Saturday, December 21, 2024

ਸੇਂਟ ਸੋਲਜ਼ਰ ਸਕੂਲ ਜੰਡਿਆਲਾ ਗੁਰੂ ਦੇ ਬੱਚਿਆਂ ਨੇ ਕਰਾਟੇ ਚੈਂਪੀਅਨਸ਼ਿਪ ਵਿੱਚੋ ਜਿੱਤੇ 8 ਮੈਡਲ

PPN0808201516
ਜੰਡਿਆਲਾ ਗੁਰੂ, 8 ਅਗਸਤ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ‘ਸੈਕਿੰਡ ਨੈਸ਼ਨਲ ਕਰਾਟੇ ਡੂ ਚੈਂਪੀਅਨਸ਼ਿਪ 2015’ 2 ਅਗਸਤ 2015 ਨੂੰ ਤਰਨ ਤਾਰਨ ਵਿੱਚ ਕਰਵਾਈ ਗਈ।ਜਿਸ ਵਿੱਚ ਦਿੱਲੀ, ਹਰਿਆਣਾ, ਪੰਜਾਬ, ਚੰਡਿਗੜ੍ਹ ਦੇ ਤਕਰੀਬਨ 300 ਬੱਚਿਆਂ ਨੇ ਭਾਗ ਲਿਆ।ਇਹ ਮੁਕਾਬਲੇ ਪੈਸ਼ਨ ਟਾਈਗਰ ਮਾਰਸ਼ਲ ਆਰਟ ਅਤੇ ਐਡਵੈਂਚਰ ਐਸੋਸੀਏਸ਼ਨ ਵੱਲੋਂ ਕਰਵਾਏ ਗਏ । ਜਿਸ ਵਿੱਚ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ, ਸਕੂਲ ਜੰਡਿਆਲਾ ਗੁਰੂ ਦੇ ਬੱਚਿਆਂ ਨੇ 4 ਸੋਨੇ, 1 ਸਿਲਵਰ ਤੇ 3 ਤਾਂਬੇ ਦੇ ਤਮਗੇ ਹਾਸਲ ਕੀਤੇ ।ਮਹਿਕਬੀਰ ਸਿੰਘ, ਪਵਿੱਤਰ ਸਿੰਘ, ਜਰਮਨਜੀਤ ਸਿੰਘ, ਸ਼ਿਵਰਾਜ ਸਿੰਘ, ਨੇ ਗੋਲਡ ਦੇ, ਲਵਪ੍ਰੀਤ ਸਿੰਘ ਨੇ ਸਿਲਵਰ ਮੈਡਲ, ਸਮਰੀਤ, ਹਰਕੀਰਤ, ਪ੍ਰਥਮ ਸਿੰਘ ਨੇ ਕਾਂਸੇ ਦੇ ਤਮਗੇ ਜਿੱਤੇ ।ਸਕੂਲ ਪਹੁੰਚਣ ਤੇ ਸਕੂਲ ਦੇ ਸਟਾਫ ਤੇ ਡਾਇਰੈਕਟਰ ਸ. ਮੰਗਲ ਸਿੰਘ ਕਿਸ਼ਨਪੁਰੀ, ਪ੍ਰਿੰਸੀਪਲ ਅਮਰਪ੍ਰੀਤ ਕੌਰ ਤੇ ਕੋਚ ਸੁਖਦੇਵ ਸਿੰਘ ਨੇ ਬੱਚਿਆਂ ਦਾ ਸਵਾਗਤ ਕੀਤਾ ਤੇ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ।

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …

Leave a Reply