ਪੱਟੀ, 7 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੱਟੀ ਦੇ ਉੱਘੇ ਕਾਂਗਰਸੀ ਤਰਸੇਮ ਲਾਲ ਨੂੰ ਪੰਜਾਬ ਪ੍ਰਦੇਸ਼ ਕਾਂਗਰਸ਼ ਸ਼ਹਿਰੀ ਪੱਟੀ ਦਾ ਐਕਟਿੰਗ ਪ੍ਰਧਾਨ ਨਿਯੁਕਤ ਕੀਤਾ ਗਿਆ।ਪ੍ਰਿੰਸੀਪਲ ਹਰਦੀਪ ਸਿੰਘ ਦੇ ਗ੍ਰਹਿ ਵਿਖੇ ਅੱਜ ਤਰਸੇਮ ਲਾਲ ਨੂੰ ਨਿਯੁੱਕਤੀ ਪੱਤਰ ਦਿੰਦਿਆਂ ਭੋਲਾ ਸਿੰਘ ਸ਼ੱਕਰੀ ਚੇਅਰਮੈਨ ਟਰਾਂਸਪੋਰਟ ਸੈੱਲ ਪੰਜਾਬ ਨੇ ਕਿਹਾ ਕਿ ਇਹ ਨਿਯੱਕਤੀ ਪ੍ਰਧਾਨ ਬਾਜਵਾ ਵੱਲੋਂ ਕੀਤੀ ਗਈ ਹੈ, ਜਿਸ ‘ਤੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ ਅਤੇ ਤਰਸੇਮ ਲਾਲ ਨੂੰ ਵਧਾਈ ਵੀ ਦਿੱਤੀ ਗਈ।ਇਸ ਮੌਕੇ ਹਰਪ੍ਰੀਤ ਸਿੰਘ ਸੰਧੂ ਯੂਥ ਪ੍ਰਧਾਨ ਕਾਂਗਰਸ ਲੋਕ ਸਭਾ ਹਲਕਾ ਖਡੂਰ ਸਾਹਿਬ, ਜਗਤੇਸ਼ਵਰ ਸਿੰਘ ਬੁਰਜ ਅਤੇ ਯੂਥ ਆਗੂਆਂ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਨਿਯੁੱਕਤੀਆਂ ਨਾਲ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋਵੇਗੀ ਅਤੇ ਆਉਣ 2017 ਦੀਆਂ ਚੋਣਾਂ ਵਿੱਚ ਯੂਥ ਵਰਗ ਅਹਿਮ ਰੋਲ ਨਿਭਾਏਗਾ।ਇਸ ਮੌਕੇ ਜਸਵੰਤ ਸਿੰਘ ਪ੍ਰਧਾਨ ਬੀਸੀ ਸੈੱਲ ਪੱਟੀ, ਹਰਪ੍ਰੀਤ ਸਿੰਘ ਐਕਟਿੰਗ ਪ੍ਰਧਾਨ ਬਲਾਕ ਪੱਟੀ, ਪਵਨ ਕੁਮਾਰ ਜਨਰਲ ਸਕੱਤਰ ਅਤੇ ਪਰਮਿੰਦਰ ਸਿੰਘ ਟੀਟੂ ਆਦਿ ਹਾਜ਼ਿਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …