Monday, September 16, 2024

ਰਿੰਟੂ ਦੇ ਚੌਣ ਦਫਤਰ ‘ਤੇ ਗੋਲੀਆਂ ਨਾਲ ਹਮਲਾ

ਵਿਰੋਧੀ ਆਪਣੀ ਹਾਰ ਦੀ ਬੌਖਲਾਹਟ ‘ਚ ਕਾਂਗਰਸੀਆਂ ‘ਚ ਫੈਲਾਉਣਾ ਚਾਹੰਦਾ ਹੈ ਦਹਿਸ਼ਤਂ – ਰਿੰਟੂ

ਅੰਮ੍ਰਿਤਸਰ, 14 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਹਲਕਾ ਉੱਤਰੀ ਇੰਚਾਰਜ ਕਰਮਜੀਤ ਸਿੰਘ ਰਿੰਟੂ ਦੇ ‘ਤੇ ਬੀਤੀ ਰਾਤ ਕੁਝ ਅਣਪਛਾਤੇ ਲੋਕਾਂ ਗੌਲੀਆਂ ਚਲਾ ਕੇ ਭੱਜਣ ‘ਚ ਕਾਮਯਾਬ ਹੋ ਗਏ। ਰਾਤੋਂ ਰਾਤ ਇੱਕਠੇ ਹੋਏ ਕਾਂਗਰਸੀਆਂ ਨੇ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ। ਸਵੇਰੇ ਮੌਕੇ ‘ਤੇ ਪਹੁੰਚੇ ਕਮਰਜੀਤ ਸਿੰਘ ਰਿੰਟੂ ਨੇ ਜਾਇਜਾ ਲਿਆ ਅਤੇ ਮੀਡੀਆ ਨੂੰ ਚੌਣ ਦਫਤਰ ਦੇ ਲੋਹੇ ਦੇ ਗੇਟ ‘ਤੇ ਲੱਗੀਆ ੬ ਗੋਲੀਆਂ ਦੇ ਨਿਸ਼ਾਨ ਵਿਖਾਉਦਿਆਂ ਕਿਹਾ ਕਿ ਵਿਰੋਧੀ ਆਪਣੀ ਹਾਰ ਦੀ ਬੌਖਲਾਹਟ ‘ਚ ਕਾਂਗਰਸੀਆ ‘ਚ ਦਹਿਸ਼ਤ ਫੈਲਾਉਣ  ਦੀ ਨੀਅਤ ਨਾਲ ਅਜਿਹਾ ਕਰ ਰਹੇ ਹਨ। ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਵਾਲੀ ਰਾਤ ਵੀ ਕੁੱਝ ਅਣਪਛਾਤੇ ਲੋਕਾਂ ਵਲੋਂ ਹਵਾਈ ਫਾਇਰ ਕਰਕੇ ਦਹਿਸ਼ਤ ਦਾ ਮਾਹੌਲ ਬਨਾਉਣ ਦੀ ਕੋਸ਼ਿਸ਼ ਕੀਤੀ ਤੇ ਹੁਣ ਇਨਾਂ ਵਲੋਂ ਉਨਾਂ ਦੇ ਚੌਣ ਦਫਤਰPPN140406 ‘ਤੇ ਹਮਲਾ ਕਰ ਦਿੱਤਾ। ਮੌਕੇ ਤੇ ਹਾਸਿਲ ਹੋਏ ਗੋਲੀਆਂ ਦੇ ਖੋਲ ਵਿਖਾਉਾਂਦੀਆ ਰੰਟੂ ਨੇ ਕਿਹਾ ਕਿ ਕਾਂਗਰਸੀ ਇਸ ਗੁੰਡਾਗਰਦੀ ਤੋਂ ਡਰਨ ਵਾਲੇ ਨਹੀਂ ਹਨ।ਉਨਾਂ ਕਿਹਾ ਕਿ ਪੰਜਾਬ ਪੁਲਿਸ ਉਨਾਂ ਨੂੰ ਕਿਸੇ ਤਰਾਂ ਦਾ ਇਨਸਾਫ ਮਿੱਲਣ ਵਾਲਾ ਨਹੀਂ ਹੈ, ਜੇਕਰ ਪੁਲਿਸ ਚਾਹੁੰਦੀ ਤਾਂ ਇੱਥੇ ਸਕਿਓਰਟੀ ਲਾ ਕੇ ਘਟਨਾ ਨੂੰ ਰੋਕਿਆ ਜਾ ਸਕਦਾ ਸੀ। ਉਨਾਂ ਕਿਹਾ ਕਿ ਕਾਂਗਰਸ ਇਸ ਤਰਾਂ ਦੇ ਵਾਰ ਕਾਂਗਰਸੀਆਂ ਦੇ ਹੌਸਲਿਆ ਨੂੰ ਕਮਜੋਰ ਨਹੀਂ ਕਰ ਸਕਦੇ ਅਤੇ ਉਹ ਆਪਣਾ ਕੰਮ ਨਿਡਰਤਾ ਨਾਲ ਕਰਦੇ ਹੋਏ ਕਾਂਗਰਸ ਉਮੀਦਵਾਰ ਕੈ. ਅਮਰਿੰਦਰ ਸਿੰਘ ਨੂੰ ਜਿਤਾਏਗੀ। ਇਸ ਮੌਕੇ ‘ਤੇ ਜੋਗਿੰਦਰਪਾਲ ਢੀਂਗਰਾ, ਕਿਸ਼ਨ ਕੁਮਾਰ ਕੁੱਕੂ, ਰਿਤੇਸ਼ ਸ਼ਰਮਾ, ਨਰਿੰਦਰ ਬਰੇਜਾ, ਮਨੂੰ ਸ਼ਰਮਾ, ਧੀਰਨ ਨਇਅਰ, ਰਣਜੀਤ ਸਿੰਘ ਰਾਣਾ, ਸਾਹਿਲ ਸੱਗਰ, ਗੁਰਨਾਮ ਸਿੰਘ ਲਹਿਰੀ, ਕਪਿਲ ਭੰਡਾਰੀ, ਲਾਲੀ ਆਦਿ ਹਾਜਿਰ ਸਨ।

Check Also

ਸ਼ਾਕਸ਼ੀ ਸਾਹਨੀ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਜੋਂ ਸੰਭਾਲਿਆ ਅਹੁੱਦਾ

ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿਖੇ ਮੱਥਾ ਟੇਕਿਆ ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ) – …

Leave a Reply