Sunday, September 8, 2024

ਨੈਸ਼ਨਲ ਸਾਇੰਸ ਸੈਂਟਰ ਦੀ ਕਾਨਫਰੰਸ ‘ਚ ਡਾ: ਧਰਮਵੀਰ ਸਿੰਘ ਸਨਮਾਨਿਤ

PPN0409201521
ਅੰਮ੍ਰਿਤਸਰ, 4 ਸਤੰਬਰ (ਜਗਦੀਪ ਸਿੰਘ )  – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਡਾਇਰੈਕਟਰ ਐਜੂਕੇਸ਼ਨ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਦੇ ਪਿ੍ਰੰਸੀਪਲ ਡਾ: ਧਰਮਵੀਰ ਸਿੰਘ ਨੂੰ ਸੀ.ਬੀ.ਐਸ.ਈ ਵੱਲੋਂ ਆਯੋਜਿਤ ਨੈਸ਼ਨਲ ਸਾਇੰਸ ਸੈਂਟਰ ਦਿਲੀ ਦੀ ਕਾਨਫਰੰਸ ਵਿਖੇ ਸਨਮਾਨਿਤ ਕੀਤਾ ਗਿਆ।ਇਹ ਕਾਨਫਰੰਸ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਏ.ਪੀ.ਜੇ ਅਬਦੁਲ ਕਲਾਮ ਨੂੰ ਸਮਰਪਿਤ ਕੀਤੀ ਗਈ ।ਕਾਨਫਰੰਸ ਵਿੱਚ ਡਾ: ਸੁਭਾਸ਼ ਕੁਨਤੀਆ ਸੈਕਟਰੀ ਵਿਦਿਅਕ ਵਿਭਾਗ ਅਤੇ ਸਾਖਰਤਾ ਮਿਨਸਟਰ ਆਫ ਹਿਊਮਨ ਰੀਸੋਰਸ ਅਤੇ ਡਿਵੈਲਪਮੈਂਟ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਉਨ੍ਹਾਂ ਪੂਰੇ ਭਾਰਤ ਦੇ ਵੱਖੁਵੱਖ ਹਿਸਿਆਂ ਤੋਂ ਸ਼ਾਮਲ ਪ੍ਰਿੰਸੀਪਲਾਂ ਵਲੋਂ ਵਿਦਿਅਕ ਲੋੜਾਂ ਦੀ ਸਾਂਝ ਪਾਉਣ ਲਈ ਪ੍ਰਸੰਸਾ ਕੀਤੀ।ਕਾਨਫਰੰਸ ਵਿੱਚ ਭਾਰਤ ਦੇ ਵੱਖੁਵੱਖ ਸੂਬਿਆਂ ਤੋਂ 16ਵਿਦਿਅਕ ਮਾਹਿਰਾਂ ਨੂੰ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿੱਚ ਚੀਫ਼ ਖ਼ਾਲਸਾ ਦੀਵਾਨ ਦੇ ਡਾਇਰੈਕਟਰ ਐਜੂਕੇਸ਼ਨ ਡਾ: ਧਰਮਵੀਰ ਸਿੰਘ ਵੀ ਸ਼ਾਮਲ ਸਨ ।ਉਨ੍ਹਾਂ ਨੂੰ ਇੰਡੀਆ ਟੀ.ਵੀ ਦੇ ਡਾਇਰੈਕਟਰ ਸ਼੍ਰੀ ਰਜਤ ਸ਼ਰਮਾ ਵੱਲੋਂ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ।ਕਾਨਫਰੰਸ ਵਿੱਚ 300 ਦੇ ਕਰੀਬ ਵਿਦਿਅਕ ਮਾਹਿਰਾਂ ਨੇ ਹਿੱਸਾ ਲਿਆ।ਪ੍ਰੋਗਰਾਮ ਦਾ ਆਯੋਜਨ ਡਾ: ਰਜੇਸ਼ ਕੁਮਾਰ ਚੰਦੇਲ, ਸ਼੍ਰੀ ਪ੍ਰਿਯਾ ਦਰਸ਼ੀ ਨਾਇਕ, ਡਾ: ਜੇ.ਕੇ. ਸਿੰਘ, ਡਾ: ਜਤਿੰਦਰ ਨਾਗਪਾਲ ਅਤੇ ਐਡੂਲੀਡਰ ਦੇ ਕੋਆਰਡੀਨੇਟਰ ਵੱਲੋਂ ਕੀਤਾ ਗਿਆ । ਅੰਮ੍ਰਿਤਸਰ ਸਹੋਦਯਾ ਤੋਂ ਪਿ੍ਰੰਸਪਿਲ ਅਨੀਤਾ ਭੱਲਾ, ਪਿ੍ਰੰਸੀਪਲ ਵਿਨੋਦਿਤਾ ਸਾਂਖਯਾ, ਡਾ: ਸਰਵਜੀਤ ਕੌਰ ਬਰਾੜ, ਪ੍ਰਿੰਸੀਪਲ ਰਾਜੀਵ ਸ਼ਰਮਾ, ਪ੍ਰਿੰਸੀਪਲ ਨਵਨੀਤ ਅਹੂਜਾ, ਪਿ੍ਰੰਸੀਪਲ ਅਮਰਜੀਤ ਸਿੰਘ, ਪ੍ਰਿੰਸੀਪਲ ਉਰਮਿੰਦਰ ਕੌਰ, ਪ੍ਰਿੰਸੀਪਲ ਦਪਿੰਦਰ ਕੌਰ, ਪ੍ਰਿੰਸਪਿਲ ਰਿਪੁਦਮਨ ਕੌਰ, ਪਿ੍ਰੰਸੀਪਲ ਗੁਰਪ੍ਰੀਤ ਸਿੰਘ ਅਤੇ ਪ੍ਰਿੰਸੀਪਲ ਹਰਜਿੰਦਰ ਕੌਰ ਨੇ ਕਾਨਫਰੰਸ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply