ਕਾਂਗਰਸ ਤੇ ਆਪ ਉਮੀਦਵਾਰ ਆਪਨੀ ਜ਼ਮਾਨਤਾਂ ਵੀ ਨਹੀਂ ਬਚਾ ਪਾਉਣਗੇ – ਸਿਰਸਾ
ਨਵੀਂ ਦਿੱਲੀ, 15 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਬੀਤੇ ਕਈ ਚੋਣਾਂ ਦੌਰਾਨ ਦਿੱਲੀ ‘ਚ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਨੂੰ ਮਿਲ ਰਹੀ ਜਿੱਤਾਂ ਦੇ ਸਿਲਸਿਲੇ ਨੂੰ ਪੰਜਾਬ ਵਿਚ ਦੋਹਰਾਉਣ ਲਈ ਦਿੱਲੀ ਇਕਾਈ ਦੇ ਆਗੂਆਂ ਨੇ ਆਪੋ ਆਪਣੀਆਂ ਡਿਉਟੀਆਂ ਸੰਭਾਲ ਲਈਆਂ ਹਨ। ਕਾਲਕਾ ਜੀ ਦੇ ਵਿਧਾਇਕ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੁਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ ਆਪਣੇ ਸੈਂਕੜੇ ਸਾਥੀਆਂ ਨਾਲ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਅਰੁਣ ਜੇਤਲੀ ਦੀ ਹਮਾਇਤ ਵਾਸਤੇ ਪੁੱਜ ਚੁੱਕੇ ਹਨ। ਇਸ ਤੋਂ ਪਹਿਲੇ ਦਿੱਲੀ ਇਕਾਈ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਅਵਤਾਰ ਸਿੰਘ ਹਿੱਤ ਤੇ ਇਸਤ੍ਰੀ ਅਕਾਲੀ ਦਲ ਦੀਆਂ ਬੀਬੀਆਂ ਆਪਣੀ ਪ੍ਰਧਾਨ ਬੀਬੀ ਮਨਦੀਪ ਕੌਰ ਬਖਸ਼ੀ ਦੇ ਨਾਲ ਅੰਮ੍ਰਿਤਸਰ ਹਲਕੇ ਦੇ ਘਰ-ਘਰ ‘ਚ ਪ੍ਰਚਾਰ ਕਰ ਰਹੇ ਹਨ।ਇਸੇ ਤਰ੍ਹਾਂ ਹੀ ਦਿੱਲੀ ਕਮੇਟੀ ਦੇ ਜਰਨਲ ਸਕੱਤਰ ਅਤੇ ਯੂਥ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਦਿੱਲੀ ਕਮੇਟੀ ਮੈਂਬਰਾਂ ਦੀ ਟੀਮ ਲੈ ਕੇ ਬਟਿੰਡਾ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਦੇ ਹਕ ਵਿਚ ਮਾਨਸਾ ‘ਚ ਪ੍ਰਚਾਰ ਕਰ ਰਹੇ ਰਹੇ।
ਅੰਮ੍ਰਿਤਸਰ ਹਲਕੇ ਤੋਂ ਅਰੂਣ ਜੇਤਲੀ ਦੀ ਵੱਡੀ ਜਿੱਤ ਦਾ ਦਾਅਵਾ ਕਰਨਦੇ ਨਾਲ ਹੀ ਮਨਜੀਤ ਸਿੰਘ ਜੀ.ਕੇ ਨੇ ਅਕਾਲੀ ਭਾਜਪਾ ਗਠਜੋੜ ਦੇ ੧੩ ਦੀਆਂ ੧੩ ਸੀਟਾਂ ਤੇ ਇਕ ਤਰਫਾ ਜਿੱਤ ਹੋਣ ਦਾ ਦਾਅਵਾ ਵੀ ਕੀਤਾ ਹੈ। ਆਪਣੇ ਕਾਰਕੁੰਨਾਂ ਦੀ ਕਾਬਲੀਅਤ ਦਾ ਪ੍ਰਮਾਣ ਦੱਸਦੇ ਹੋਏ ਜੀ.ਕੇ ਨੇ ਕਿਹਾ ਕਿ ਅਸੀਂ ਦਿੱਲੀ ਵਿਚ ਵਿਰੋਧੀ ਮਾਹੋਲ ‘ਚ ਵੀ ਜਿਸ ਪ੍ਰਕਾਰ ਪਾਰਟੀ ਉਮੀਦਵਾਰਾਂ ਨੂੰ ਜਿਤਾ ਕੇ ਲਿਆਏ ਹਾਂ, ਉਹ ਕਾਰਕੁੰਨਾਂ ਦੀ ਅਣੱਥਕ ਮਿਹਨਤ, ਵਫਾਦਾਰੀ, ਨਿਸ਼ਕਾਮ ਸੇਵਾਂ ਅਤੇ ਲਗਨ ਸਦਕਾ ਹੀ ਸੰਭਵ ਹੋ ਪਾਂਦਾ ਹੈ। ਜੀ.ਕੇ ਨੇ ਕਿਹਾ ਕਿ ਸਾਡੇ ਕੋਲ ਜਿੱਥੇ ਪੁਰਾਨੇ ਟਕਸਾਲੀ ਅਕਾਲੀਆਂ ਦੀ ਫੋਜ ਹੈ ਉਥੇ ਹੀ ਨੌਜਵਾਨ ਜੋਸ਼ ਵੀ ਹੈ ਜੋ ਕਿ ਅੱਜ ਦੇ ਸਮਾਜ ਨਾਲ ਪਾਰਟੀ ਨੂੰ ਘਰੋ-ਘਰ ਪਹੁੰਚਾਉਣ ਦਾ ਵੱਡਾ ਸਾਧਨ ਬਣਿਆ ਹੋਇਆ ਹੈ। ਆਪਣੇ ਨਾਲ ਗਈ ਟੀਮ ਦਾ ਵੇਰਵਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਾਡੇ ਨਾਲ ਸੀਨੀਅਰ ਆਗੂ ਉਂਕਾਰ ਸਿੰਘ ਥਾਪਰ, ਕੁਲਦੀਪ ਸਿੰਘ ਭੋਗਲ, ਰਵਿੰਦਰ ਸਿੰਘ ਖੁਰਾਨਾ, ਤਨਵੰਤ ਸਿੰਘ, ਵਿਧਾਇਕ ਹਰਮੀਤ ਸਿੰਘ ਕਾਲਕਾ, ਜਤਿੰਦਰ ਸਿੰਘ ਸ਼ੰਟੀ, ਨਿਗਮ ਪਾਰਸ਼ਦ ਡਿੰਪਲ ਚੱਡਾ, ਦਿੱਲੀ ਕਮੇਟੀ ਮੈਂਬਰ ਕੁਲਮੋਹਨ ਸਿੰਘ, ਹਰਵਿੰਦਰ ਸਿੰਘ ਕੇ.ਪੀ., ਗੁਰਦੇਵ ਸਿੰਘ ਭੋਲਾ, ਅਮਰਜੀਤ ਸਿੰਘ ਪੱਪੂ. ਚਮਨ ਸਿੰਘ, ਸਤਪਾਲ ਸਿੰਘ, ਗੁਰਮਿੰਦਰ ਸਿੰਘ ਮਠਾਰੂ ਅਤੇ ਅਕਾਲੀ ਆਗੂ ਸੁਰਿੰਦਰਪਾਲ ਸਿੰਘ ਓਬਰਾਏ, ਗੁਰਦੀਪ ਸਿੰਘ ਬਿੱਟੂ, ਗੁਰਦੀਪ ਸਿੰਘ ਬੰਟੀ, ਜਸਵਿੰਦਰ ਸਿੰਘ ਗਿੰਨੀ ਅਤੇ ਮਨਪ੍ਰੀਤ ਸਿੰਘ ਸ਼ਾਮਿਲ ਹਨ।
ਦੁਜੇ ਪਾਸੇ ਮੋਰਚਾ ਸੰਭਾਲ ਰਹੇ ਸਿਰਸਾ ਨੇ ਮਾਨਸਾ ਹਲਕੇ ਦੇ ਵੋਟਰਾਂ ਤੱਕ ਅਕਾਲੀ ਭਾਜਪਾ ਸਰਕਾਰ ਵਲੋਂ ਕੀਤੇ ਗਏ ਵਿਕਾਸ ਕਾਰਜਾਂ ਦੀ ਲੜੀ ਨੂੰ ਘਰ-ਘਰ ਤਕ ਪਹੁੰਚਾਣ ਲਈ ਸੈਂਕੜੋ ਕਾਰਕੁੰਨਾਂ ਨੂੰ ਡਿਊਟੀਆਂ ਵੰਡ ਦਿੱਤੀਆਂ ਹਨ।ਹਰਸਿਮਰਤ ਕੌਰ ਬਾਦਲ ਵਲੋਂ ਬਠਿੰਡਾ ਹਲਕੇ ਵਾਸਤੇ ਕੀਤੇ ਕਾਰਜਾਂ ਨੂੰ ਮੀਲ ਪੱਥਰ ਐਲਾਨਦੇ ਹੋਏ ਸਿਰਸਾ ਨੇ ਦਾਅਵਾ ਕੀਤਾ ਕਿ ਅਕਾਲੀ ਭਾਜਪਾ ਦੀ ਹਨੇਰੀ ਵਿਚ ਕਾਂਗਰਸ ਅਤੇ ਆਪ ਉਮੀਦਵਾਰ ਆਪਨੀਆਂ ਜ਼ਮਾਨਤਾਂ ਵੀ ਨਹੀਂ ਬਚਾ ਪਾਉਣਗੇ। ਸਿਰਸਾ ਨਾਲ ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਕੁਲਦੀਪ ਸਿੰਘ ਸਾਹਨੀ, ਸਮਰਦੀਪ ਸਿੰਘ ਸੰਨੀ, ਗੁਰਮੀਤ ਸਿੰਘ ਮੀਤਾ, ਜਸਬੀਰ ਸਿੰਘ ਜੱਸੀ ਅਤੇ ਇੰਦਰਜੀਤ ਸਿੰਘ ਮੌਂਟੀ ਚੋਣ ਪ੍ਰਚਾਰ ‘ਚ ਸ਼ਾਮਿਲ ਹਨ।