂਟਾਂ ਵਿੱਚ ਵੀ ਘਪਲੇਬਾਜੀ ਕੀਤੀ ਗਈ ਹੈ, ਜਿਸ ਦੀ ਕਾਂਗਰਸ ਸਰਕਾਰ ਆਉਣ ਤੇ ਜਾਂਚ ਕਰਵਾਈ ਜਾਵੇਗੀ। ਇਸ ਮੌਕੇ ਉਹਨਾਂ ਨੰਨੀ ਛਾਂ ਦੀ ਕਾਰਗੁਜਾਰੀ ਤੇ ਵੀ ਸਵਾਲ ਖੜੇ ਕਰਦਿਆਂ ਕਿਹਾ ਕਿ ਹੱਕ ਮੰਗਦੀਆਂ ਲੜਕੀਆਂ ਤੇ ਵਰ ਦੀ ਡਾਂਗ ਮੌਕੇ ਚੁੱਪ ਕਿਉਂ ਰਹੀ ? ਉਨਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਸੂਬੇ ਦੇ ਮੁੱਖ ਮੰਤਰੀ ਬਣ ਚੁੱਕੇ ਹਨ ਪਰ ਅੱਜ ਵੀ ਅਮਨ ਕਾਨੂੰਨ ਦੀ ਸਥਿਤੀ ਡਾਵਾਂਡੋਲ ਬਣੀ ਹੌਈ ਹੈ ਜਦੋਂ ਕਿ ਕਾਂਗਰਸ ਦੇ ਰਾਜ ਸਮੇਂ ਪੰਜਾਬ ਦੀ ਅਮਨ ਸ਼ਾਂਤੀ, ਭਾਈਚਾਰਕ ਸਾਂਝ ਕਾਇਮ ਰੱਖੀ ਤੇ ਸੂਬੇ ਨੂੰ ਤਰੱਕੀ ਦੀ ਰਾਹ ਤੇ ਤੋਰਿਆ।
ਉਨਾਂ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਤੇ ‘ਚੋਟ’ ਕਰਦਿਆਂ ਕਿਹਾ ਕਿ ਉਹ ਸ਼ਹਿਰੀਆਂ ਨੂੰ ਜਵਾਬ ਦੇਣ ਕਿ ਉਨਾਂ ਨੇ ਸ਼ਹਿਰ ਲਈ ਕਿਹੜਾ ਪ੍ਰੋਜੈਕਟ ਲਿਆਂਦਾ? ਤੇ ਵਿਧਾਨ ਸਭਾ ਵਿੱਚ ਸ਼ਹਿਰ ਦੀ ਤਰੱਕੀ ਲਈ ਕਿਹੜਾ ‘ਸਵਾਲ’ ਉਠਾਇਆ।ਵੀਨੂੰ ਬਾਦਲ ਨੇ ਂ ਕਿਹਾ ਕਿ ਬੇਰੁਜ਼ਗਾਰੀ ਕਾਰਨ ਨਸ਼ਿਆਂ ਵਿੱਚ ਜਵਾਨੀ ਬਰਬਾਦ ਅਤੇ ਕੈਂਸਰ ਕਾਰਨ ਮਾਲਵਾ ਪੱਟੀ ‘ਚ ਮਰੀਜ਼ ਘਰ-ਘਰ ਪਏ ਹਨ, ਇੰਡਸਟਰੀ ਨੂੰ ਪੂਰੀਆਂ ਸਹੂਲਤਾਂ ਨਾ ਮਿਲਣ ਕਰਕੇ ਦੂਜੇ ਸੂਬਿਆਂ ਵਿੱਚ ਜਾ ਰਹੀ ਹੈ ਤੇ ਪੰਜਾਬ ਸਰਕਾਰ ਲੱਖਾਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਤੇਂ ਨਸ਼ਿਆਂ ਦੇ ਠੇਕੇ ਹੀ ਠੇਕੇ ਖੋਲ ਰਹੀ ਹੈ।ਉਨਾਂ ਕਿਹਾ ਕਿ 30 ਅਪ੍ਰੈਲ ਦਾ ਦਿਨ ਪੰਜਾਬ ਦੀ ਰਾਜਨੀਤਿਕ ਤਸਵੀਰ ਬਦਲਣ ਲਈ ਇਤਿਹਾਸਕ ਹੋਵੇਗਾ।ਇਸ ਮੌਕੇ ਇਕਬਾਲ ਢਿੱਲੋਂ, ਗੁਰਇਕਬਾਲ ਸਿੰਘ, ਹਰਪਾਲ ਸਿੰਘ ਢਿੱਲੋਂ ਅਤੇ ਕੁਲਬੀਰ ਸਿੰਘ ਸਿੱਧੂ ਨੇ ਵੀ ਵੋਟਰਾਂ ਨੂੰ ਸੰਬੋਧਨ ਕੀਤਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …