ਸਮੂਹਿਕ ਵਿਆਹਾਂ ਲਈ ਨਾਨਕ ਸਿੰਘ ਪ੍ਰਧਾਨ ਅਤੇ ਸਾਥੀਆਂ ਦੇ ਉੱਦਮ ਦੀ ਕੀਤੀ ਸ਼ਲਾਘਾ
ਮਜੀਠਾ, 3 ਸਤੰਬਰ (ਪ.ਪ) – ਅੱਜ ਦਾਣਾ ਮੰਡੀ ਮਜੀਠਾ ਵਿਖੇ ਕੌਂਸਲਰ ਨਾਨਕ ਸਿੰਘ ਪ੍ਰਧਾਨ ਅਤੇ ਸਾਥੀਆਂ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ 28 ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਅਨੰਦ ਕਾਰਜ ਕਰਵਾਏ ਗਏ। ਇਸ ਮੌਕੇ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਵਿਸ਼ੇਸ਼ ਤੌਰ ‘ਤੇ ਨਵ-ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ। ਉਨ੍ਹਾਂ ਨਵ-ਵਿਆਹੇ ਜੋੜਿਆਂ ਨੂੰ ਗ੍ਰਹਿਸਤੀ ਜੀਵਨ ਦੀ ਸ਼ੁਰੂਆਤ ਲਈ ਮੁਬਾਰਕਬਾਦ ਅਤੇ ਸੁਖੀ ਜ਼ਿੰਦਗੀ ਲਈ ਸ਼ੁਭਕਾਮਨਾਵਾਂ ਦੇਣ ਤੋਂ ਇਲਾਵਾ ਉਨ੍ਹਾਂ ਨੂੰ ਜ਼ਰੂਰੀ ਘਰੇਲੂ ਸਾਮਾਨ ਅਤੇ ਸ਼ਗਨ ਦਿੱਤੇ। ਉਨ੍ਹਾਂ ਨਵ-ਵਿਆਹੇ ਜੋੜਿਆਂ ਨੂੰ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਣ, ਵੱਡਿਆਂ ਦਾ ਸਤਿਕਾਰ ਕਰਨ ਅਤੇ ਛੋਟਿਆਂ ਨਾਲ ਸਨੇਹ ਤੇ ਪਿਆਰ ਰੱਖਣ ਲਈ ਕਿਹਾ। ਇਸ ਮੌਕੇ ਉਨ੍ਹਾਂ ਨਾਨਕ ਸਿੰਘ ਅਤੇ ਸਾਥੀਆਂ ਵੱਲੋਂ ਗਰੀਬ ਮਾਪਿਆਂ ਦਾ ਸਹਾਰਾ ਬਣਦਿਆਂ ਹਰ ਸਾਲ ਕਰਵਾਏ ਜਾਂਦੇ ਸਮੂਹਿਕ ਵਿਆਹਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਿੰਦੇ ਰਹਿਣ ਦਾ ਭਰੋਸਾ ਦਿੱਤਾ। ਉਨ੍ਹਾਂ ਲੋਕਾਂ ਨੂੰ ਵੀ ਅਜਿਹੇ ਸਮਾਜ ਭਲਾਈ ਦੇ ਕੰਮਾਂ ਵਿਚ ਵੱਧ-ਚੜ੍ਹ ਕੇ ਯੋਗਦਾਨ ਪਾਉਂਦਿਆਂ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਦੀ ਅਪੀਲ ਕੀਤੀ। ਇਸ ਮੌਕੇ ਸ. ਮਜੀਠੀਆ ਨੇ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ 2 ਲੱਖ ਰੁਪਏ ਭੇਟ ਕੀਤੇ।
ਇਸ ਮੌਕੇ ਮੇਜਰ ਸ਼ਿਵਚਰਨ ਸਿੰਘ ਸ਼ਿਵੀ, ਜੋਧ ਸਿੰਘ ਸਮਰਾ, ਬਿਕਰਮਜੀਤ ਸਿੰਘ ਮਜੀਠਾ, ਪ੍ਰਧਾਨ ਤਰੁਣ ਅਬਰੋਲ, ਹਰਭੁਪਿੰਦਰ ਸਿੰਘ ਸ਼ਾਹ, ਸਰਬਜੀਤ ਸਿੰਘ ਸੁਪਾਰੀਵਿੰਡ, ਗਗਨਦੀਪ ਸਿੰਘ ਭਕਨਾ, ਰਕੇਸ਼ ਪਰਾਸ਼ਰ, ਨਿਰਮਲ ਸਿੰਘ ਨਾਗ, ਮਨਪ੍ਰੀਤ ਸਿੰਘ ਉੱਪਲ, ਦੁਰਗਾ ਦਾਸ, ਹਰਵਿੰਦਰ ਭੁੱਲਰ, ਬਲਬੀਰ ਸਿੰਘ ਚੰਦੀ, ਬੱਬੀ ਭੰਗਵਾਂ, ਭੁਪਿੰਦਰ ਸਿੰਘ ਭਿੰਦੂ, ਹਰਬੰਸ ਸਿੰਘ ਮੱਲੀ, ਰਣਜੀਤ ਸਿੰਘ ਭੋਮਾ, ਬਾਬਾ ਗੁਰਦੀਪ ਸਿੰਘ, ਅਨੂਪ ਸਿੰਘ ਸੰਧੂ, ਸੁਖਵਿੰਦਰ ਸਿੰਘ ਗੋਲਡੀ, ਪ੍ਰੋ. ਸਰਚਾਂਦ ਸਿੰਘ, ਮਨਜੀਤ ਸਿੰਘ ਤਰਸਿੱਕਾ, ਗੁਰਜਿੰਦਰ ਸਿੰਘ ਢਪੱਈਆਂ, ਬਲਵਿੰਦਰ ਸਿੰਘ ਬਲੋਵਾਲੀ, ਸਵਰਨ ਸਿੰਘ ਰਾਮਦੀਵਾਲੀ, ਪ੍ਰਭਦਿਆਲ ਸਿੰਘ ਨੰਗਲ ਪੰਨੂੰਆਂ, ਆਦਿ ਆਗੂ ਹਾਜ਼ਰ ਸਨ।