ਸੁਖਬੀਰ ਬਾਦਲ ਨੇ ਕੀਤਾ ਖਾਲੜਾ ਬਾਰਡਰ ਦਾ ਦੌਰਾ
ਖਾਲੜਾ, 7 ਅਗਸਤ (ਲਖਵਿੰਦਰ ਗੋਲਣ/ ਰਿੰਪਲ ਗੋਲਣ)- ਪੰਜਾਬ ਸਰਕਾਰ ਸਰਹੱਦਾਂ ‘ਤੇ ਸ਼ਾਂਤੀ ਬਣਾਈ ਰੱਖਣ ਲਈ ਵਚਨਬੱਧ ਹੈ ਤੇ ਹਰੇਕ ਦੀ ਜਾਨ ਮਾਲ ਦੀ ਰਾਖੀ ਕੀਤੀ ਜਾਵੇਗੀ।ਬੀਤੇ ਦਿਨੀ ਜਿਲ੍ਹਾ ਤਰਨ ਤਾਰਨ ਦੇ ਕਸਬਾ ਖਾਲੜਾ ਦੇ ਰੈਸਟ ਹਾਊਸ ਵਿਖੇ ਪਹੁੰਚੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਹੱਦੀ ਖੇਤਰ ਵਿੱਚ ਵਿਕਾਸ ਕਾਰਜਾਂ ਲਈ 2500 ਕਰੋੜ ਰੁਪਏ ਦੀ ਰਾਸ਼ੀ ਮਨਜੂਰ ਕੀਤੀ ਜਾਵੇਗੀ ।ਉਨਾਂ ਕਿਹਾ ਕਿ ਉਹ ਇੱਥੇ ਕੋਈ ਸਿਆਸਤ ਨਹੀਂ ਕਰਨ ਨਹੀਂ ਬਲਕਿ ਯਕੀਨ ਦਿਵਾਉਣ ਆਇਆ ਹਾਂ ਕਿ ਅਗਲੇ ਮਹੀਨੇ ਤੋਂ ਸਾਰੇ ਪਿੰਡਾਂ ਦੀ ਸੂਚੀ ਤਿਆਰ ਕਰਕੇ ਸੰਗਤ ਦਰਸ਼ਨ ਕਰਵਾਏ ਜਾਣਗੇ।ਉਨਾਂ ਨੇ ਬਾਰਡਰ ‘ਤੇ ਅੱਤਵਾਦ ਨੂੰ ਠੱਲਣ ਲਈ ਸੀ.ਸੀ.ਟੀ.ਵੀ ਕੈਮਰੇ ਅਤੇ ਸੈਂਸਰ ਲਗਾਉਣ ਦੀ ਜੋਰਦਾਰ ਵਕਾਲਤ ਕੀਤੀ। ਉਪ ਮੁੱਖ ਮੰਤਰੀ ਨੇ ਹਲਕਾ ਵਿਧਾਇਕ ਪ੍ਰੋ: ਵਿਰਸਾ ਸਿੰਘ ਨੂੰ ਕਿਹਾ ਕਿ ਖੇਤਾਂ ਵਿੱਚ ਵੱਸਣ ਵਾਲੇ ਇਕੱਲੇ-ਇਕੱਲੇ ਡੇਰੇ ਦੀ ਲਿਸਟ ਤਿਆਰ ਕਰਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਮੁਹੱਈਆ ਕਰਵਾ ਦੇਣ ਅਤ ਸਾਰਿਆਂ ਨੂੰ ਘਰੇਲੂ 24 ਘੰਟੇ ਨਿਰਵਿਘਣ ਬਿਜਲੀ ਦਿੱਤੀ ਜਾਵੇਗੀ।ਉਪ ਮੁੱਖ ਮੰਤਰੀ ਨੇ ਬਾਰਡਰ ‘ਤੇ ਜਾ ਕੇ ਬੀ.ਐਸ.ਐਫ ਦੇ ਨੌਜਵਾਨਾਂ ਨੂੰ ਮਿਲੇ ਅਤੇ ਬੀ.ਐਸ.ਐਫ ਦੇ ਆਈ.ਜੀ.ਐਮ.ਪੀ ਫਰੂਕੀ ਵੱਲੋਂ ਵੀ ਸਰਹੱਦ ਤੇ ਸੁਰੱਖਿਆ ਪ੍ਰਬੰਧਾਂ ਦੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਪੰਜਾਬ ਪੁਲਿਸ ਦੇ ਮੁੱਖੀ ਸੁਮੇਧ ਸਿੰਘ ਸੈਣੀ, ਹਰਮੀਤ ਸੰਧੂ, ਈਸ਼ਵਰ ਚੰਦਰ, ਐਸ.ਕੇ. ਮਿੱਤਲ ਅਤੇ ਦੋਵੇਂ ਡੀ.ਆਈ.ਜੀ., ਡੀ.ਆਈ.ਜੀ. ਬਾਰਡਰ ਰੇਂਜ, ਡੀ.ਸੀ. ਬਲਵਿੰਦਰ ਸਿੰਘ ਧਾਲੀਵਾਲ, ਐਸ.ਐਸ.ਪੀ. ਮਨਮੋਹਨ ਕੁਮਾਰ ਸ਼ਰਮਾ, ਜਗਦੀਪ ਸਿੰਘ ਐਸ.ਐਸ.ਪੀ. ਦਿਹਾਤੀ, ਭਾਈ ਮਨਜੀਤ ਸਿੰਘ ਚੇਅਰਮੈਨ ਪੇਡਾ, ਜਗਜੀਤ ਸਿੰਘ ਸੁੱਚੂ ਡਿਪਟੀ ਚੀਫ ਇੰਜੀ:, ਡੀ.ਟੀ.ਓ. ਅੰਗ੍ਰੇਜ਼ ਸਿੰਘ ਹੁੰਦਲ, ਸਰਪੰਚ ਸਾਹਿਬ ਸਿੰਘ ਅਮੀਸ਼ਾਹ, ਚੇਅਰਮੈਨ ਸੁਖਵੰਤ ਸਿੰਘ ਚੱਕ, ਅਮਰਜੀਤ ਸਿੰਘ ਪ੍ਰਧਾਨ ਨਗਰ ਪੰਚਾਇਤ ਭਿੱਖੀਵਿੰਡ, ਡੀ.ਐਸ.ਪੀ. ਜਸਵੰਤ ਸਿੰਘ ਭਿੱਖੀਵਿੰਡ ਆਦਿ ਹਾਜ਼ਰ ਸਨ।