
ਬਠਿੰਡਾ, 15 ਅਪ੍ਰੈਲ (ਜਸਵਿੰਦਰ ਸਿੰਘ ਜੱਸੀ) – ਲੋਕ ਸਭਾ ਹਲਕਾ-11 ਬਠਿੰਡਾ ਤੋਂ ਚੋਣ ਲੜਣ ਵਾਲੇ ਉਮੀਦਵਾਰਾਂ ਵੱਲੋਂ ਸਮੁੱਚੀ ਚੋਣ ਪ੍ਰਕਿਰਿਆਂ ਦੌਰਾਨ ਕੀਤੇ ਜਾਣ ਵਾਲੇ ਸਾਰੇ ਤਰਾਂ ਦੇ ਖ਼ਰਚਿਆਂ ਦਾ ਹਿਸਾਬ- ਕਿਤਾਬ ਰੱਖਣ ਸਬੰਧੀ ਜਾਣਕਾਰੀ ਦੇਣ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਇੱਥੇ ਤਾਇਨਾਤ ਖ਼ਰਚਾ ਨਿਗਰਾਨਾਂ (ਐਕਸਪੈਂਡੀਚਰ ਆਬਜ਼ਰਵਰ) ਵੈਭਵ ਜੈਨ, ਦਿਲੀਪ ਕੁਮਾਰ ਵਾਸਨੀਕਰ ਅਤੇ ਸੁਦੀਪਤਾ ਗੁਹਾ ਦੀ ਮੌਜੂਦਗੀ ਵਿੱਚ ਜ਼ਿਲਾ ਚੋਣਕਾਰ ਅਫਸਰ ਕਮਲ ਕਿਸ਼ੋਰ ਯਾਦਵ ਵੱਲੋਂ ਚੋਣ ਲੜ ਰਹੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਨਾਲ ਮੀਟਿੰਗ ਕੀਤੀ ਗਈ । ਜ਼ਿਲਾਂ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਕੀਤੀ ਗਈ ਇਸ ਮੀਟਿੰਗ ਦੌਰਾਨ ਆਬਜ਼ਰਵਰਾਂ ਅਤੇ ਜ਼ਿਲਾ ਚੋਣ ਅਫ਼ਸਰ ਯਾਦਵ ਨੇ ਮੌਜੂਦ ਉਮੀਦਵਾਰਾਂ ਅਤੇ ਹਾਜ਼ਰ ਨੁਮਾਇੰਦਿਆਂ ਨੂੰ ਦੱਸਿਆਂ ਕਿ ਚੋਣ ਲੜਣ ਲਈ ਨਾਮਜ਼ਦਗੀ ਪੱਤਰ ਭਰਨ ਤੋਂ ਲੈ ਕੇ ਨਤੀਜ਼ੇ ਦੇ ਐਲਾਨ ਤੱਕ ਉਨਾਂ ਵੱਲੋਂ ਚੋਣ ਪ੍ਰਕਿਰਿਆਂ ਦੋਰਾਨ ਕੀਤੇ ਜਾਣ ਵਾਲੇ ਸਾਰੇ ਖਰਚਿਆਂ ਦਾ ਹਿਸਾਬ -ਕਿਤਾਬ ਰੱਖਿਆ ਜਾਵੇ । ਹਿਸਾਬ -ਕਿਤਾਬ ਰੱਖਣ ਲਈ ਉਨਾਂ ਨੂੰ ਚੋਣ ਕਮਿਸ਼ਨ ਵੱਲੋਂ ਵਿਸ਼ੇਸ਼ ਤੌਰ ‘ਤੇ ਰਜਿਸਟਰ ਮੁਹੱਈਆ ਕਰਵਾਏ ਗਏ ਹਨ । ਇਸ ਲਈ ਉਹ ਚੋਣ ਪਕਿਰਿਆ ਦੋਰਾਨ ਆਪਣੇ ਰੋਜ਼ਾਨਾ ਦੇ ਜੋ ਖਰਚੇ ਕਰਦੇ ਹਨ ਉਹ ਖਰਚੇ ਇਨਾਂ ਰਜ਼ਿਸਟਰਾਂ ਵਿੱਚ ਦਰਜ ਕਰਨ । ਉਨਾਂ ਇਹ ਵੀ ਦੱਸਿਆ ਕਿ ਉਮੀਦਵਾਰਾਂ ਨੂੰ ਚੋਣ ਪ੍ਰਕਿਰਿਆ ਲਈ ਜੋ ਵੀ ਫੰਡ ਆਦਿ ਮਿਲਦੇ ਹਨ ਉਹ ਉਨਾਂ ਵੱਲੋਂ ਜੋ ਸਿਰਫ਼ ਚੋਣ ਲੜਣ ਵਾਸਤੇ ਉਨਾਂ ਦੇ ਖਾਤੇ ਖਲਵਾਏ ਹਨ ਉਹ ਪੈਸੇ ਉਸ ਵਿੱਚ ਜਮਾ ਕਰਵਾਏ ਜਾਣ । ਖਰਚਾਂ ਆਬਜ਼ਰਵਰਾਂ ਅਤੇ ਯਾਦਵ ਨੇ ਇਹ ਵੀ ਦੱਸਿਆ ਕਿ ਚੋਣ ਲੜਣ ਵਾਲੇ ਉਮੀਦਵਾਰ ਲਈ ਇਹ ਵੀ ਜ਼ਰੂਰੀ ਹੋਵੇਗਾ ਕਿ ਉਹ ਚੋਣ ਪ੍ਰਕਿਰਿਆ ਦੋਰਾਨ ਤਿੰਨ ਵਾਰ ਆਪਣਾ ਖਰਚਾ ਰਜ਼ਿਟਸਰ ਸਬੰਧਤ ਖਰਚਾ ਆਬਜ਼ਰਵਰਾਂ ਕੋਲ ਜਾ ਕੇ ਉਨਾਂ ਨੂੰ ਇਸ ਸਬੰਧੀ ਦਿੱਤੀਆਂ ਗਈਆਂ ਮਿਤੀਆਂ ਅਨੁਸਾਰ ਚੈੱਕ ਕਰਵਾਊਣਗੇ । ਉਨਾਂ ਦੱਸਿਆ ਕਿ ਚੋਣ ਲੜਨ ਵਾਲੇ ਉਮੀਦਵਾਰ ਲਈ ਚੋਣ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ 30 ਦਿਨਾਂ ਦੇ ਅੰਦਰ-ਅੰਦਰ ਆਪਣੇ ਸਮੁੱਚੇ ਕੀਤੇ ਗਏ ਖਰਚੇ ਸਬੰਧੀ ਰਜਿਸਟਰ ਸਬੰਧਤ ਖਰਚਾਂ ਆਬਜ਼ਰਵਾਰਾਂ ਕੋਲ ਅਤੇ ਰਾਜਨੀਤਿਕ ਪਾਰਟੀਆਂ ਨੂੰ ਆਪਣੇ ਪਾਰਟੀ ਦੇ ਸਮੁੱਚੇ ਖਰਚੇ ਨੂੰ 90 ਦਿਨਾਂ ਦੇ ਅੰਦਰ –ਅੰਦਰ ਚੈਕ ਕਰਵਾਉਣਾ ਲਾਜ਼ਮੀ ਹੋਵੇਗਾ। ਵਾਸਨੀਕਰ , ਜੈਨ, ਗੁਹਾ ਅਤੇ ਯਾਦਵ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੋਣਾਂ ਲੜਣ ਵਾਲੇ ਹਰ ਉਮੀਦਵਾਰ ਲਈ ਚੋਣ ਕਮਿਸ਼ਨ ਵੱਲੋਂ ਖ਼ਰਚਾ ਹੱਦ 70 ਲੱਖ ਰੁਪਏ ਰੱਖੀ ਗਈ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media