Thursday, July 16, 2026

ਸਕਾਊਟ ਅਤੇ ਗਾਈਡ ਦਾ ਚਾਰ ਰੋਜਾ ਕੈਂਪ ਸਮਾਪਤ

ਉਪ ਜਿਲ੍ਹਾ ਸਿਖਿਆ ਅਫਸਰ ਸ੍ਰੀ ਭੂਸ਼ਨ ਨੇ ਸਕਾਉਟ ਦੇ ਨਿਯਮਾਂ ‘ਤੇ ਚੱਲਣ ਵਾਸਤੇ ਪ੍ਰੇਰਿਆ

PPN0708201509ਬਟਾਲਾ, 7 ਅਗਸਤ (ਨਰਿੰਦਰ ਸਿੰਘ ਬਰਨਾਲ)- ਵਿਦਿਆਰਥੀਆਂ ਵਿਚ ਦੇਸ ਭਗਤੀ ਤੇ ਏਕਤਾ ਦੀ ਭਾਵਨਾ ਪੈਦਾ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ, ਇਹ ਇਕ ਵਧੀਆਂ ਉਪਰਾਲਾ ਕਰ ਰਿਹਾ ਹੈ, ਭਾਰਤ ਸਕਾਉਟ ਤੇ ਗਾਈਡ ਕੈਂਪ ਪੰਜਾਬ ਹੀ ਨਹੀ ਪੂਰੇ ਭਾਰਤ ਵਿੱਚ ਦੇਸ਼ ਭਗਤੀ ਤੇ ਅਨੂਸਾਸ਼ਨ ਦੀ ਭਾਵਨਾ ਪੈਦਾ ਕਰਨ ਵਾਸਤੇ ਕੈਂਪ ਆਯੋਜਿਤ ਕੀਤੇ ਜਾਂਦੇ ਹਨ।ਇਸੇ ਹੀ ਲੜੀ ਤਹਿਤ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਧੁੱਪਸੜੀ (ਬਟਾਲਾ) ਵਿਖੇ ਇੱਕ ਕੈਂਪ ਦਾ ਆਯੋਜਨ ਕੀਤਾ ਗਿਆ।ਜਿਲ੍ਹਾ ਸਿਖਿਆ ਅਫਸਰ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਦੀ ਅਗਵਾਈ ਹੇਠ ਲਗਾਏ ਗਏ ਸਕਾਉਟ ਤੇ ਗਾਈਡ ਕੈਂਪ ਦੀ ਸ਼ੁਰੂਆਤ ਸਾਬਕਾ ਜਿਲ੍ਹਾ ਸਿਖਿਆ ਅਫਸਰ ਸ੍ਰੀ ਹਰਦੀਪ ਸਿੰਘ ਚਾਹਲ ਤੇ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੰਕੈਡਰੀ ਧੁੱਪਸੜੀ ਵੱਲੋ ਕੀਤੀ ਗਈ।ਕੈਂਪ ਦੀ ਸਮਾਪਤੀ ਸਮੇਂ ਸਕਾਉਟ ਮਾਸਟਰ ਸ੍ਰੀ ਤਰਲੋਕ ਸਿੰਘ, ਦਿਲਬਾਗ ਸਿੰਘ ਤੇ ਮੈਡਮ ਸਤਿੰਦਰ ਕੌਰ ਕਾਹਲੋਂ, ਸਕਾਉਟ ਕੁਲਵਿੰਦਰ ਸਿੰਘ ਵੱਲੋ ਬੱਚਿਆਂ ਨੂੰ ਸਕਾਉਟ ਦੇ ਨਿਯਮਾਂ ਬਾਰੇ ਸਮਝਾਉਦਿਆ ਸਮਾਪਤੀ ਕੀਤੀ ਗਈ।ਗਾਈਡ ਸਬੰਧੀ ਰੌਚਕ ਤੇ ਭਰਭੂਰ ਜਾਣਕਾਰੀ ਦਿਤੀ ਗਈ। ਕੈਂਪ ਦੇ ਆਖਰੀ ਦਿਨ ਉਪ ਜਿਲ੍ਹਾਂ ਸਿੱਖਿਆ ਅਫਸਰ ਸ੍ਰੀ ਭਾਰਤ ਭੂਸ਼ਣ ਵੱਲੋ ਕਂਪ ਵਿੱਚ ਹਾਜ਼ਰ ਵਿਦਿਆਰਥੀਆਂ ਨੂੰ ਕੈਪ ਦਾ ਲਾਭ ਲੈਣ ਵਾਸਤੇ ਪ੍ਰੇਰਿਆ ਤੇ ਕਿਹਾ ਕਿ ਜੀਵਨ ਵਿਚ ਤਰੱਕੀ ਕਰਕੇ ਕਾਮਯਾਬ ਹੋਇਆ ਜਾ ਸਕਦਾ ਹੈ।ਇਸ ਮੌਕੇ ਧੁਪਸੜੀ ਦੇ ਵਿਦਿਆਰਥੀਆਂ ਤੋ ਇਲਾਵਾ ਬਲਰਾਜ ਸਿੰਘ, ਜਤਿੰਦਰ ਸਿੰਘ, ਕੰਸ ਰਾਜ, ਰਜਿੰਦਰ ਸਿੱਘ, ਰਾਜ, ਕਿੰਦਰਜੀਤ ਕੌਰ, ਸੰਦੀਪ ਸਲੋਤਰਾ, ਬਲਦੇਵ ਸਿੰਘ, ਅਮਨਦੀਪ ਸਿੰਘ, ਮੈਡਮ ਰੇਨੂੰ ਭਾਟੀਆ ਆਦਿ ਸਟਾਫ ਮੈਂਬਰ ਹਾਜ਼ਰ ਸਨ।

Check Also

ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ

‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …

Leave a Reply